ਕੈਨੇਡਾ ਗਏ ਪੰਜਾਬੀ ਨੌਜ਼ਵਾਨ ਦੀ ਹੋਈ ਮੌਤ, ਦੁੱਖਦ ਖ਼ਬਰ ਨੇ ਪਰਿਵਾਰ ‘ਚ ਪੁਆਏ ਵੈਣ

ਲੋਕ ਵਿਦੇਸ਼ ਦਾ ਰੁੱਖ ਇਸ ਲਈ ਕਰਦੇ ਹਨ ਤਾਂ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਵਧੀਆ ਢੰਗ ਨਾਲ ਬਣਾ ਸਕਣ, ਪਰ ਦੁੱਖ ਉਸ ਵੇਲੇ ਹੁੰਦਾ ਹੈ ਜਦੋਂ ਵਿਦੇਸ਼ ਗਏ ਨੌਜਵਾਨਾਂ ਦੇ ਨਾਲ ਕੋਈ ਨਾ ਕੋਈ ਭਾਣਾ ਵਾਪਰ ਜਾਂਸਾ ਹੈ। ਤਾਜਾ ਅਤੇ ਦੁੱਖਦ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਦਰਅਸਲ ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਮੰਦਭਾਂਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਹਰਸ਼ਪ੍ਰੀਤ ਸਿੰਘ (20) ਵਜੋਂ ਹੋਈ ਹੈ, ਜੋਕਿ ਮਜ਼ਾਰਾ ਨੌ ਆਬਾਦ ਦਾ ਰਹਿਣ ਵਾਲਾ ਸੀ। ਹਰਸ਼ਪ੍ਰੀਤ ਸਿੰਘ ਸਿਰਫ਼ ਦੋ ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ ਹੈ।

UK ਦੇ PM ਕੀਅਰ ਸਟਾਰਮਰ ‘ਤੇ ਲੱਗੇ ਗੰਭੀਰ ਦੋਸ਼, ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਚੋਣ ”ਚ ਕੀਤੀ ਸੀ ਦਖਲ!

ਮਿਲੀ ਜਾਣਕਾਰੀ ਮੁਤਾਬਕ ਹਰਸ਼ਪ੍ਰੀਤ ਟੋਰਾਂਟੋ ਤੋਂ ਸਟ੍ਰੀਥ ਰਾਏ ਸਿਟੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਹਰਸ਼ਨਪ੍ਰੀਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਨੌਜ਼ਵਾਨ ਲੋਂ ਜਖ਼ਮਾ ਦੀ ਤਾਪ ਨਾ ਝਲਦੇ ਹੋਏ ਦਮ ਤੋੜ ਦਿੱਤਾ।

ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਕਰਨਗੇ ਸ਼ਿਰਕਤ

ਜ਼ਿਕਰਯੋਗ ਹੈ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਿਸ ਬੇਟੇ ਨੂੰ ਉਨ੍ਹਾਂ ਨੇ ਚਾਵਾਂ ਨਾਲ ਕੈਨੇਡਾ ਪੜ੍ਹਨ ਲਈ ਭੇਜਿਆ ਸੀ, ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਹੁਣ ਉਨ੍ਹਾਂ ਦਾ ਪੁੱਤਰ ਕਦੇ ਵਾਪਿਸ ਨਹੀਂ ਆਵੇਗਾ। ਪਿੜਤ ਪਰਿਵਾਰ ਨੇ ਸਰਕਾਰ ਨੂੰ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ।