Youtube Monetization Policy : ਯੂਟਿਊਬ ਆਪਣੀ monetization policy ਵਿੱਚ ਇੱਕ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਇਹ ਬਦਲਾਅ ਖਾਸ ਤੌਰ ‘ਤੇ ਉਨ੍ਹਾਂ ਵੀਡੀਓਜ਼ ਨੂੰ ਨਿਸ਼ਾਨਾ ਬਣਾਏਗਾ ਜੋ ਥੋਕ ਵਿੱਚ ਬਣਾਏ ਜਾਂਦੇ ਹਨ ਜਾਂ ਵਾਰ-ਵਾਰ ਇੱਕੋ ਜਿਹੇ ਦਿਖਾਈ ਦਿੰਦੇ ਹਨ। ਯੂਟਿਊਬ ਪਾਰਟਨਰ ਪ੍ਰੋਗਰਾਮ (YPP) ਦੇ ਤਹਿਤ, ਹੁਣ ਅਜਿਹੀ ਸਮੱਗਰੀ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਦੀ ਕਮਾਈ ਪ੍ਰਭਾਵਿਤ ਵੀ ਹੋ ਸਕਦੀ ਹੈ। ਇਹ ਨਵੀਂ ਨੀਤੀ 15 ਜੁਲਾਈ ਤੋਂ ਲਾਗੂ ਹੋਵੇਗੀ।
ਇਹ ਵੀ ਪੜ੍ਹੋ : ਵਿਦੇਸ਼ੀ ਨਾਗਰਿਕਾਂ ਨੂੰ ਟਰੰਪ ਦਾ ਝਟਕਾ, ਲਾਇਆ ਨਵਾਂ ਐਂਟਰੀ ਟੈਕਸ
Youtube ਨੇ ਆਪਣੇ help page ‘ਤੇ ਇਸ ਬਦਲਾਅ ਬਾਰੇ ਜਾਣਕਾਰੀ ਦਿੱਤੀ ਹੈ। ਯੂਟਿਊਬ ਨੇ ਕਿਹਾ ਕਿ ਉਹ ਇੱਕੋ ਜਿਹੇ ਦਿਖਾਈ ਦੇਣ ਵਾਲੀ ਵੀਡੀਓ ਅਤੇ BULK ‘ਚ ਅਪਲੋਡ ਕੀਤੀਆਂ ਗਈਆਂ ਵੀਡੀਓ ਦੀ ਪਛਾਣ ਕਰੇਗਾ ਅਤੇ ਜਾਂਚ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਚੰਗੇ CONTENT ਤੇ ਸਹੀ ਅਤੇ ਸਟੀਕ ਜਾਣਕਾਰੀ ਦੀ ਉਮੀਦ ਕਰਦਾ ਹੈ।Monetization ਨੂੰ ਲੈ ਕੇ ਯੂਟੀਊਬ ਦੀਆਂ ਦੋ ਮੁੱਖ ਗੱਲਾਂ ਨੇ ਜਿਸ ਵਿੱਚ ਪਹਿਲਾਂ ਤਾਂ ਜੇਕਰ ਕੋਈ ਕ੍ਰੀਏਟਰ ਕਿਸੇ ਹੋਰ ਦਾ ਕੰਟੈਂਟ ਇਸਤੇਮਾਲ ਕਰਦਾ ਤਾਂ ਉਸ ਕੰਟੈਂਟ ਨੂੰ ਬਦਲਣਾ ਜਰੂਰੀ ਹੈ ਤਾਂ ਕਿ ਉਹ ਨਵੇਂ ਤਰ੍ਹਾਂ ਦਾ ਲੱਗੇ। ਯੂਟੀਊਬ ਦਾ ਕਹਿਣਾ ਹੈ ਕਿ ਸਿਰਫ਼ ਕਾਪੀ ਪੇਸਟ ਜਾ ਹਲਕਾ ਫੁਲਕਾ ਐਡਿਟ ਕਰਕੇ ਵੀਡੀਓ ਪੋਸਟ ਕਰਨਾ ਕ੍ਰੀਏਟਰ ਵਾਸਤੇ ਲਾਭਦਾਇਕ ਨਹੀਂ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ 6 ਹਵਾਈ ਅੱਡਿਆਂ ਨੂੰ ਮਿਲੀ ਬੰਬ ਦੀ ਧਮਕੀ, ਉਡਾਨਾਂ ਰੱਦ?
ਤੇ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਵੀਡੀਓ ਸਿਰਫ਼ ਵਿਊਜ਼ ਪਾਉਣ ਲਈ ਬਣਾਈਆਂ ਜਾਂਦੀਆਂ ਨੇ, ਜਿਵੇਂ ਕਿ ਕਲਿੱਕ ਬੇਟ ਥੰਬਨੇਲ, ਘੱਟ ਐਡਿਟ ਕੀਤਾ ਹੋਇਆ ਵੀਡੀਓ ਜਾਂ ਇੱਕ ਤਰ੍ਹਾਂ ਦਾ ਹੀ ਥੰਮਨੇਲ ਹਰੇਕ ਵੀਡੀਓ ‘ਤੇ ਲਗਾਉਣਾ, ਹੁਣ ਇਸ ਤਰ੍ਹਾਂ ਦੇ ਕੰਟੈਂਟ ਯੂਟੀਊਬ ਦੀ ਨਵੀਂ ਪਾਲਿਸੀ ਦੇ ਮੁਤਾਬਿਕ monetize ਨਹੀਂ ਹੋਣਗੇ।ਉੱਥੇ ਹੀ AI ਨੂੰ ਲੈ ਕੇ ਹਾਲੇ ਕੁਝ ਸਾਫ਼ ਤੌਰ ਤੇ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਜਿਹੜੀਆਂ ਵੀਡੀਓ AI ਦੀ ਮਦਦ ਨਾਲ ਬਣਾਈਆਂ ਗਈਆਂ ਨੇ ਜਾਂ AI ਦੀ ਮਦਦ ਨਾਲ ਆਡੀਓ ਵਿੱਚ ਬਦਲਾਅ ਕੀਤਾ ਗਿਆ ਹੈ ਉਹ ਇਸ ਨਵੀਂ ਪਾਲਿਸੀ ਦਾ ਹਿੱਸਾ ਹੋਣਗੇ ਜਾਂ ਨਹੀਂ। ਦੱਸ ਦਈਏ ਕਿ ਯੂਟੀਊਬ monetize ਕਰਨ ਲਈ ਘੱਟੋ ਘੱਟ 500 ਸਬਸਕ੍ਰਾਈਬਰ ਜ਼ਰੂਰੀ ਨੇ ਤੇ ਇਸ ਤੋਂ ਇਲਾਵਾ ਪਿਛਲੇ 12 ਮਹੀਨਿਆਂ ਵਿੱਚ ਚਾਰ ਹਜ਼ਾਰ ਤੋਂ ਵੱਧ ਵੀਡੀਓ ਵਾਚਿੰਗ ਸਮਾਂ ਹੋਣਾ ਜਰੂਰੀ ਹੈ।