ਆਸਟ੍ਰੇਲੀਆ : ਆਸਟ੍ਰੇਲੀਆਈ (Australia) ਸਿਆਸਤ ਬੇਹੱਦ ਸਰਗਰਮ ਨਜ਼ਰ ਆ ਰਹੀ ਹੈ। ਚੋਣਾਂ (Elections) ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਲੋਂ ਚੋਣਾਂ ਤੋਂ ਪਹਿਲਾਂ ਅਤੇ ਬਿੱਲ ਸ਼ੌਰਟਨ ਦੇ ਅਸਤੀਫ਼ਾ ਦੇਣ ਤੋਂ ਬਾਅਦ ਆਸਟ੍ਰੇਲੀਆਈ ਕੈਬਨਿਟ ‘ਚ ਵੱਡਾ ਫੇਰਬਦਲ ਕਰਨ ਦਾ ਐਲਾਨ ਕੀਤਾ ਹੈ। ਅਲਬਾਨੀਜ਼ ਨੇ ਰਾਸ਼ਟਰੀ ਦਿਵਿਆਂਗਤਾ ਬੀਮਾ ਯੋਜਨਾ (NDIS) ਤੋਂ ਬਾਅਦ ‘ਇੱਕ ਮਜ਼ਬੂਤ, ਇਕਜੁੱਟ ਅਤੇ ਸਥਿਰ ਕੈਬਨਿਟ ਸਰਕਾਰ’ ਲਈ ਮੰਤਰਾਲੇ ਵਿੱਚ ਬਦਲਾਅ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਸਮਾਜਿਕ ਸੇਵਾਵਾਂ ਮੰਤਰੀ ਅਮਾਂਡਾ ਰਿਸ਼ਵਰਥ ਐਨ.ਡੀ.ਆਈ.ਐਸ ਮੰਤਰੀ ਵਜੋਂ ਵਾਧੂ ਭੂਮਿਕਾ ਨਿਭਾਉਣਗੇ। ਜਿਸ ਵਿੱਚ ਐਨ ਐਲੀ NDIS ਮੰਤਰੀ ਦੀ ਸਹਾਇਤਾ ਕਰਨ ਵਾਲੀ ਮੰਤਰੀ ਬਣੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਨਹੀਂ ਲੜਨਗੇ ਚੋਣਾਂ
ਅਲਬਾਨੀਜ਼ ਨੇ ਅੱਗੇ ਕਿਹਾ ਕਿ ਵਿੱਤ ਮੰਤਰੀ ਕੈਟੀ ਗੈਲਾਘਰ ਸਰਕਾਰੀ ਸੇਵਾਵਾਂ ਮੰਤਰੀ ਬਣਨ ਦੀ ਵਾਧੂ ਭੂਮਿਕਾ ਵੀ ਨਿਭਾਉਣਗੇ। ਇਹ ਸ਼ੌਰਟਰਨ ਦੇ ਮੌਜੂਦਾ ਪੋਰਟਫੋਲੀਓ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਬਜ਼ੁਰਗਾਂ ਦੀ ਦੇਖਭਾਲ ਅਤੇ ਖੇਡ ਮੰਤਰੀ ਅਨਿਕਾ ਵੇਲਜ਼ ਨੂੰ ਕੈਬਨਿਟ ਵਿੱਚ ਤਰੱਕੀ ਦੇਣ ਦਾ ਵੀ ਐਲਾਨ ਕੀਤਾ।