ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਝਟਕਾ, PR ਅਰਜ਼ੀਆਂ ‘ਚ 25% ਕੀਤੀ ਕਟੌਤੀ

Australia News : ਪੜ੍ਹਾਈ ਲਈ ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ । ਕੈਨੇਡਾ ਅਤੇ ਅਮਰੀਕਾ ਵਾਂਗ ਆਸਟ੍ਰੇਲੀਆ (Australia) ਸਰਕਾਰ ਵੀ ਸਖਤੀ ਕਰਨ ਜਾ ਰਹੀ ਹੈ, ਜਿਸਦਾ ਸਭ ਤੋਂ ਵੱਧ ਅਸਰ ਭਾਰਤੀ ਵਿ ਦਿਆਰਥੀਆਂ ਤੇ ਪੈਣ ਦੇ ਆਸਾਰ ਹਨ । ਦਰਅਸਲ ਫੈਡਰਲ ਸਰਕਾਰ ਨੇ ਇਸ ਸਾਲ ਆਸਟ੍ਰੇਲੀਆ ਵਿੱਚ ਪੀ.ਆਰ ਲੈਣ ਵਾਲਿਆਂ ਦੀ ਗਿਣਤੀ 25 ਫੀਸਦੀ ਤੱਕ ਘਟਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਹਨ । ਇਸ ਕਾਰਨ ਅੰਤਰਰਾਸ਼ਟਰੀ ਵਿ ਦਿਆਰਥੀਆਂ ਲਈ ਆਸਟ੍ਰੇਲੀਆ ਦਾਰਾਹ ਹੁਣ ਔਖਾ ਹੋਣ ਜਾ ਰਿਹਾ ਹੈ ।ਪੜ੍ਹਾਈ ਲਈ ਆਸਟ੍ਰੇਲੀਆ ਜਾਣ ਦੀ ਇੱਛਾ ਰੱਖਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਇਹ ਵੀ ਪੜ੍ਹੋ :      ਆਸਟ੍ਰੇਲੀਆ ‘ਚ ਮੌਸਮ ਵਿਭਾਗ ਦੀ ਚੇਤਾਵਨੀ, ਤੇਜ਼ ਹਵਾਵਾਂ ਨਾਲ ਆਵੇਗਾ ਭਾਰੀ ਮੀਂਹ

ਨਵੇਂ ਸਾਲ ਦੀ ਸ਼ੁਰਆਤ ਚ ਹੀ ਅੰਤਰਰਾਸ਼ਟਰੀ ਵਿ ਦਿਆਰਥੀਆਂ ਲਈ ਨਿਯਮਾਂ ਚ ਤਬਦੀਲੀ ਕਰਨ ਤੋਂ ਬਾਅਦ ਹੁਣ ਨਵਾਂ ਝਟਕਾ ਦੇਣ ਦੀ ਤਿਆਰੀ ਹੋ ਚੁੱਕੀ ਹੈ । ਦਰਅਸਲੇ ਫੈਡਰਲ ਸਰਕਾਰ ਆਸਟ੍ਰੇਲੀਆ ਵਿੱਚ ਪੀ.ਆਰ ਲੈਣ ਵਾਲਿਆਂ ਦੀ ਗਿਣਤੀ 25 ਫੀਸਦੀ ਤੱਕ ਘਟਾਉਣ ਜਾ ਰਹੀ ਹੈ ।  ਆਸਟ੍ਰੇਲੀਆ ਵਿੱਚ PR ਲੈਣ ਵਾਲਿਆਂ ਦੀ ਗਿਣਤੀ 25 ਫੀਸਦੀ ਤੱਕ ਘਟਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਾਲ ਮਈ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਭਾਰਤੀ ਪ੍ਰਵਾਸੀਆਂ ਲਈ ਵੱਡੀਆਂ ਤਬਦੀਲੀਆਂ ਲਿਆ ਸਕਦੀਆਂ ਹਨ, ਖਾਸ ਤੌਰ ‘ਤੇ ਵਿਰੋਧੀ ਗੱਠਜੋੜ ਵੱਲੋਂ ਸਖ਼ਤ ਇਮੀਗ੍ਰੇਸ਼ਨ ਅਤੇ ਸਿੱਖਿਆ ਸੁਧਾਰਾਂ ਦਾ ਪ੍ਰਸਤਾਵ ਰੱਖਣ ਦੇ ਨਾਲ। 

ਇਹ ਵੀ ਪੜ੍ਹੋ :      ਅਮਰੀਕਾ ‘ਚ ਇਕ ਹੋਰ ਜਹਾਜ਼ ਕਰੈਸ਼, 6 ਲੋਕਾਂ ਦੀ ਮੌਤ, ਕਈ ਘਰ ਸੜ੍ਹ ਕੇ ਸੁਆਹ

