ਇੰਟਰਨੈਸ਼ਨਲ ਡੈਸਕ : ਦੁਨੀਆਂ ਇਨੰਨੀ ਜਿਆਦਾ ਅੇਡਵਾਂਸ ਹੋ ਗਈ ਹੈ ਕਿ ਲੋਕਾਂ ਦੀ ਜ਼ਿੰਦਗੀ ‘ਚ ਮੋਬਾਈਲ ਫ਼ੋਨ ਅਤੇ ਸੋਸ਼ਲ ਮੀਡੀਆ ਦਾ ਅਹਿਮ ਕਿਰਦਾਰ ਹੋ ਗਿਆ ਹੈ। ਇਨ੍ਹਾਂ ਹੀ ਨਹੀਂ ਮੋਬਾਇਲ ਫੋਨ ਅੱਜ-ਕੱਲ੍ਹ ਲੋਕਾਂ ਦੀ ਰੂਟੀਨ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ ਅਤੇ ਮੋਬਾਈਲ ਦੇ ਬਿਨਾਂ ਜੀਵਨ ਦੀ ਕਲਪਣਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਪਰ ਤਕਨੀਕੀ ਯੁੱਗ ਵਿੱਚ ਤਬਦੀਲੀ ਹੋਣ ਨਾਲ ਪੁਰਾਣੇ ਉਪਕਰਣਾਂ ਦੀ ਜਗ੍ਹਾ ਨਵੇਂ ਉਪਕਰਣ ਲੈਣ ਲੱਗ ਪਏ ਹਨ। ਅਜਿਹਾ ਹੀ ਕੁਝ ਹੁਣ ਮੋਬਾਇਲ ਫੋਨ ਨਾਲ ਵੀ ਹੋਣ ਵਾਲਾ ਹੈ। ਦਰਅਸਲ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਵਲੋਂ ਕੀਤਾ ਇੱਕ ਦਾਅਵਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜ਼ੁਕਰਬਰਗ ਦਾ ਦਾਅਵਾ ਹੈ ਕਿ ਮੋਬਾਇਲ ਫੋਨ ਦੀ ਤਕਨੀਕ ਹੁਣ ਪੁਰਾਣੀ ਹੋ ਚੁੱਕੀ ਹੈ ਅਤੇ ਭਵਿੱਖ ‘ਚ ਮੋਬਾਇਲ ਫੋਨ ਦੀ ਜਗ੍ਹਾ ਸਮਾਰਟ ਗਲਾਸ (ਐਨਕਾਂ) ਲੈਣਗੇ, ਅਤੇ ਆਉਣ ਵਾਲੇ 10 ਸਾਲਾਂ ‘ਚ ਸਮਾਰਟ ਗਲਾਸ ਦੀ ਲੋਕਪ੍ਰਿਯਤਾ ਅਤੇ ਉਪਯੋਗਤਾ ਸਮਾਰਟਫੋਨ ਤੋਂ ਵੀ ਜ਼ਿਆਦਾ ਹੋ ਜਾਵੇਗੀ।
Danielle Smith ਦੀ Donald Trump ਨਾਲ ਮੁਲਾਕਾਤ ਤੋਂ ਬਾਅਦ ਕੈਨੇਡਾ ਦੇ ਰਿਸ਼ਤੇ ‘ਤੇ ਪਵੇਗਾ ਅਸਰ?
ਜ਼ੁਕਰਬਰਗ ਨੇ ਕਿਹਾ ਕਿ ਲੋਕ ਸਮਾਰਟਫੋਨ ਦਾ ਇਸਤੇਮਾਲ ਸਿਰਫ਼ ਕੁਝ ਵਿਸ਼ੇਸ਼ ਕੰਮਾਂ ਲਈ ਕਰਨਗੇ, ਜਦੋਂ ਕਿ ਜ਼ਿਆਦਾਤਰ ਕੰਮ ਉਹ ਸਮਾਰਟ ਗਲਾਸ ਰਾਹੀਂ ਕਰ ਸਕਣਗੇ। ਮੈਟਾ ਅਤੇ ਐਪਲ ਵਰਗੀਆਂ ਕੰਪਨੀਆਂ ਇਸ ਤਕਨੀਕ ‘ਤੇ ਕੰਮ ਕਰ ਰਹੀਆਂ ਹਨ। ਮੈਟਾ ਰੇ-ਬੈਨ ਨਾਲ ਮਿਲ ਕੇ ਸਮਾਰਟ ਗਲਾਸ ਬਣਾਉਣ ਦੀ ਤਿਆਰੀ ਚੱਲ ਰਹੀ ਹੈ, ਜਦੋਂ ਕਿ ਸੈਮਸੰਗ ਅਤੇ ਗੂਗਲ ਵੀ ਏਆਈ ਫੀਚਰਸ ਨਾਲ ਸਮਾਰਟ ਗਲਾਸੇਜ਼ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ।
ਮਾਪਿਆਂ ਦੀ PR ਬੰਦ ਹੋਣ ਤੋਂ ਬਾਅਦ ‘ਸੁਪਰ ਵੀਜ਼ਾ’ ਲਈ ਲੱਗੀਆਂ ਲੰਬੀਆਂ ਕਤਾਰਾਂ
ਜ਼ਿਕਰਯੋਗ ਹੈ ਕਿ ਜ਼ੁਕਰਬਰਗ ਅਨੁਸਾਰ ਇਨ੍ਹਾਂ ਸਮਾਰਟ ਗਲਾਸੇਜ਼ ਨਾਲ ਮੈਟਾ ਦੀ ਏਆਈ ਨਾਲ ਇੰਟਰੈਕਸ਼ਨ ਦੀ ਸਹੂਲਤ ਮਿਲੇਗੀ, ਜਿਸ ਨਾਲ ਡਿਜੀਟਲ ਚੀਜ਼ਾਂ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਵੇਗਾ। ਦੱਸਣਯੋਗ ਹੈ ਕਿ ਭਵਿੱਖ ‘ਚ ਸਮਾਰਟਫੋਨ ਦੀ ਜਗ੍ਹਾ ਸਮਾਰਟ ਗਲਾਸ ਲੈ ਸਕਦੇ ਹਨ। ਮੈਟਾ ਅਤੇ ਹੋਰ ਟੇਕ (ਠੲਚਹ) ਕੰਪਨੀਆਂ ਇਸ ਤਕਨੀਕ ਨੂੰ ਲੈ ਕੇ ਵੱਡੀ ਤਬਦੀਲੀ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ, ਜਿਸ ਨਾਲ ਲੋਕਾਂ ਦੇ ਜੀਵਨ ਨੂੰ ਹੋਰ ਵੀ ਸਰਲ ਅਤੇ ਪ੍ਰਭਾਵੀ ਬਣਾਇਆ ਜਾ ਸਕੇ।