ਕੈਨੇਡੀਅਨ ਸਿਆਸਤਦਾਨਾਂ ਬਾਰੇ ਕੀਤਾ ਜਾ ਰਿਹੈ ਕੂੜ ਪ੍ਰਚਾਰ

Canada Bulletin : ਕੈਨੇਡੀਅਨ ਸਿਆਸਤਦਾਨਾਂ ਬਾਰੇ ਸੋਸ਼ਲ ਮੀਡੀਆ (Social Media) ਰਾਹੀਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਰੂਸ ਦੀ ਕਰਤੂਤ ਹੋ ਸਕਦੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸੀ.ਬੀ.ਸੀ. ਵਰਗੇ ਪ੍ਰਮੁੱਖ ਮੀਡੀਆ ਅਦਾਰਿਆਂ ਦਾ ਨਾਂ ਵਰਤ ਕੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੈ ਪੌਇਲੀਐਵ ਅਤੇ ਐਨ.ਡੀ.ਪੀ. (NDP) ਦੇ ਆਗੂ ਜਗਮੀਤ ਸਿੰਘ (Jagmeet Singh) ਬਾਰੇ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਟੈਕਨਾਲੋਜੀ ਮਾਹਰ ਕਾਰਮੀ ਲੈਵੀ ਨੇ ਦੱਸਿਆ ਕਿ ਕੈਨੇਡਾ ਵਿਚ ਜਲਦ ਹੀ ਉਨਟਾਰੀਓ ਵਿਧਾਨ ਸਭਾ ਚੋਣਾਂ ਅਤੇ ਫੈਡਰਲ ਪੱਧਰ ’ਤੇ ਵੀ ਚੋਣਾਂ ਹੋ ਹੋ ਸਕਦੀਆਂ ਹਨ ਜਿਸ ਦੇ ਮੱਦੇਨਜ਼ਰ ਅਜਿਹਾ ਕੂੜ ਪ੍ਰਚਾਰ ਹੋਰ ਸਕਦਾ ਹੈ।

ਇਹ ਵੀ ਪੜ੍ਹੋ : ਹੈਮਿਲਟਨ ਵਿਖੇ ਅਪਾਰਟਮੈਂਟ ‘ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਣੇ 3 ਦੀ ਮੌਤ

ਸੋਸ਼ਲ ਮੀਡੀਆ ਰਾਹੀਂ ਮਨਘੜਤ ਖਬਰਾਂ ਹੋ ਰਹੀਆਂ ਜਾਰੀ ਇਸ ਤੋਂ ਇਲਾਵਾ ਫੈਕਟ ਚੈਕਿੰਗ ਤੋਂ ਬਗੈਰ ਕੰਟੈਂਟ ਚੱਲਣਾ ਵੀ ਇਸ ਕੂੜ ਪ੍ਰਚਾਰ ਦਾ ਵੱਡਾ ਕਾਰਨ ਹੈ ਕਿਉਂਕਿ ਕਈ ਸੋਸ਼ਲ ਮੀਡੀਆ ਪਲੈਟਫ਼ਾਰਮ ਜ਼ਿਆਦਾ ਤਵੱਜੋ ਨਹੀਂ ਦਿੰਦੇ। ਲੈਵੀ ਦਾ ਕਹਿਣਾ ਸੀ ਕਿ ਈਲੌਨ ਮਸਕ ਨੇ ਵੱਡੀ ਗਿਣਤੀ ਵਿਚ ਕੰਟੈਂਟ ਮੌਡਰੇਟਰ ਕੱਢ ਦਿਤੇ ਅਤੇ ਫੈਕਟ ਚੈਕ ਕਰਨ ਵਾਲੀਆਂ ਜਥੇਬੰਦੀਆਂ ਨਾਲ ਵੀ ਐਕਸ ਦਾ ਜ਼ਿਆਦਾ ਸੰਪਰਕ ਨਹੀਂ। ਅਜਿਹੇ ਵਿਚ ਗਲਤ ਜਾਣਕਾਰੀ ਸਾਹਮਣੇ ਆ ਰਹੀ ਹੈ।

ਇਹ ਵੀ ਪੜ੍ਹੋ : ਨਹੀਂ ਚੱਲਣਗੀਆਂ ਕੈਨੇਡੀਅਨ ਸ਼ਾਹੂਕਾਰ ਦੀਆਂ ਮਨਮਰਜ਼ੀਆਂ, ਕ੍ਰਿਮੀਨਲ ਇੰਟ੍ਰਸਟ ਰੇਟ 35 ਫੀਸਦੀ ਤੱਕ ਹੋਇਆ ਸੀਮਤ

ਪ੍ਰਮੁੱਖ ਮੀਡੀਆ ਅਦਾਰਿਆਂ ਦਾ ਵਰਤਿਆ ਜਾ ਰਿਹਾ ਨਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਪਣੇ ਵਿਦਾਇਗੀ ਭਾਸ਼ਣ ਵਿਚ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਦੇ ਲੋਕ ਗੁੰਮਰਾਹਕੁਨ ਜਾਣਕਾਰੀ ਦੇ ਪਹਾੜ ਹੇਠ ਦਬਦੇ ਜਾ ਰਹੇ ਹਨ। ਸੱਚ ਦੇ ਦੁਆਲੇ ਝੂਠ ਦਾ ਘੇਰਾ ਪੈ ਚੁੱਕਾ ਹੈ ਅਤੇ ਸਿਰਫ਼ ਸੱਤਾ ਤੇ ਮੁਨਾਫ਼ੇ ਦੀ ਖੇਡ ਖੇਡੀ ਜਾ ਰਹੀ ਹੈ। ਲੈਵੀ ਨੇ ਦੱਸਿਆ ਕਿ ਰਵਾਇਤੀ ਮੀਡੀਆ ਨੇਮਬੱਦ ਹੁੰਦਾ ਹੈ ਜਦਕਿ ਸੋਸ਼ਲ ਮੀਡੀਆ ਪਲੈਟਫ਼ਾਰਮ ਵਾਸਤੇ ਗਾਈਡਲਾਈਨਜ਼ ਤਾਂ ਹੁੰਦੀਆਂ ਹਨ ਪਰ ਇਨ੍ਹਾਂ ਦੀ ਵੱਡੇ ਪੱਧਰ ’ਤੇ ਉਲੰਘਣਾ ਵੀ ਹੁੰਦੀ ਹੈ।