Trump ਨੇ ਪੁਤੀਨ ਨਾਲ ਫ਼ੌਨ ‘ਤੇ ਕੀਤੀ ਗੱਲਬਾਤ, ਦਿੱਤੀ ਚੇਤਾਵਨੀ

America News : ਰਾਸ਼ਟਰਪਤੀ ਟਰੰਪ ਨੇ ਵੀਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ। ਜਿਸ ਵਿਚ ਦੋਵਾਂ ਵਿਚਾਲੇ ਈਰਾਨ, ਯੂਕ੍ਰੇਨ ਅਤੇ ਹੋਰ ਮੁੱਦਿਆਂ ਤੇ ਚਰਚਾ ਹੋਈ । ਇਸ ਗੱਲਬਾਤ ਦੌਰਾਨ ਵਲਾਦੀਮੀਰ ਪੁਤਿਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਟੀਚੇ ਪੂਰੇ ਕੀਤੇ ਬਿਨਾਂ ਪਿੱਛੇ ਨਹੀਂ ਹਟਣਗੇ। ਇਸ ਨਾਲ ਟਰੰਪ ਦੀ ਜੰਗਬੰਦੀ ਦੀ ਅਪੀਲ ਨੂੰ ਝਟਕਾ ਲੱਗਿਆ ਹੈ। ਇਸ ਤੋਂ ਇਲਾਵਾ, ਅਮਰੀਕਾ ਵੱਲੋਂ ਇੱਕ ਨਵਾਂ ਬਿੱਲ ਪੇਸ਼ ਕਰਨ ਦੀ ਤਿਆਰੀ ਹੈ, ਜੋ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ, ਖਾਸ ਤੌਰ ਤੇ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੀ ਆਰਥਿਕਤਾ ‘ਤੇ ਡੂੰਘਾ ਅਸਰ ਪਾ ਸਕਦਾ ਹੈ , ਕਿਉਕਿ ਇਹ ਬਿੱਲ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ 500 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਵਕਾਲਤ ਕਰਦਾ ਹੈ।

ਇਹ ਵੀ ਪੜ੍ਹੋ : Australia ਸਰਕਾਰ ਵਿਦਿਆਰਥੀਆਂ ਦਾ ਕਰਜ਼ਾ ਕਰੇਗੀ ਮੁਆਫ਼, ਬਹਿਸ ਹੋਈ ਤੇਜ਼

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇੱਕ ਘੰਟੇ ਦੀ ਫ਼ੋਨ ਗੱਲਬਾਤ ਵਿੱਚ ਯੂਕ੍ਰੇਨ, ਈਰਾਨ ਅਤੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ। ਪੁਤਿਨ ਨੇ ਸਾਫ ਕਿਹਾ ਕਿ ਉਹ ਯੂਕ੍ਰੇਨ ਵਿੱਚ ਆਪਣੇ ਫ਼ੌਜੀ ਟੀਚਿਆਂ ਨੂੰ ਪੂਰਾ ਕਰਨ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਟਰੰਪ ਦੀ ਜੰਗਬੰਦੀ ਦੀ ਅਪੀਲ ਨੂੰ ਠੁਕਰਾਉਂਦਿਆਂ ਕਿਹਾ ਕਿ ਸ਼ਾਂਤੀ ਸਮਝੌਤੇ ਲਈ ਯੂਕ੍ਰੇਨ ਨੂੰ ਨਾਟੋ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਛੱਡਣੀ ਪਵੇਗੀ ਅਤੇ ਰੂਸ ਦੀ ਖੇਤਰੀ ਸਰਦਾਰੀ ਨੂੰ ਮਾਨਤਾ ਦੇਣੀ ਹੋਵੇਗੀ। ਕ੍ਰੇਮਲਿਨ ਦੇ ਅਨੁਸਾਰ, ਪੁਤਿਨ ਨੇ ਰਾਜਨੀਤਕ ਅਤੇ ਕੂਟਨੀਤਕ ਹੱਲ ‘ਤੇ ਜ਼ੋਰ ਦਿੱਤਾ, ਪਰ ਉਨ੍ਹਾਂ ਦੀ ਸਖ਼ਤ ਸਟੈਂਡ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। 

ਇਹ ਵੀ ਪੜ੍ਹੋ :  Air Canada ਨੇ ਸਸਤੀਆਂ ਕੀਤੀਆਂ ਟੀਕਟਾਂ, ਭਾਰਤੀਆਂ ਨੂੰ ਹੋਵੇਗਾ ਖ਼ਾਸ ਫ਼ਾਇਦਾ

