America News : ਸੱਤਾ ਵਿੱਚ ਆਉਂਦੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਦੂਜੇ ਦੇਸ਼ਾਂ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਸਨੇ ਅਮਰੀਕਾ ਵਿੱਚ ਪ੍ਰਵਾਸੀਆਂ (Immigrants) ਦੀ ਗਿਣਤੀ ਸੀਮਤ ਕਰਨ ਲਈ ਕਈ ਸਖ਼ਤ ਹੁਕਮ ਲਾਗੂ ਕੀਤੇ ਹਨ ਅਤੇ ਜਨਮ ਤੋਂ ਹੀ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰਨ ਦਾ ਹੁਕਮ ਵੀ ਜਾਰੀ ਕੀਤਾ ਹੈ। ਇਸ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਅਤੇ ਅਮਰੀਕਾ ਜਾਣ ਦੇ ਚਾਹਵਾਨਾਂ ਵਿੱਚ ਚਿੰਤਾ ਪੈਦਾ ਹੋ ਗਈ ਹੈ। ਨਿਊ ਜਰਸੀ ਦੇ ਨੇਵਾਰਕ ਹਵਾਈ ਅੱਡੇ ‘ਤੇ ਹਾਲ ਹੀ ਵਿੱਚ ਵਾਪਰੀ ਇੱਕ ਘਟਨਾ ਨੇ ਇਨ੍ਹਾਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਪਰਮਾਨੈਂਟ ਰੈਜ਼ੀਡੈਂਸੀ ਲਈ New Canada Caregiver Programs ਸ਼ੁਰੂ, 31 ਮਾਰਚ 2025 ਨੂੰ ਖੱਲ੍ਹਣਗੇ ਪ੍ਰੋਗਰਾਮ ਦੇ ਦਰਵਾਜੇ
ਜ਼ਿਕਰਯੋਗ ਹੈ ਇਨ੍ਹਾਂ ਨਿਯਮਾਂ ਦੇ ਅਚਾਨਕ ਲਾਗੂ ਹੋਣ ਨਾਲ ਬਹੁਤ ਸਾਰੇ ਯਾਤਰੀ ਇਹ ਵੀ ਸੋਚ ਰਹੇ ਹਨ ਕਿ ਇਸ ਤੋਂ ਬਾਅਦ ਹੋਰ ਸਖ਼ਤ ਇਮੀਗ੍ਰੇਸ਼ਨ ਨਿਯਮ ਬਣਾਏ ਜਾ ਸਕਦੇ ਹਨ। ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਜਾਣਕਾਰੀ ਦੀ ਘਾਟ ਕਾਰਨ ਲੋਕ ਹੋਰ ਵੀ ਚਿੰਤਤ ਹੋ ਰਹੇ ਹਨ। ਇੱਕ ਭਾਰਤੀ ਜੋੜਾ, ਜੋ ਕਿ B-1/B-2 ਵਿਜ਼ਟਰ ਵੀਜ਼ਾ ‘ਤੇ ਆਪਣੇ ਬੱਚਿਆਂ ਨੂੰ ਮਿਲਣ ਆਇਆ ਸੀ, ਨੂੰ ਆਪਣੀ ਵਾਪਸੀ ਟਿਕਟ ਨਾ ਦਿਖਾਉਣ ਦੇ ਕਾਰਨ ਅਮਰੀਕਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਹਵਾਈ ਅੱਡੇ ਤੋਂ ਹੀ ਭਾਰਤ ਵਾਪਸ ਭੇਜ ਦਿੱਤਾ ਗਿਆ। ਇਸ ਪਿੱਛੇ ਕਾਰਨ ਦੱਸਦੇ ਹੋਏ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ 2025 ਦੇ ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ, ਵਿਜ਼ਟਰ ਵੀਜ਼ੇ ‘ਤੇ ਅਮਰੀਕਾ ਆਉਣ ਵਾਲੇ ਲੋਕਾਂ ਕੋਲ ਵਾਪਸੀ ਦੀ ਟਿਕਟ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Trump ਦਾ ਫਰਮਾਨ ਮੰਨਣ ਤੋਂ ਕੋਲੰਬੀਆ ਨੇ ਕੀਤੀ ਕੋਰੀ ਨਾਂਹ, ਕੋਲੰਬੀਆਂ ਨੇ ਅਮਰੀਕੀ ਜਹਾਜ਼ ਦੀ ਨਹੀਂ ਹੋਣ ਦਿੱਤੀ ਲੈਡਿੰਗ
ਦੱਸ ਦਈਏ ਕਿ ਵਾਪਸੀ ਟਿਕਟਾਂ ਨੂੰ ਲਾਜ਼ਮੀ ਬਣਾਉਣ ਦੇ ਨਿਯਮ ਨੇ ਯਾਤਰੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਭਾਰਤੀ ਜੋੜੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਜੇ ਉਨ੍ਹਾਂ ਕੋਲ ਵਾਪਸੀ ਦੀ ਟਿਕਟ ਨਹੀਂ ਹੈ, ਤਾਂ ਉਨ੍ਹਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਇਸ ਬਾਰੇ ਕੋਈ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਕਾਰਨ ਯਾਤਰੀ ਦੁਚਿੱਤੀ ਵਿੱਚ ਹਨ। ਇਸ ਨਿਯਮ ਦੇ ਅਚਾਨਕ ਲਾਗੂ ਹੋਣ ਨਾਲ ਬਹੁਤ ਸਾਰੇ ਯਾਤਰੀ ਇਹ ਵੀ ਸੋਚ ਰਹੇ ਹਨ ਕਿ ਇਸ ਤੋਂ ਬਾਅਦ ਹੋਰ ਸਖ਼ਤ ਇਮੀਗ੍ਰੇਸ਼ਨ ਨਿਯਮ ਬਣਾਏ ਜਾ ਸਕਦੇ ਹਨ। ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਜਾਣਕਾਰੀ ਦੀ ਘਾਟ ਕਾਰਨ ਲੋਕ ਹੋਰ ਵੀ ਚਿੰਤਤ ਹੋ ਰਹੇ ਹਨ।