Australia News : ਕੈਲੀਫੋਰਨੀਆ (California) ਦੇ ਜੰਗਲਾਂ ਦੇ ਵਿੱਚ ਅੱਗ ਹਜੇ ਥੰਮੀ ਨਹੀਂ ਕਿ ਇਸ ਵਿਚਾਲੇ ਪੱਛਮੀ ਆਸਟ੍ਰੇਲੀਆ (Australia) ਦੇ ਜੰਗਲਾਂ ਦੇ ਵਿੱਚ ਅੱਗ ਨੇ ਹਾਹਾਕਾਰ ਮਚਾ ਦਿੱਤਾ ਹੈ। ਆਸਟ੍ਰੇਲੀਆ ਜੰਗਲਾਂ ਦੇ ਵਿੱਚ ਲੱਗੀ ਅੱਗ ਇੰਨੀ ਜ਼ਿਆਦਾ ਭਿਆਨਕ ਹੈ ਕਿ ਇਸ ਨਾਲ ਹਜ਼ਾਰਾਂ ਲੋਕਾਂ ਦੇ ਘਰ ਸੜ ਕੇ ਸੁਆਹ ਹੋ ਗਏ ਹਨ, ਕਿਉਂਕਿ ਲੋਕਾਂ ਨੂੰ ਘਰ ਖਾਲੀ ਕਰਨ ਦੇ ਵਿੱਚ ਬਹੁਤ ਦੇਰੀ ਹੋ ਗਈ ਸੀ।
ਆਸਟ੍ਰੇਲੀਆ ਰੋਡਕਾਸਟਿੰਗ ਕਾਰਪੋਰੇਸ਼ਨ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਦੱਸਿਆ ਕਿ ਅੱਗ ਵਿੱਚ ਹਜ਼ਾਰਾ ਘਰ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ ਹੋਰ ਘਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਆਰਥਰ ਰਿਵਰ ਅਤੇ ਆਲੇ ਦੁਆਲੇ ਦੇ ਕਸਬਿਆਂ ਦੇ ਨਿਵਾਸੀਆਂ ਨੂੰ ਦੱਸਿਆ ਗਿਆ ਹੈ ਕਿ ਘਰ ਛੱਡਣ ਅਤੇ ਘਰ ਦੇ ਵਿੱਚ ਪਨਾਹ ਲੈਣ ਦੇ ਲਈ ਬਹੁਤ ਦੇਰ ਹੋ ਗਈ ਹੈ।
ਦੱਸਣਯੋਗ ਹੈ ਕਿ ਅੱਗ ਪਰਥ ਤੋਂ 300 ਕਿਲੋਮੀਟਰ ਪੂਰਬ ਦੇ ਵੱਲ ਪੱਛਮੀ ਉਸ ਜੇਲੀਆ ਦੇ ਘੱਟ ਆਬਾਦੀ ਵਾਲੇ ਕੇਂਦਰ ਦੇ ਖੇਤਰ ਦੇ ਵਿੱਚ ਲੱਗੀ ਹੈ। ਜੋ ਕਿ 40 ਹਜ਼ਾਰ ਹੈਕਟੇਅਰ ਵਿੱਚ ਫੈਲ ਗਈ ਹੈ। ਆਸਟਰੇਲੀਆ ਚ ਲੱਗੀ ਜੰਗਲੀ ਅੱਗ ਦੇ ਕਾਰਨ ਨੇੜਲੇ ਕਸਬਿਆਂ ਦੇ ਵਸਨੀਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਅੱਗ ਕਾਰਨ ਨਿਕਾਸੀ ਰਸਤੇ ਪ੍ਰਭਾਵਿਤ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਸਥਿਤੀ ਉੱਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ ਦੱਸ ਦਈਏ ਕਿ ਪੱਛਮੀ ਆਸਟ੍ਰੇਲੀਆ ਕਈ ਦਿਨਾਂ ਤੋਂ ਤੇਜ਼ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਘੱਟੋ ਘੱਟ ਸੂਬੇ ਦੇ ਵਿੱਚ 40 ਡਿਗਰੀ ਸੈਲਸੀਅਸ ਤੋਂ ਉੱਪਰ ਤਾਪਮਾਨ ਪਾਇਆ ਜਾ ਰਿਹਾ ਹੈ