ਅਮਰੀਕਾ : ਕੈਲੀਫੋਰਨੀਆ (California)ਦੇ ਵਿੱਚ ਲੱਗੀ ਅੱਗ ਨੇ ਅੱਜ ਇੱਕ ਨਵਾਂ ਰੂਪ ਧਾਰਨ ਕਰ ਲਿਆ ਦਰਅਸਲ ਦੁਨੀਆਂ ਦੇ ਸਭ ਤੋਂ ਵੱਡੇ ਬੈਟਰੀ ਸਟੋਰੇਜ ਪਲਾਂਟਾਂ (Battery storage plants) ਦੇ ਵਿੱਚੋਂ ਇੱਕ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਸੈਂਕੜੇ ਲੋਕਾਂ ਨੂੰ ਜਲਦ ਤੋਂ ਜਲਦ ਇਲਾਕਾ ਖਾਲੀ ਕਰਵਾਏ ਗਏ ਅਤੇ ਕੈਲੀਫੋਰਨੀਆ ਦੇ ਵਿੱਚ ਹਾਈਵੇ (Highway) ਇੱਕ (One) ਦੇ ਇੱਕ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ। ਦਾ ਮਰਕਰੀ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਅੱਗ ਵੀਰਵਾਰ ਦੁਪਹਿਰ ਨੂੰ ਲੱਗੀ, ਅਤੇ ਇਹਨਾਂ ਉੱਚੀਆਂ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਤੋਂ ਬਾਅਦ ਲਗਭਗ 15 00 ਲੋਕਾਂ ਨੂੰ ਮੌਸ ਲੈਂਡਿੰਗ ਅਤੇ ਐਲਕਹੌਰਨ ਸਲੋਹ ਖੇਤਰ ਛੱਡਣ ਦੇ ਨਿਰਦੇਸ਼ ਦਿੱਤੇ ਗਏ।
ਕੈਨੇਡੀਅਨ ਪ੍ਰਧਾਨ ਮੰਤਰੀ ਬਨਣ ਲਈ ਭਾਰਤੀ ਅਜਮਾਉਣਗੇ ਕਿਸਮਤ, ਚੰਦਰ ਆਰਿਆ ਨੇ ਭਰਿਆ ਨਾਮਜ਼ਦਗੀ ਪੱਤਰ
ਦੱਸਣਯੋਗ ਹੈ ਕਿ ਸੈਨ ਫਰਾਂਸਿਸਕੋ ਤੋਂ ਲਗਭਗ 77 ਮੀਲ ਦੱਖਣ ਦੇ ਵਿੱਚ ਸਥਿਤ ਮੋਸਟ ਲੈਂਡਿੰਗ ਪਾਵਰ ਪਲਾਂਟ ਦੀ ਮਲਕੀਅਤ ਟੈਕਸਾਸ ਦੀ ਕੰਪਨੀ ਵਿਜਟਰਾਂ ਐਨਰਜੀ ਕੋਲ ਹੈ ਅਤੇ ਇਸਦੇ ਵਿੱਚ ਹਜਾਰਾਂ ਲੀਥੀਅਮ ਬੈਟਰੀਆਂ ਰੱਖੀਆਂ ਹੋਈਆਂ ਹਨ, ਅਤੇ ਇਹ ਬੈਟਰੀ ਆ ਸੂਰਜੀ ਊਰਜਾ ਵਰਗੇ ਨਵਿਆਉਣ ਯੋਗ ਊਰਜਾ ਸਰੋਤਾਂ ਤੋਂ ਊਰਜਾ ਸਟੋਰ ਕਰਨ ਦੇ ਲਈ ਬਹੁਤ ਜਰੂਰੀ ਹੁੰਦੀਆਂ ਹਨ, ਪਰ ਜੇਕਰ ਇਹਨਾਂ ਨੂੰ ਅੱਗ ਲੱਗ ਜਾਵੇ ਤਾਂ ਅੱਗ ਬੁਝਾਉਣਾ ਬਹੁਤ ਮੁਸ਼ਕਿਲ ਹੋ ਸਕਦਾ ਹੈ ਹਾਲਾਂਕਿ ਮੌਕੇ ਉੱਤੇ ਪਹੁੰਚ ਕੇ ਇਥੋਂ ਵਾਲਾ ਬੈਟਰੀ ਸਟੋਰੇਜ ਪਲਾਂਟਾ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।