Deport ਕੀਤੇ 119 ਭਾਰਤੀ ਭਲਕੇ ਪਹੁੰਚਣਗੇ ਅੰਮ੍ਰਿਤਸਰ, Airport ‘ਤੇ ਰਿਸੀਵ ਕਰਨ ਪਹੁੰਚਣਗੇ CM ਮਾਨ

America News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਕਾਰਵਾਈ ਲਾਗਤਾਰ ਜਾ੍ਰੀ ਹੈ, ਅਤੇ ਅਮਰੀਕਾ ਵਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਗਾਤਾਰ ਦਾ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਅਮਰੀਕਾ ਵੱਲੋਂ ਇਕ ਵਾਰ ਫਿਰ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਨੂੰ ਲੈ ਕੇ ਦੋ ਹੋਰ ਜਹਾਜ਼ ਭਾਰਤ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 119 ਭਾਰਤੀ ਭਲਕੇ ਯਾਨੀ 15 ਫ਼ਰਵਰੀ ਅਤੇ ਦੂਜੀ ਉਡਾਣ 16 ਫ਼ਰਵਰੀ ਨੂੰ ਰਾਤ 10 ਵਜੇ ਆਵੇਗੀ। 119 ਭਾਰਤੀ ਭਲਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣਗੇ।  ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਉੱਚੇਚੇ ਤੌਰ ‘ਤੇ ਹਵਾਈ ਅੱਡੇ ਪਹੁੰਚਣਗੇ, ਅਤੇ ਇਨ੍ਹਾਂ ਭਾਰਤੀਆਂ ਨੂੰ ਰਸੀਵ ਕਰਨਗੇ। 

ਇਹ ਵੀ ਪੜ੍ਹੋ :     ਐਲਨ ਮਸਕ ਤੇ PM ਮੋਦੀ ਨੇ ਕੀਤੀ ਮੁਲਾਕਾਤ, “ਹੁਣ ਹੋਵੇਗਾ ਭਾਰਤ ਦਾ ਸੁਧਾਰ”

ਸੂਤਰਾਂ ਦੇ ਹਵਾਲੇ ਅਨੁਸਾਰ ਇਨ੍ਹਾਂ 119 ਯਾਤਰੀਆਂ ਵਿਚ 67 ਪੰਜਾਬੀ, 30 ਹਰਿਆਣਵੀ, 8 ਗੁਜਰਾਤੀ ਤੇ ਬਾਕੀ ਕੁੱਝ ਹੋਰ ਰਾਜਾਂ ਨਾਲ ਸਬੰਧਤ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 16 ਫ਼ਰਵਰੀ ਨੂੰ ਆਉਣ ਵਾਲੀ ਉਡਾਣ ਵਿਚ 95 ਦੇ ਕਰੀਬ ਯਾਤਰੀ ਹੋਣਗੇ। ਇਸ ਵਾਰ ਇਹ ਚੰਗੀ ਖ਼ਬਰ ਹੈ ਕਿ ਇਨ੍ਹਾਂ ਯਾਤਰੀਆਂ ਨੂੰ ਹਥਕੜੀਆਂ ਤੇ ਬੇੜੀਆਂ ਨਹੀਂ ਪਹਿਨਾਈਆਂ ਜਾਣਗੀਆਂ ਤੇ ਨਾ ਹੀ ਆਉਣ ਵਾਲੀਆਂ ਫਲਾਈਟਾਂ ਫ਼ੌਜੀ ਜਹਾਜ਼ ਹਨ ਬਲਕਿ ਇਹ ਚਾਰਟਰ ਜਹਾਜ਼ ਹੋਣਗੇ।

ਇਹ ਵੀ ਪੜ੍ਹੋ :    ਟਰੰਪ ਦਾ ਵੱਡਾ ਐਲਾਨ, Tariff ਦਾ ਵਾਰ Tariff ਨਾਲ, ਕੈਨੇਡਾ ਸਮੇਤ ਭਾਰਤ ਨੂੰ ਲੱਗੇਗਾ ਵੱਡਾ ਝਟਕਾ!

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 109 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਜਿਨ੍ਹਾਂ ਦਾ ਜਹਾਜ਼ ਵੀ ਅੰਮ੍ਰਿਤਸਰ ਹਵਾਈ ਅੱਡੇ ਲੈਂਡ ਹੋਇਆ ਸੀ। ਹੁਣ 119 ਭਾਰਤੀਆਂ ਦਾ ਦੂਜਾ ਜਹਾਜ਼ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਪਹੁੰਚ ਰਿਹਾ ਹੈ, ਜਿਨ੍ਹਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ 67 ਲੋਕ ਪੰਜਾਬ ਨਾਲ ਸੰਬੰਧਤ ਹਨ ।