ਦੱਸ ਦਈਏ ਕਿ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗੱਲਬਾਤ ਉਦੋਂ ਹੋਈ ਜਦੋਂ ਅਮਰੀਕਾ ਵਿੱਚ ਇੱਕ ਨਵੀਂ ਵਪਾਰਕ ਨੀਤੀ ਦੀ ਚਰਚਾ ਚੱਲ ਰਹੀ ਹੈ। ਜਿਸ ਬਾਰੇ ਰਿਪਬਲਿਕਨ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਨੇ ਦੱਸਿਆ ਕਿ ਡੋਨਾਲਡ ਟਰੰਪ ਨੇ ਇੱਕ ਬਿੱਲ ਨੂੰ ਸਮਰਥਨ ਦਿੱਤਾ ਹੈ, ਜੋ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ 500 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਵਕਾਲਤ ਕਰਦਾ ਹੈ। ਗ੍ਰਾਹਮ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਅਤੇ ਚੀਨ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਦੇ ਹਨ, ਤਾਂ ਉਨ੍ਹਾਂ ਦੇ ਉਤਪਾਦਾਂ ‘ਤੇ ਭਾਰੀ ਟੈਕਸ ਲੱਗ ਸਕਦਾ ਹੈ। ਇਹ ਬਿੱਲ ਅਗਸਤ ਵਿੱਚ ਅਮਰੀਕੀ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਨਾਲ ਭਾਰਤ ਦੇ ਫਾਰਮਾਸੂਟੀਕਲ, ਟੈਕਸਟਾਈਲ ਅਤੇ ਆਈਟੀ ਸੇਵਾਵਾਂ ‘ਤੇ ਵੀ ਅਸਰ ਪੈ ਸਕਦਾ ਹੈ। ਇਹ ਬਿੱਲ, ਜੇਕਰ ਪਾਸ ਹੋ ਜਾਂਦਾ ਹੈ, ਤਾਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੀ ਆਰਥਿਕਤਾ ‘ਤੇ ਡੂੰਘਾ ਅਸਰ ਪਾ ਸਕਦਾ ਹੈ।

ਇਹ ਵੀ ਪੜ੍ਹੋ :   ਅਮਰੀਕੀ ਇਮੀਗ੍ਰੇਸ਼ਨ ਕਾਰਵਾਈ ਹੋਵੇਗੀ ਤੇਜ਼, Trump ਨੇ ਕਰ’ਤਾ ਵੱਡਾ ਐਲਾਨ

ਗ੍ਰਾਹਮ ਦਾ ਦਾਅਵਾ ਹੈ ਕਿ ਭਾਰਤ ਅਤੇ ਚੀਨ ਰੂਸ ਦੇ 70 ਪ੍ਰਤੀਸ਼ਤ ਤੇਲ ਦੀ ਖਰੀਦ ਕਰ ਰਹੇ ਹਨ, ਜੋ ਰੂਸ ਨੂੰ ਯੂਕ੍ਰੇਨ ਜੰਗ ਜਾਰੀ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨੀਤੀ ਦਾ ਮਕਸਦ ਰੂਸ ਨੂੰ ਆਰਥਿਕ ਤੌਰ ‘ਤੇ ਅਲੱਗ-ਥਲੱਗ ਕਰਨਾ ਹੈ, ਪਰ ਇਸ ਨਾਲ ਭਾਰਤ-ਅਮਰੀਕਾ ਵਪਾਰ ਸਬੰਧਾਂ ‘ਤੇ ਵੀ ਸਵਾਲ ਖੜ੍ਹੇ ਹੋ ਸਕਦੇ ਹਨ, ਕਿਉਂਕਿ ਭਾਰਤ ਹੁਣ ਤੱਕ ਸਸਤੇ ਰੂਸੀ ਤੇਲ ‘ਤੇ ਨਿਰਭਰ ਰਿਹਾ ਹੈ। ਇਹ ਸਥਿਤੀ ਅੰਤਰਰਾਸ਼ਟਰੀ ਸਬੰਧਾਂ ਅਤੇ ਵਪਾਰ ‘ਤੇ ਵੱਡਾ ਅਸਰ ਪਾ ਸਕਦੀ ਹੈ। ਅਮਰੀਕਾ ਦੀ ਇਸ ਪਹਿਲਕਦਮੀ ਨਾਲ ਭਾਰਤ ਸਮੇਤ ਕਈ ਦੇਸ਼ਾਂ ਨੂੰ ਆਪਣੀ ਵਿਦੇਸ਼ ਨੀਤੀ ਅਤੇ ਵਪਾਰਕ ਰਣਨੀਤੀ ‘ਤੇ ਮੁੜ ਵਿਚਾਰ ਕਰਨਾ ਪੈ ਸਕਦਾ ਹੈ।