America News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਮ ਦੇ ਆਧਾਰ ‘ਤੇ ਨਾਗਰਿਕਤਾ ਦੇਣ ਵਾਲੇ ਕਾਨੂੰਨ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਨੂੰਨ ਅਰੰਭ ਵਿੱਚ ਗੁਲਾਮਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣ ਲਈ ਬਣਾਇਆ ਗਿਆ ਸੀ, ਨਾ ਕਿ ਦੁਨੀਆ ਭਰ ਤੋਂ ਆਏ ਲੋਕਾਂ ਲਈ ਜੋ ਅਮਰੀਕਾ ਵਿੱਚ ਆਪਣੇ ਕੁੜੇ ਨੂੰ ਫੈਲਾਉਣ ਆ ਰਹੇ ਹਨ। 20 ਜਨਵਰੀ ਨੂੰ ਸੱਤਾ ਸੰਭਾਲਣ ਦੇ ਪਹਿਲੇ ਦਿਨ, ਟਰੰਪ ਨੇ ਇਸ ਕਾਨੂੰਨ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸੀ, ਪਰ ਸੰਘੀ ਅਦਾਲਤ ਨੇ ਉਸ ਨੂੰ ਮਨਜ਼ੂਰ ਨਹੀਂ ਕੀਤਾ।
ਇਹ ਵੀ ਪੜ੍ਹੋ : Trump ਦਾ ਨਵਾਂ ਫੈਸਲਾਂ, 21 ਸਾਲ ਤੋਂ ਹੇਠਾਂ ਦੇ ਨੌਜ਼ਵਾਨਾਂ ਹੁਣ ਨਹੀਂ ਕਰ ਸਕਦੇ ਬੰਦੂਕਾਂ ਦੀ ਵਿਕਰੀ
ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਨਮ ਅਧਿਕਾਰ ਨਾਗਰਿਕਤਾ ਮੁੱਖ ਤੌਰ ‘ਤੇ ਗੁਲਾਮਾਂ ਦੇ ਬੱਚਿਆਂ ਲਈ ਸੀ, ਦੁਨੀਆ ਭਰ ਦੇ ਲੋਕਾਂ ਦੇ ਅਮਰੀਕਾ ਆਉਣ ਅਤੇ ਭੀੜ ਲਗਾਉਣ ਲਈ ਨਹੀਂ। ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹੀ ਜਨਮ ਅਧਿਕਾਰ ਨਾਗਰਿਕਤਾ ਵਿਰੁੱਧ ਇੱਕ ਕਾਰਜਕਾਰੀ ਆਦੇਸ਼ ਪਾਸ ਕੀਤਾ ਸੀ, ਜਿਸ ਨੂੰ ਅਗਲੇ ਦਿਨ ਸੀਏਟਲ ਦੀ ਇੱਕ ਸੰਘੀ ਅਦਾਲਤ ਨੇ ਰੱਦ ਕਰ ਦਿੱਤਾ ਸੀ। ਟਰੰਪ ਨੇ ਕਿਹਾ ਹੈ ਕਿ ਉਹ ਇਸ ਵਿਰੁੱਧ ਅਪੀਲ ਕਰਨਗੇ। ਉਨ੍ਹਾਂ ਨੇ ਵੀਰਵਾਰ ਨੂੰ ਉਮੀਦ ਜਤਾਈ ਕਿ ਸੁਪਰੀਮ ਕੋਰਟ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਏਗੀ।
ਇਹ ਵੀ ਪੜ੍ਹੋ : Canada ਪ੍ਰਵਾਸੀਆਂ ਨੂੰ ਧੜਾਧੜ ਦਵੇਗਾ PR, ਨਵੇਂ ਪਾਇਲਟ ਪ੍ਰੋਗਰਾਮ ਦੀ ਤਾਰੀਖ਼ ਦਾ ਕੀਤਾ ਐਲਾਨ
ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ, “ਜੇ ਤੁਸੀਂ ਪਿੱਛੇ ਮੁੜ ਕੇ ਦੇਖੋ, ਤਾਂ ਜਨਮ ਅਧਿਕਾਰ ਨਾਗਰਿਕਤਾ ਗੁਲਾਮਾਂ ਦੇ ਬੱਚਿਆਂ ਲਈ ਸੀ। ਇਸਦਾ ਮਤਲਬ ਇਹ ਨਹੀਂ ਸੀ ਕਿ ਪੂਰੀ ਦੁਨੀਆ ਅਮਰੀਕਾ ਵਿੱਚ ਭੀੜ ਲਗਾ ਦਵੇ।” ਉਨ੍ਹਾਂ ਕਿਹਾ, “ਹਰ ਕੋਈ ਆ ਰਿਹਾ ਹੈ। ਪੂਰੀ ਤਰ੍ਹਾਂ ਅਯੋਗ ਲੋਕ ਆ ਰਹੇ ਹਨ, ਜਿਨ੍ਹਾਂ ਦੇ ਬੱਚੇ ਵੀ ਸ਼ਾਇਦ ਅਯੋਗ ਹੋਣ । ਉਸ ਦਾ (ਜਨਮ ਅਧਿਕਾਰ ਨਾਗਰਿਕਤਾ) ਮਤਲਬ ਇਹ ਤਾਂ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਸੁਪਰੀਮ ਕੋਰਟ ਵਿੱਚ ਜਿੱਤਾਂਗੇ। ਮੈਨੂੰ ਲੱਗਦਾ ਹੈ ਕਿ ਅਸੀਂ ਇਹ ਕੇਸ ਜਿੱਤਾਂਗੇ।’ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦਾ ਅੰਦਾਜ਼ਾ ਹੈ ਕਿ 2023 ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਘਰ 2,25,000 ਤੋਂ 2,50,000 ਬੱਚੇ ਪੈਦਾ ਹੋਏ।
ਇਹ ਵੀ ਪੜ੍ਹੋ : Trump ਦਾ ਨਵਾਂ ਫੈਸਲਾਂ, 21 ਸਾਲ ਤੋਂ ਹੇਠਾਂ ਦੇ ਨੌਜ਼ਵਾਨਾਂ ਹੁਣ ਨਹੀਂ ਕਰ ਸਕਦੇ ਬੰਦੂਕਾਂ ਦੀ ਵਿਕਰੀ
ਕਾਬੀਲੇਗੌਰ ਹੈ ਕਿ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ‘ਜੇਕਰ ਤੁਸੀਂ ਜਨਮ ਦੇ ਆਧਾਰ ‘ਤੇ ਨਾਗਰਿਕਤਾ ਕਾਨੂੰਨ ਦੇ ਇਤਿਹਾਸ ‘ਤੇ ਨਜ਼ਰ ਮਾਰੋ ਤਾਂ ਇਹ ਗੁਲਾਮਾਂ ਦੇ ਬੱਚਿਆਂ ਲਈ ਬਣਾਇਆ ਗਿਆ ਸੀ। ਇਹ ਪੂਰੀ ਦੁਨੀਆ ਲਈ ਨਹੀਂ ਸੀ ਕਿ ਉਹ ਆ ਕੇ ਅਮਰੀਕਾ ਨੂੰ ਤਬਾਹ ਕਰ ਦੇਵੇ। ਉਨ੍ਹਾਂ ਕਿਹਾ ਕਿ ਹੁਣ ਇੱਥੇ ਹਰ ਤਰ੍ਹਾਂ ਦੇ ਲੋਕ ਆ ਰਹੇ ਹਨ। ਇੰਨਾ ਹੀ ਨਹੀਂ ਇੱਥੇ ਅਯੋਗ ਲੋਕ ਨਿਕੰਮੇ ਬੱਚੇ ਪੈਦਾ ਕਰ ਰਹੇ ਹਨ। ਇਹ ਕਾਨੂੰਨ ਉਨ੍ਹਾਂ ਲਈ ਨਹੀਂ ਸੀ ਜੋ ਇੱਥੇ ਆ ਕੇ ਵੱਸ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਕਾਨੂੰਨ ਬਣਾਇਆ ਗਿਆ ਸੀ ਤਾਂ ਇਹ ਸੰਪੂਰਨ ਸੀ ਅਤੇ ਇਹ ਗੁਲਾਮਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣ ਲਈ ਲਿਆਂਦਾ ਗਿਆ ਸੀ।