Donald Trump ਦਾ ਮੀਮ ਬਣਿਆ ਰਾਕੇਟ, Coin ਲਾਂਚ ਹੁੰਦੇ ਹੀ 300% ਚੜ੍ਹਿਆ, ਨਿਵੇਸ਼ਕ ਹੋਏ ਮਾਲਾ-ਮਾਲ

ਅਮਰੀਕਾ : ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਕੰਪਨੀ ਹਾਲੀ ਦੇ ਵਿੱਚ ਆਪਣਾ ਇੱਕ ਨਵਾਂ Meme ਸਿੱਕਾ  TRUMP Dollar ਲਾਂਚ ਕੀਤਾ ਹੈ।  ਜਿਸਨੇ ਕ੍ਰਿਪਟੋ ਮਾਰਕੀਟ ਦੇ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ। ਇਸ ਟੋਕਨ ਨੇ ਲੋਂਚ ਹੁੰਦੇ ਹੀ 300 ਫੀਸਦੀ ਦਾ ਵਾਧਾ ਦਿਖਾਇਆ ਜਿਸ ਕਾਰਨ ਨਿਵੇਸ਼ਕਾ ਦੇ ਵਿੱਚ ਇਸ ਨੂੰ ਲੈ ਕੇ ਹੁਣ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਕੈਨੇਡਾ ਨੇ 2000 ਭਾਰਤੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ

ਦੱਸ ਦਈਏ ਟੋਕਨ ਦੀ ਸ਼ੁਰੂਆਤ ਤੋਂ ਬਾਅਦ ਬਹੁਤ ਸਾਰੇ ਨਿਵੇਸ਼ਕ ਅਤੇ ਕ੍ਰਿਪਟੋ ਸਮਰਥਕ ਇਸ ਮੀਮ ਸਿੱਕੇ ਨੂੰ ਖਰੀਦਣ ਦੇ ਲਈ ਦੋੜੇ ਹਨ। ਵਪਾਰ ਦੀ ਮਾਤਰਾ ਲਗਭਗ $1 ਬਿਲੀਅਨ ਤੱਕ ਪਹੁੰਚ ਗਈ ਹੈ। ਜੋ ਸਪਸ਼ਟ ਤੌਰ ਉੱਤੇ ਮਾਰਕੀਟ ਵਿੱਚ ਮਜਬੂਤ ਦਿਲਚਸਪੀ ਨੂੰ ਦਰਸ਼ਾਉਂਦੀ ਹੈ। ਹਾਲਾਂਕਿ ਕੁਝ ਨਿਵੇਸ਼ਕਾਂ ਨੇ ਇਸ ਬਾਰੇ ਵੀ ਸ਼ੰਕਾ ਪ੍ਰਗਟਾਈ ਹੈ। ਕਿ ਕੀ ਇਹ ਇੱਕ ਸਥਾਈ ਨਿਵੇਸ਼ ਹੋਵੇਗਾ ਜਾਂ ਸਿਰਫ ਇੱਕ ਅਸਥਾਈ ਉਛਾਲ ਹੋਵੇਗਾ।

Trump ਨੇ ਬਦਲਿਆ ਸਹੁੰ ਚੁੱਕ ਸਮਾਗਮ ਦਾ ਸਥਾਨ, 20 ਜਨਵਰੀ ਦੀ ਥਾਂ 21 ਨੂੰ ਹੋਵੇਗਾ ਸਮਾਗਮ

ਦਰਅਸਲ $Trump Meme Coin 19 ਜਨਵਰੀ 2025 ਨੂੰ ਸਲਾਨਾ ਨੈਟਵਰਕ ਉੱਤੇ ਲੌਂਚ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤੀ ਕੀਮਤ 0.8 ਡਾਲਰ ਸੀ ਜੋ ਕਿ ਕੁਝ ਘੰਟਿਆਂ ਦੇ ਵਿੱਚ 7.1 ਡਾਲ ਤੱਕ ਪਹੁੰਚੀ ਤੇ ਫਿਰ ਇਸਦੇ ਮਿਆਦ ਦੇ ਦੌਰਾਨ ਟੋਕਨ ਦੀ ਮਾਰਕੀਟ ਕੈਪ 4.25 ਬਿਲੀਅਨ ਡਾਲਰ ਤੱਕ ਪਹੁੰਚ ਗਈ। ਕੁਝ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਇਸ ਟੋਕਨ ਨੇ ਲੋਂਚ ਹੋਣ ਤੋਂ ਬਾਅਦ ਪਹਿਲੇ ਦੋ ਘੰਟਿਆਂ ਵਿੱਚ 4200 ਪ੍ਰਤੀਸ਼ਤ ਦਾ ਵਾਧਾ ਦਿਖਾਇਆ ਹੈ।