Canada Police ਨੂੰ ਪਈਆਂ ਭਾਜੜਾਂ, ਭਾਰਤੀ ਦੇ ਗੁੰਮ ਹੋਣ ‘ਤੇ Police ਨੇ ਲੋਕਾਂ ਤੋਂ ਮੰਗੀ ਮਦਦ

TORONTO NEWS : ਕੈਨੇਡਾ ਤੋਂ ਅਕਸਰ ਭਾਰਤੀਆਂ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਿਚਾਲੇ ਹੁਣ ਕੈਨੇਡਾ ‘ਚ ਟੋਰਾਂਟੋ (Toronto) ਵਿਖੇ (41) ਸਾਲ ਦੇ ਭਾਰਤੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਵਲੋਂ ਇਸ ਵਿਅਕਤੀ ਦੀ ਭਾਲ ਲਈ ਲੋਕਾਂ ਤੋਂ ਮਦਦ ਵੀ ਮੰਗੀ ਹੈ। ਟੋਰਾਂਟੋ ਪੁਲਸ (Toronto Police) ਤੋਂ ਮਿਲੀ ਜਾਣਕਾਰੀ ਮੁਤਾਬਕ (41) ਸਾਲ ਦੇ ਨਰੇਸ਼ ਨੂੰ ਆਖਰੀਵਾਰ 19 ਜਨਵਰੀ ਨੂੰ ਸ਼ਾਮ ਤਕਰੀਬਨ ਪੰਜ ਵਜੇ ਹੰਬਰ ਕਾਲਜ ਬੁਲੇਵਾਰਡ ਅਤੇ ਵੈਸਟਮੋਰ ਡਰਾਈਵ ਇਲਾਕੇ ਵਿਚ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : Canada ਚ ਪੰਜਾਬੀ ਰੇਡੀਓ ਸੰਪਾਦਕ ਜੋਗਿੰਦਰ ਬਾਸੀ ਦੇ ਘਰ ‘ਤੇ ਹੋਇਆ ਹਮਲਾ

ਪੁਲਸ ਨੇ ਨਰੇਸ਼ ਦਾ ਹੁਲੀਆ ਦੱਸਦੇ ਹੋਏ ਕਿਹਾ ਕਿ ਨਰੇਸ਼ ਦਾ ਕੱਦ 5 ਫੁੱਟ 9 ਇੰਚ ਅਤੇ ਵਜ਼ਨ ਤਕਰੀਬਨ 77 ਕਿਲੋ ਹੈ। ਉਸ ਦੇ ਵਾਲ ਛੋਟੇ ਅਤੇ ਭੂਰੇ ਰੰਗ ਦੇ ਹੋਣ ਦੇ ਨਾਲ-ਨਾਲ ਸਿਰ ’ਤੇ ਗੰਜ ਵੀ ਪਿਆ ਹੋਇਆ ਹੈ, ਅਤੇ ਜੱਦ ਨਰੇਸ਼ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਨਰੇਸ਼ ਨੇ ਬ੍ਰਾਊਨ ਜਾਂ ਮਸਟਰਡ ਕਲਰ ਦੀ ਬੌਂਬਰ ਜੈਕਟ, ਕਾਲੀ ਟੀ-ਸ਼ਰਟ ਅਤੇ ਨੀਲੀ ਜੀਨਜ਼ ਪਾਈ ਹੋਈ ਸੀ। ਉਸ ਕੋਲ ਕਾਲੇ ਰੰਗ ਦਾ ਇਕ ਬੈਕਪੈਕ ਵੀ ਸੀ ਜਿਸ ‘ਤੇ ਲਾਲ ਅੱਖਰਾਂ ਵਿਚ ਕੁਝ ਲਿਿਖਆ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ : America ਰਹਿੰਦੇ ਭਾਰਤੀਆਂ ਨੂੰ ਝਟਕਾ! ਅਮਰੀਕਾ ‘ਚ ਜਨਮ ਸਮੇਂ ਬੱਚਿਆਂ ਨੂੰ ਨਹੀਂ ਮਿਲੇਗੀ PR

ਜ਼ਿਕਰਯੋਗ ਹੈ ਕਿ ਟੋਰਾਂਟੋ ਪੁਲਸ (Toronto Police) ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਕਿਸੇ ਕੋਲ ਨਰੇਸ਼ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਦਿੱਤੇ ਹੋਏ ਨੰਬਰ 416 222 ‘ਤੇ ਟਿਪਸ ਕਰ ਸਕਦਾ ਹੈ। ਇਸਦੇ ਨਾਲ ਹੀ ਟੋਰਾਂਟੋ ਪੁਲਸ ਨੇ ਇਹ ਵੀ ਕਿਹਾ ਕਿ ਕਿਸੇ ਸ਼ਖਸ ਦੇ ਲਾਪਤਾ ਹੋਣ ਤੋਂ 24 ਘੰਟੇ ਤੱਕ ਉਡੀਕ ਕਰਨ ਦੀ ਕੋਈ ਜ਼ਰੂਰਤ ਨਹੀਂ ਅਤੇ ਇਸ ਤੋਂ ਪਹਿਲਾਂ ਵੀ ਉਸ ਨੂੰ ਲਾਪਤਾ ਐਲਾਨਿਆ ਜਾ ਸਕਦਾ ਹੈ। ਜੇ ਤੁਸੀਂ ਕਿਸੇ ਦੀ ਸੁੱਖ ਸਾਂਦ ਬਾਰੇ ਚਿੰਤਤ ਹੋ ਤਾਂ 911 ’ਤੇ ਕਾਲ ਕਰ ਸਕਦੇ ਹੋ ਜਾਂ ਟੋਰਾਂਟੋ ਪੁਲਸ ਦੇ ਗੈਰ ਐਮਰਜੰਸੀ ਨੰਬਰ 416 808 2222 ’ਤੇ ਕਾਲ ਕਰ ਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ।