Trudeau ਮੁੜ ਆਏ ਐਕਸ਼ਨ ਮੋਡ ‘ਚ, Trump ਨੂੰ ਦਿੱਤਾ ਠੋਕਵਾਂ ਜਵਾਬ, ਕਿਹਾ- ਗੁਆਂਢੀ ਮੁਲਕ ਵੱਲੋਂ ਲੱਗਣ ਵਾਲੇ Tax ਨਾਲ ਤਕੜੇ ਹੋ ਕੇ ਨਜਿੱਠਾਂਗੇ

ਕੈਨੇਡਾ  : ਅਮਰੀਕਾ (America) ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਕੈਨੇਡਾ ‘ਤੇ ਟੈਰਿਫ (Tariff)  ਲਗਾਉਣ ਦੀਆਂ ਧਮਕੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੈਨੇਡਾ (Canada) ਵੱਲੋਂ ਇਸ ਖਤਰੇ ਨਾਲ ਨਜਿੱਠਣ ਲਈ ਵੱਖ-ਵੱਖ ਰਣਨੀਤੀ ਘੜੀ ਜਾ ਰਹੀ ਹੈ ਕਿਉਂਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿਚ ਕੁਝ ਦਿਨ ਹੀ ਬਾਕੀ ਹਨ। ਟੈਕਸਾਂ (Tax) ਦੀ ਸਮੱਸਿਆ ਨਾਲ ਨਜਿੱਠਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਣੇ ਕਈ ਸਿਆਸਤਦਾਨ ਅਮਰੀਕਾ ਦੇ ਗੇੜੇ ਲਾ ਚੁੱਕੇ ਹਨ ਪਰ ਕੋਈ ਹੱਲ ਨਾ ਹੋ ਪਾਇਆ।

Canada ‘ਚ ਹਜ਼ਾਰਾ ਕਾਮਿਆਂ ਲਈ ਕਾਲ ਬਣ ਕੇ ਆਏ Trump, ਨੌਕਰੀ ਤੋਂ ਕੱਢੇ ਜਾਣਗੇ 10 ਲੱਖ ਪ੍ਰਵਾਸੀ!

ਡੌਨਲਡ ਟਰੰਪ ਦੇ ਭਾਰੀ-ਭਰਕਮ ਟੈਕਸਾਂ ਦਾ ਟਾਕਰਾ ਕਰਨ ਲਈ ਕੈਨੇਡੀਅਨ ਸਿਆਸਤਦਾਨ ਇਕਜੁੱਟ ਹੁੰਦੇ ਨਜ਼ਰ ਰਹੇ ਹਨ, ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਸਾਂਝੇ ਬਿਆਨ ਉਤੇ ਦਸਤਖਤ ਕਰਨ ਤੋਂ ਨਾਂਹ ਕਰ ਦਿਤੀ ਹੈ। ਜਿਸ ਵਿਚ ਅਮਰੀਕਾ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿਚ ਕਟੌਤੀ ਦਾ ਜ਼ਿਕਰ ਖਾਸ ਤੌਰ ’ਤੇ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅੱਜ ਕੈਨੇਡੀਅਨ ਰਾਜਾਂ ਦੇ ਪ੍ਰੀਮੀਅਰਜ਼ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਕੈਨੇਡਾ ਅਤੇ ਕੈਨੇਡੀਅਨਜ਼ ਦੇ ਹਿਤਾਂ ਦੀ ਰਾਖੀ ਕਰਦਿਆ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਗੁਆਂਢੀ ਮੁਲਕ ਵੱਲੋਂ ਲੱਗਣ ਵਾਲੇ ਟੈਕਸਾਂ ਨਾਲ ਤਕੜੇ ਹੋ ਕੇ ਨਜਿੱਠਿਆ ਜਾਵੇਗਾ।

US ‘ਚ FBI ਨੇ ਭਾਰਤੀ ਨੂੰ ਐਲਾਨਿਆ Most Wanted ਨਾਗਰਿਕ, ਸੂਚਨਾ ਦੇਣ ‘ਤੇ ਮਿਲੇਗਾ 250,000 ਡਾਲਰ ਦਾ ਇਨਾਮ

ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵੱਲੋਂ ਅਮਰੀਕਾ ਸਣੇ ਦੁਨੀਆਂ ਭਰ ਦੇ ਮੁਲਕਾਂ ਨੂੰ ਭੇਜੀਆਂ ਜਾਂਦੀਆਂ ਚੀਜ਼ਾਂ ਵਿਚੋਂ 75 ਫ਼ੀ ਸਦੀ ਸਮਾਨ ਅਮਰੀਕਾ ਜਾਂਦਾ ਹੈ ਅਤੇ ਅਜਿਹੇ ਵਿਚ 25 ਫੀ ਸਦੀ ਟੈਕਸ ਤਬਾਹਕੁੰਨ ਸਾਬਤ ਹੋ ਸਕਦਾ ਹੈ।