Australia News : ਆਸਟ੍ਰੇਲੀਆ ਨੇ ਵਿਦਿਆਰਥੀ ਵੀਜ਼ਾ ਫੀਸ ‘ਚ ਵੱਡੇ ਪੱਧਰ ‘ਤੇ ਇਜਾਫ਼ਾ ਕੀਤਾ ਹੈ। 1 ਜੁਲਾਈ, 2025 ਤੋਂ, ਆਸਟ੍ਰੇਲੀਆ ਵਿੱਚ ਅਰਜ਼ੀ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਹੁਣ STUDENT VISA ਲਈ 2,000 AUD ਯਾਨੀ ਕੀ ਭਾਰਤੀ ਰੁਪਏ ਮੁਤਾਬਕ ਲਗਭਗ ₹1.12 ਲੱਖ ਦਾ ਭੁਗਤਾਨ ਕਰਨਗੇ, ਜੋ ਕਿ ਪਹਿਲਾਂ 1,600 ਆਸਟ੍ਰੇਲੀਆਈ ਡਾਲਰ ਤੋਂ ਵੱਧ ਹੈ। ਇਸ ਫੈਸਲੇ ਨਾਲ ਆਸਟ੍ਰੇਲੀਆ ਪ੍ਰਮੁੱਖ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚੋਂ student visa applications ਲਈ ਸਭ ਤੋਂ ਮਹਿੰਗਾ ਸਥਾਨ ਬਣ ਗਿਆ ਹੈ। ਆਸਟ੍ਰੇਲੀਆ ਦੇ ਖਜ਼ਾਨਚੀ ਜਿਮ ਚੈਲਮਰਸ ਅਤੇ ਵਿੱਤ ਮੰਤਰੀ ਕੈਟੀ ਗੈਲਾਘਰ ਨੇ ਵਾਧੇ ਦੀ ਪੁਸ਼ਟੀ ਕੀਤੀ, ਜਿਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਬਦਲਾਅ ਨਾਲ ਚਾਰ ਸਾਲਾਂ ਵਿੱਚ 760 ਮਿਲੀਅਨ ਆਸਟ੍ਰੇਲੀਆਈ ਡਾਲਰ ਪੈਦਾ ਹੋਣ ਦੀ ਉਮੀਦ ਹੈ। ਆਸਟ੍ਰੇਲੀਆਈ ਸਰਕਾਰੀ ਪੋਰਟਲ ਕਹਿੰਦਾ ਹੈ ਕਿ “1 ਜੁਲਾਈ ਤੋਂ ਅਰਜ਼ੀ ਦੇਣ ਵਾਲਿਆਂ ਲਈ, ਪ੍ਰਾਇਮਰੀ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਲਈ ਵੀਜ਼ਾ ਐਪਲੀਕੇਸ਼ਨ ਚਾਰਜ (VAC) $1,600 ਤੋਂ ਵਧ ਕੇ $2,000 ਹੋ ਗਿਆ ਹੈ।
ਇਹ ਵੀ ਪੜ੍ਹੋ : ਵਿਦੇਸ਼ੀ ਨਾਗਰਿਕਾਂ ਨੂੰ ਟਰੰਪ ਦਾ ਝਟਕਾ, ਲਾਇਆ ਨਵਾਂ ਐਂਟਰੀ ਟੈਕਸ
ਜੇਕਰ ਗੱਲ ਕਰੀਏ ਕੈਨੇਡੀਅਨ ਸਟੂਡੈਂਟ ਵੀਜ਼ਾ ਦੀ ਤਾਂ ਉਸ ਵਿਚ ਲਗਭਗ 150 ਕੈਨੇਡੀਅਨ ਡਾਲਰ, ਭਾਰਤੀ ਰੁਪਏ ਮੁਤਾਬਕ 9,415 ਰੁਪਏ ਖ਼ਰਚ ਆਉਂਦਾ ਹੈ। ਯੂਕੇ ਸਟੂਡੈਂਟ ਵੀਜ਼ਾ ਵਿਚ 490 ਪਾਊਂਡ ਜੋ ਕਿ ਭਾਰਤੀ ਰੁਪਏ ਮੁਤਾਬਕ 57,133 ਰੁਪਏ ਖ਼ਰਚ ਆਉਂਦਾ ਹੈ ਤੇ ਉਥੇ ਹੀ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੀ ਨਵੀਂ ਫ਼ੀਸ ਜੋ ਕਿ ਜੁਲਾਈ 2025 ਤੋਂ ਲਾਗੂ ਹੋਣ ਜਾ ਰਹੀ ਹੈ ਉਸ ਵਿਚ 2,000 ਆਸਟ੍ਰੇਲੀਆਈ ਡਾਲਰ ਜੋ ਕਿ ਭਾਰਤੀ ਰੁਪਏ ਮੁਤਾਬਕ AUD 1.12 ਲੱਖ ਖ਼ਰਚ ਆਵੇਗਾ। ਭਾਰਤੀ ਰੁਪਏ ਵਿੱਚ, ਆਸਟ੍ਰੇਲੀਆ ਹੁਣ ਚਾਰਟ ਵਿੱਚ ਸਭ ਤੋਂ ਉੱਪਰ ਹੈ, ਨਵੀਂ ਫੀਸ ਐਕਸਚੇਂਜ ਦਰਾਂ ਦੇ ਆਧਾਰ ‘ਤੇ ਲਗਭਗ ₹1.12 ਲੱਖ ਬਣਦੀ ਹੈ। ਪ੍ਰਸ਼ਾਂਤ ਟਾਪੂ ਦੇਸ਼ਾਂ ਅਤੇ ਤਿਮੋਰ-ਲੇਸਟੇ ਦੇ ਪ੍ਰਾਇਮਰੀ ਬਿਨੈਕਾਰਾਂ ਲਈ ਵੀਜ਼ਾ ਫੀਸ ਛੋਟ ਵਿੱਚ ਕੋਈ ਬਦਲਾਅ ਨਹੀਂ ਰਹੇਗਾ। ਵੀਜ਼ਾ ਫੀਸ ਵਿੱਚ ਵਾਧਾ ਆਸਟ੍ਰੇਲੀਆ ਵੱਲੋਂ ਹਾਲ ਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਰੋਕਣ ਲਈ ਚੁੱਕੇ ਗਏ ਕਈ ਕਦਮਾਂ ਵਿੱਚੋਂ ਇੱਕ ਹੈ। ਭਾਰਤੀ ਵਿਦਿਆਰਥੀ ਵੀਜ਼ਾ ਸੰਖਿਆਵਾਂ ਵਿੱਚ ਮੋਹਰੀ ਬਣੇ ਹੋਏ ਹਨ, 2025 ਦੇ ਸ਼ੁਰੂ ਵਿੱਚ ਚੀਨ ਨੂੰ ਪਛਾੜ ਦਿੱਤਾ।
ਜਨਵਰੀ 2025:ਭਾਰਤੀ ਵਿਦਿਆਰਥੀਆਂ ਨੂੰ 2,398 ਵੀਜ਼ੇ ਦਿੱਤੇ ਗਏ
ਫਰਵਰੀ 2025:2,734 ਵੀਜ਼ੇ ਦਿੱਤੇ ਗਏ
ਸਿਰਫ਼ ਦੋ ਮਹੀਨਿਆਂ ਵਿੱਚ 5,000 ਤੋਂ ਵੱਧ ਪ੍ਰਵਾਨਗੀਆਂ ਮਿਲੀਆਂ ਨੇ।
ਓਵਰਸੀਜ਼ ਸਟੂਡੈਂਟਸ ਲਈ ਇੰਗਲਿਸ਼ ਲੈਂਗਵੇਜ ਇੰਟੈਂਸਿਵ ਕੋਰਸ (ELICOS) ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੇ ਹਨ। 2024 ਵਿੱਚ, ਪਿਛਲੇ ਫੀਸ ਵਾਧੇ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦੇ ਕੋਰਸ ਦੇ ਦਾਖਲਿਆਂ ਵਿੱਚ 50 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। ਪਰਥ ਇੰਟਰਨੈਸ਼ਨਲ ਕਾਲਜ ਆਫ਼ ਇੰਗਲਿਸ਼, ਆਈਐਚ ਸਿਡਨੀ, ਅਤੇ ਦ ਲੈਂਗਵੇਜ ਅਕੈਡਮੀ ਸਮੇਤ ਕਈ ਪ੍ਰਦਾਤਾ ਉਦੋਂ ਤੋਂ ਬੰਦ ਹੋ ਗਏ ਹਨ। Temporary graduate visa ਵਿੱਚ ਜੋ basic ਫੀਸ ਰਹਿੰਦੀ ਹੈ ਉਹ ਤਕਰੀਬਨ 1945 ਆਸਟ੍ਰੇਲੀਆਈ ਡਾਲਰ ਤੋਂ ਲੈ ਕੇ 2235 ਆਸਟ੍ਰੇਲੀਆਈ ਡਾਲਰ ਹੈ। 