ਅਮਰੀਕਾ : America ਦੇ ਵਿੱਚ 19 ਜਨਵਰੀ 2025 ਤੋਂ TikTok ਸੇਵਾਵਾਂ ਬੰਦ ਹੋਣ ਜਾ ਰਹੀਆਂ ਹਨ। ਇਸ ਦਾ ਕਾਰਨ ਜੋਅ ਬਾਈਡਨ (Joe Biden) ਦੀ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਨਵਾਂ ਕਾਨੂੰਨ ਹੈ। ਦਰਸਲ ਅਮਰੀਕਾ ਦੇ ਵਿੱਚ ਚੀਨੀ ਐਪ TikTok ਨੂੰ ਬੈਨ ਕਰਨ ਦਾ ਰਸਤਾ ਸਾਫ ਹੋ ਚੁੱਕਿਆ ਹੈ। ਅਮਰੀਕੀ ਸੁਪਰੀਮ ਕੋਰਟ (supreme Court) ਨੇ ਸ਼ੁਕਰਵਾਰ ਨੂੰ ਸਰਬਤ ਸੰਮਤੀ ਦੇ ਨਾਲ TikTok ਉੱਤੇ ਪਾਬੰਦੀ ਲਗਾਉਣ ਵਾਲਾ ਸੰਗੀ ਕਾਨੂੰਨ ਬਰਕਰਾਰ ਰੱਖਿਆ, ਜਦੋਂ ਤੱਕ ਚੀਨ ਅਦਾਲਤ ਇਸਦੀ ਮੂਲ ਕੰਪਨੀ ਬਾਈਟ ਡਾਂਸ ਦੇ ਵੱਲੋਂ ਇਸ ਨੂੰ ਵੇਚਿਆ ਨਹੀਂ ਜਾਂਦਾ। ਸੁਪਰੀਮ ਕੋਰਟ ਦੇ ਵੱਲੋਂ TikTok ਨੂੰ ਬੈਨ ਕਰਨ ਵਾਲਾ ਨਵਾਂ ਕਾਨੂੰਨ ਐਤਵਾਰ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ। ਆਉਣ ਵਾਲੇ ਇਸ ਕਾਨੂੰਨ ਦੇ ਵਿੱਚ ਐਪ ਦੇ ਚੀਨ ਨਾਲ ਸੰਬੰਧਤ ਕਾਰਨ ਰਾਸ਼ਟਰੀ ਸੁਰੱਖਿਆ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ ਹੈ।
Trump ਨੇ ਬਦਲਿਆ ਸਹੁੰ ਚੁੱਕ ਸਮਾਗਮ ਦਾ ਸਥਾਨ, 20 ਜਨਵਰੀ ਦੀ ਥਾਂ 21 ਨੂੰ ਹੋਵੇਗਾ ਸਮਾਗਮ
ਇੱਥੇ ਦੱਸਣਾ ਬਣਦਾ ਕਿ ਅਮਰੀਕਾ ਦੇ ਵਿੱਚ ਤੇ ਕਰੀਬ 17 ਕਰੋੜ ਯੋਜਸ ਹਨ ਜੋ ਟਿਕਟਕ ਨੂੰ ਇਸਤੇਮਾਲ ਕਰਦੇ ਹਨ ਹਾਲਾਂਕਿ ਮਾਰਦਾ ਕਹਿਣਾ ਹੈ ਕਿ 19 ਜਨਵਰੀ ਤੋਂ ਕਾਨੂੰਨ ਅਮਲ ਚ ਹੋਣ ਤੋਂ ਬਾਅਦ ਵੀ ਮੌਜੂਦਾ ਯੂਜਰ ਦੇ ਮੋਬਾਇਲ ਫੋਨ ਤੋਂ ਇਹ ਐਪ ਗਾਇਬ ਨਹੀਂ ਹੋਵੇਗਾ। ਪਰ ਨਵੇਂ ਯੂਜਸ ਇਸ ਨੂੰ ਡਾਊਨਲੋਡ ਨਹੀਂ ਕਰ ਸਕਣਗੇ ਤੇ ਨਾ ਹੀ ਅਪਡੇਟ ਕਰ ਸਕਣਗੇ।