America News : ਰਾਸ਼ਟਰਪਤੀ ਡੌਨਲਡ ਟਰੰਪ ਨੇ ਸੈਰ-ਸਪਾਟੇ ਦੇ ਇਰਾਦੇ ਨਾਲ ਅਮਰੀਕਾ ਆਉਣ ਵਾਲਿਆਂ ਉਤੇ ਨਵੇਂ ਟੈਕਸ ਦਾ ਐਲਾਨ ਕਰ ਦਿਤਾ ਹੈ। ਜੀ ਹਾਂ, ਆਇਓਵਾ ਵਿਖੇ ਇਕ ਰੈਲੀ ਦੌਰਾਨ ਟਰੰਪ ਵੱਲੋਂ ਐਂਟਰੀ ਫੀਸ ਵਿਚ ਵਾਧੇ ਦਾ ਐਲਾਨ ਕੀਤਾ ਗਿਆ ਜੋ ਅਮਰੀਕਾ ਦੇ ਨੈਸ਼ਨਲ ਪਾਰਕਸ ਦੀ ਸੈਰ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਤੋਂ ਵਸੂਲ ਕੀਤੀ ਜਾਵੇਗੀ। ਟਰੰਪ ਵੱਲੋਂ ਜਾਰੀ ਕਾਰਜਕਾਰੀ ਹੁਕਮ ਰਾਹੀਂ ਇੰਟੀਰੀਅਰ ਡਿਪਾਰਟਮੈਂਟ ਨੂੰ ਹਦਾਇਤ ਦਿਤੀ ਗਈ ਹੈ ਕਿ ਨੈਸ਼ਨਲ ਪਾਰਕਸ ਵਿਚ ਦਾਖਲ ਹੋਣ ਵੇਲੇ ਅਮਰੀਕੀ ਨਾਗਰਿਕਾਂ ਨੂੰ ਤਰਜੀਹ ਦਿਤੀ ਜਾਵੇ ਅਤੇ ਵਿਦੇਸ਼ੀ ਨਾਗਰਿਕ ਇਨ੍ਹਾਂ ਤੋਂ ਪਿੱਛੇ ਰੱਖੇ ਜਾਣ। ਟਰੰਪ ਵੱਲੋਂ ਇਸੇ ਦੌਰਾਨ ਆਇਓਵਾ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਦੋ ਸਾਲ ਪਹਿਲਾਂ ਸੂਬੇ ਦੀ ਫੇਰੀ ਦੌਰਾਨ ਉਨ੍ਹਾਂ ਵਾਅਦਾ ਕੀਤਾ ਸੀ ਕਿ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਜਸ਼ਨ ਇਥੋਂ ਹੀ ਆਰੰਭ ਹੋਣਗੇ ਅਤੇ ਅੱਜ ਵਾਅਦਾ ਪੂਰਾ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੌ : ਕੈਨੇਡਾ ਦੇ 6 ਹਵਾਈ ਅੱਡਿਆਂ ਨੂੰ ਮਿਲੀ ਬੰਬ ਦੀ ਧਮਕੀ, ਉਡਾਨਾਂ ਰੱਦ?
ਆਜ਼ਾਦੀ ਦੇ ਜਸ਼ਨਾਂ ਤੋਂ ਇਲਾਵਾ ਟਰੰਪ ਨੂੰ ਉਹ ਦਿਨ ਵੀ ਯਾਦ ਹੈ ਜਦੋਂ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਵਿਚ ਰੈਲੀ ਦੌਰਾਨ ਉਨ੍ਹਾਂ ਨੂੰ ਜਾਨੋ ਮਾਰਨ ਦਾ ਯਤਨ ਕੀਤਾ ਗਿਆ। ਆਉਂਦੀ 13 ਜੁਲਾਈ ਨੂੰ ਟਰੰਪ ਉਸ ਜਗ੍ਹਾ ਦਾ ਦੌਰਾ ਵੀ ਕਰ ਸਕਦੇ ਹਨ ਜਿਥੇ ਗੋਲੀਬਾਰੀ ਹੋਈ।ਬਰਾਕ ਓਬਾਮਾ ਦੇ ਕਾਰਜਕਾਲ ਵੇਲੇ ਜਾਰੀ ਇਕ ਹੁਕਮ ਵੀ ਰੱਦ ਕਰ ਦਿਤਾ ਗਿਆ ਜਿਸ ਤਹਿਤ ਨੈਸ਼ਨਲ ਪਾਰਕਸ ਵਿਚ ਸਭਿਆਚਾਰਕ ਵੰਨ-ਸੁਵੰਨਤਾ ਨੂੰ ਤਰਜੀਹ ਦਿਤੀ ਜਾਂਦੀ ਸੀ। ਉਧਰ ਵਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਨੈਸ਼ਨਲ ਪਾਰਕਸ ਦੀ ਸੈਰ ਕਰਨ ਵਾਲੇ ਯੂ.ਐਸ. ਸਿਟੀਜ਼ਨਜ਼ ਨੂੰ ਵਿਦੇਸ਼ੀ ਨਾਗਰਿਕਾਂ ਦੇ ਮੁਕਾਬਲੇ ਵੱਧ ਫੀਸ ਅਦਾ ਕਰਨੀ ਪੈ ਰਹੀ ਹੈ।
ਇਹ ਵੀ ਪੜ੍ਹੌ : UK ਵੱਲੋਂ Skilled Worker Visa ਨੂੰ ਲੈ ਕੇ ਚੇਤਾਵਨੀ
ਅਮਰੀਕਾ ਦੇ ਨੈਸ਼ਨਲ ਪਾਰਕਸ ਵਿਚ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਤੋਂ ਵਧੇਰੇ ਐਂਟਰੀ ਫੀਸ ਵਸੂਲ ਕਰਦਿਆਂ ਕਰੋੜਾਂ ਡਾਲਰ ਦੀ ਵਾਧੂ ਕਮਾਈ ਹੋਵੇਗੀ ਜਿਸ ਦੀ ਵਰਤੋਂ ਪਾਰਕਸ ਦੇ ਪ੍ਰਬੰਧਾਂ ਵਾਸਤੇ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਟਰੰਪ ਦਾ ਨਵਾਂ ਕਾਰਜਕਾਰੀ ਹੁਕਮ ਅਜਿਹੇ ਸਮੇਂ ਆਇਆ ਹੈ ਜਦੋਂ ਨੈਸ਼ਨਲ ਪਾਰਕਸ ਦੇ ਬਜਟ ਵਿਚ ਇਕ ਅਰਬ ਡਾਲਰ ਤੋਂ ਵੱਧ ਰਕਮ ਦੀ ਕਟੌਤੀ ਕੀਤੀ ਜਾ ਚੁੱਕੀ ਹੈ। ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਹੇ ਨੈਸ਼ਨਲ ਪਾਰਕਸ ਦਾ ਬਜਟ ਇਕ ਤਿਹਾਈ ਘਟਾ ਦਿਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਹਾਲਾਤ ਹੋਰ ਬਦਤਰ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਟਰੰਪ ਦੇ ਤਾਜ਼ਾ ਐਲਾਨ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਸੰਸਦ ਵਿਚ ਬਿਗ ਬਿਊਟੀਫੁਲ ਬਿਲ ਵੀ ਪਾਸ ਹੋ ਗਿਆ ਹੈ।