18 ਸਾਲ ਤੋਂ ਵੱਧ ਉਮਰ ਦੇ ਐਪਲੀਕੈਂਟ ਲਈ ਇਹ ਫੀਸ 1115 ਆਸਟ੍ਰੇਲੀਅਨ ਡਾਲਰ ਹੈ ਤੇ 18 ਸਾਲ ਤੋਂ ਘੱਟ ਉਮਰ ਦੇ ਐਪਲੀਕੈਂਟ ਲਈ ਇਹ ਫੀਸ 560 ਆਸਟ੍ਰੇਲੀਅਨ ਡਾਲਰ ਹੈ।
ਇਹ ਵੀ ਪੜ੍ਹੋ : ਵਿਦੇਸ਼ੀ ਨਾਗਰਿਕਾਂ ਨੂੰ ਟਰੰਪ ਦਾ ਝਟਕਾ, ਲਾਇਆ ਨਵਾਂ ਐਂਟਰੀ ਟੈਕਸ
ਇਸੇ ਤਰ੍ਹਾਂ ਆਸਟ੍ਰੇਲੀਆ ਦੀ ਵੱਡੀ ਯੂਨੀਵਰਸਿਟੀਆਂ ਨੇ ਟਿਊਸ਼ਨ ਫੀਸ ਚ ਵਾਧਾ ਕੀਤਾ ਹੈ। ਮੈਲਬੋਰਨ ਯੂਨੀਵਰਸਿਟੀ ਨੇ ਇੰਜੀਨੀਅਰਿੰਗ ਕੋਰਸ ਵਿੱਚ ਲਗਭਗ ਜੋ ਟਿਊਸ਼ਨ ਫੀਸ ਹੈ ਉਹ 56,480 ਸਲਾਨਾ ਆਸਟ੍ਰੇਲੀਆਈ ਡਾਲਰ ਕਰ ਦਿੱਤੀ ਹੈ। ਕਲੀਨੀਕਲ ਮੈਡੀਕਲ ਕੋਰਸ ਵਿੱਚ ਇਹ ਫੀਸ ਇਕ ਲੱਖ 112,832 ਆਸਟ੍ਰੇਲੀਆਈ ਡਾਲਰ ਕਰ ਦਿੱਤੀ ਹੈ। ਨਿਊ ਸਾਊਥ ਵੇਲਜ ਯੂਨੀਵਰਸਿਟੀ ਨੇ ਆਪਣੀ ਫੀਸਾਂ ਵਿੱਚ ਲਗਭਗ 7 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਹੈ। ਅੰਡਰਗ੍ਰੈਜੂਏਟ ਡਿਗਰੀਆਂ ਦੀ ਕੀਮਤ ਪ੍ਰਤੀ ਸਾਲ 20,000 ਤੋਂ 45,000 ਆਸਟ੍ਰੇਲੀਆਈ ਡਾਲਰ ਦੇ ਵਿਚਕਾਰ ਹੈ। ਪੋਸਟ ਗ੍ਰੈਜੂਏਟ ਕੋਰਸਾਂ ਦੀ ਕੀਮਤ ਸਾਲਾਨਾ 22,000 ਤੋਂ 50,000 ਆਸਟ੍ਰੇਲੀਆਈ ਡਾਲਰ ਦੇ ਵਿਚਕਾਰ ਹੈ। ਡਾਕਟਰੇਟ ਪ੍ਰੋਗਰਾਮ 20,000 ਤੋਂ 42,000 ਆਸਟ੍ਰੇਲੀਆਈ ਡਾਲਰ ਦੇ ਵਿਚਕਾਰ ਹਨ।ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਕਿਹਾ ਕਿ ਉੱਚ ਵੀਜ਼ਾ ਫੀਸਾਂ ਰਾਹੀਂ ਇਕੱਠਾ ਕੀਤਾ ਗਿਆ ਮਾਲੀਆ ਗ੍ਰੈਜੂਏਟ ਕਰਜ਼ੇ ਨੂੰ ਘਟਾਉਣ ਅਤੇ ਅਪ੍ਰੈਂਟਿਸਸ਼ਿਪ ਪ੍ਰੋਗਰਾਮਾਂ ਨੂੰ ਹੁਲਾਰਾ ਦੇਣ ਵਰਗੀਆਂ ਪਹਿਲਕਦਮੀਆਂ ਦਾ ਸਮਰਥਨ ਕਰੇਗਾ।