UK ਨੇ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ, ਗੈਰ-ਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਸਖ਼ਤ ਹੋਈ ਸਰਕਾਰ

ਕੈਨੇਡਾ ਅਮਰੀਕਾ ਤੋਂ ਬਾਅਦ ਹੁਣ ਬ੍ਰਿਟੇਨ ਸਰਕਾਰ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਦਰਅਸਲ ਬ੍ਰੀਟੇਨ ਸਰਕਾਰ ਵਲੋਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ, ਤਾਂ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਸ਼ਿਕੰਜਾ ਕੱਸਣ ਦੇ ਉਪਾਵਾਂ ਤਹਿਤ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਨਾਲ ਨਜਿੱਠਣ ਅਤੇ ਅਜਿਹੇ ਅਪਰਾਧ ਨੂੰ ਵਧਾਉਣ ਵਾਲੇ ਗੈਰ-ਕਾਨੂੰਨੀ ਵਿੱਤ-ਪੋਸ਼ਣ ਨੂੰ ਰੋਕਿਆ ਜਾ ਸਕੇ। ਹਾਂਲਾਕਿ ਇਹ ਨਵੀਂ ਪਾਬੰਦੀਆਂ ਦੀ ਵਿਵਸਥਾ ਇਸ ਸਾਲ ਦੇ ਅੰਦਰ ਲਾਗੂ ਹੋਣ ਦੀ ਉਮੀਦ ਹੈ।

ਲਾਸ ਏਂਜਲਸ ‘ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ, 16 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ

ਦੱਸ ਦਈਏ ਇਸ ਸਾਰੇ ਮਾਮਲੇ ‘ਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸਟਾਰਮਰ ਦਾ ਕਹਿਣਾ ਹੈ ਕਿ “ਸਾਨੂੰ ਸਾਡੀਆਂ ਸਰਹੱਦਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਰ ਕਰਾਉਣ ਵਾਲੇ ਅਪਰਾਧਿਕ ਗਿਰੋਹਾਂ ਨੂੰ ਖਤਮ ਕਰਨਾ ਹੋਵੇਗਾ। ਤਸਕਰਾਂ ਦੇ ਵਿੱਤ-ਪੋਸ਼ਣ ‘ਤੇ ਲਗਾਮ ਲਗਾ ਕੇ ਅਸੀਂ ਉਨ੍ਹਾਂ ਗਿਰੋਹਾਂ ‘ਤੇ ਸ਼ਿਕੰਜਾ ਕੱਸਾਂਗੇ ਜੋ ਯੂਰਪ ਭਰ ਤੋਂ ਹਾਸ਼ੀਏ ‘ਤੇ ਪਏ ਲੋਕਾਂ ਦੀ ਗੈਰ-ਕਾਨੂੰਨੀ ਤੌਰ ‘ਤੇ ਯੂਕੇ ਵਿੱਚ ਤਸਕਰੀ ਕਰਦੇ ਹਨ। ਅਸੀਂ ਪਰਿਵਰਤਨ ਦੀ ਆਪਣੀ ਯੋਜਨਾ ਨੂੰ ਪੂਰਾ ਕਰਾਂਗੇ ਅਤੇ ਬ੍ਰਿਟੇਨ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਾਂਗੇ।ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਗੇ ਕਿਹਾ ਕਿ ਇਸਦਾ ਮਤਲਬ ਹੈ ਅਸੀਂ ਆਪਣੇ ਨੀਤੀ ਨਿਰਮਾਣ ਵਿੱਚ ਦਲੇਰ ਅਤੇ ਨਵੀਨਤਾਕਾਰੀ ਹੋਣ ਦੇ ਨਾਲ-ਨਾਲ ਹੀ ਇਹ ਵੀ ਯਕੀਨੀ ਕਰਾਂਗੇ ਕਿ ਅਸੀਂ ਕੋਈ ਕਸਰ ਬਾਕੀ ਨਾ ਛੱਡੀਏ।

ਲਾਸ ਏਂਜਲਸ ‘ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ, 16 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਥਾਨਕ ਵਾਸੀਆਂ ਨੂੰ ਉਨ੍ਹਾਂ ਦੀ ਸਰਕਾਰ ਆਉਣ ‘ਤੇ ਆਉਣ ਵਾਲੇ ਸਾਲਾਂ ਵਿੱਚ ਜਾਨਾਂ ਬਚਾਉਣ ਅਤੇ ਸਰਹੱਦਾਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਵੀ ਭਰੋਸਾ ਜਤਾਇਆ ਹੈ।