ਦੱਸ ਦਈਏ ਕਿ ਇਸ ਸਮੇਂ ਕੈਨੇਡਾ ਅਤੇ ਅਮਰੀਕਾ ਵਾਂਗ ਆਸਟ੍ਰੇਲੀਆ ਵਿਚ ਵੀ ਇਮੀਗ੍ਰੇਸ਼ਨ ਇਕ ਵੱਡਾ ਮੁੱਦਾ ਬਣ ਚੁੱਕਾ ਹੈ। ਇਸੇ ਦੇ ਚਲਦਿਆਂ ਆਸਟ੍ਰੇਲੀਆ ਨੇ ਵੀ ਅਮਰੀਕਾ ਅਤੇ ਕੈਨੇਡਾ ਦੇ ਰਾਹ ‘ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਆਸਟ੍ਰੇਲੀਆ ਵਿਚ ਪਿਛਲੇ ਸਾਲ ਸਟੱਡੀ ਵੀਜ਼ਿਆਂ ਵਿੱਚ 70 ਹਜ਼ਾਰ ਦੀ ਕਮੀ ਆਈ ਸੀ, ਉੱਥੇ ਹੀ ਇਸ ਸਾਲ ਵਿਰੋਧੀ ਪਾਰਟੀ ਨੇ ਸਥਾਈ ਪ੍ਰਵਾਸ ਨੂੰ 25 ਪ੍ਰਤੀਸ਼ਤ ਤੱਕ ਘਟਾਉਣ ਅਤੇ ਮੈਟਰੋਪੋਲੀਟਨ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਿਦਆਰਥੀਆਂ ‘ਤੇ ਸਖਤ ਸੀਮਾਵਾਂ ਲਗਾਉਣ ਦਾ ਵਾਅਦਾ ਕੀਤਾ ਹੈ, ਜਿਸ ਨਾਲ ਆਸਟ੍ਰੇਲੀਆ ‘ਚ ਵਸਣ ਦੀ ਕੋਸ਼ਿਸ਼ ਕਰ ਰਹੇ ਬਹੁਤ ਸਾਰੇ ਭਾਰਤੀਆਂ ਦੀਆਂ ਇੱਛਾਵਾਂ ‘ਤੇ ਸੰਭਾਵੀ ਤੌਰ ‘ਤੇ ਰੁਕਾਵਟ ਆਵੇਗੀ। ਖਾਸ ਕਰਕੇ ਪੰਜਾਬੀ ਮੂਲ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋਣਗੇ, ਜੋ ਪੜ੍ਹਾਈ ਅਤੇ ਪੀ.ਆਰ. ਲਈ ਆਸਟ੍ਰੇਲੀਆ ਜਾਂਦੇ ਹਨ। ਅਗਲੇ ਦੋ ਸਾਲਾਂ ਲਈ ਆਸਟ੍ਰੇਲੀਆ ਲਈ ਸਥਾਈ ਪ੍ਰਵਾਸ ਦੀ ਗਿਣਤੀ 185,000 ਤੋਂ ਘਟਾ ਕੇ 140,000 ਪ੍ਰਤੀ ਸਾਲ ਕਰਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ :      ਕੈਨੇਡਾ ਨੇ Super Visa ਵਾਲਿਆਂ ਲਈ ਬਦਲੇ ਨਿਯਮ

ਇ੍ਸੱਹਿਾ ਹੀ ਨਹੀਂ ਤਾਧਾਰੀ ਪਾਰਟੀ ਲੇਬਰ ਨੇ ਪਰਵਾਸ ਲਈ ਦਰਵਾਜ਼ੇ ਖੋਲ੍ਹ ਦਿੱਤੇ ਸਨ। ਲੇਬਰ ਦੇ ਪਹਿਲੇ ਦੋ ਸਾਲਾਂ ਵਿੱਚ ਰਿਕਾਰਡ 10 ਲੱਖ ਪ੍ਰਵਾਸੀ ਆਸਟ੍ਰੇਲੀਆ ਪਹੁੰਚੇ, ਜਿਨ੍ਹਾਂ ਵਿੱਚੋਂ 40 ਫੀਸਦੀ ਪੰਜਾਬੀ ਸਨ। ਉਸੇ ਸਮੇਂ ਦੌਰਾਨ ਸਿਰਫ 350,000 ਘਰ ਬਣਾਏ ਗਏ ਪਰ ਮੰਗ ਸਪਲਾਈ ਨਾਲੋਂ ਕਿਤੇ ਵੱਧ ਗਈ। ਚੋਣਾਂ ਦੌਰਾਨ ਇਹ ਮੁੱਦਾ ਇੰਨਾ ਗਰਮ ਹੋ ਗਿਆ ਹੈ ਕਿ ਵਿਰੋਧੀ ਪਾਰਟੀ ਨੇ ਮੌਜੂਦਾ ਆਸਟ੍ਰੇਲੀਅਨ ਘਰ ਖਰੀਦਣ ਵਾਲੇ ਵਿਦੇਸ਼ੀ ਨਿਵੇਸ਼ਕਾਂ ‘ਤੇ ਦੋ ਸਾਲ ਦੀ ਪਾਬੰਦੀ ਲਗਾਉਣ ਦਾ ਵਾਅਦਾ ਕੀਤਾ ਹੈ। ਸ਼ਹਿਰ ਦੇ ਕਿਰਾਏ ਦੇ ਬਾਜ਼ਾਰਾਂ ‘ਤੇ ਦਬਾਅ ਨੂੰ ਘੱਟ ਕਰਨ ਲਈ ਵਿਦੇਸ਼ੀ ਵਿਿਦਆਰਥੀਆਂ ‘ਤੇ ਸਖਤ ਸੀਮਾਵਾਂ ਨਿਰਧਾਰਤ ਕਰਨ ਲਈ ਪ੍ਰਮੁੱਖ ਮੈਟਰੋਪੋਲੀਟਨ ਯੂਨੀਵਰਸਿਟੀਆਂ ਨਾਲ ਕੰਮ ਕਰੇਗਾ।

ਇਹ ਵੀ ਪੜ੍ਹੋ :      ਆਸਟ੍ਰੇਲੀਆ ‘ਚ ਮੌਸਮ ਵਿਭਾਗ ਦੀ ਚੇਤਾਵਨੀ, ਤੇਜ਼ ਹਵਾਵਾਂ ਨਾਲ ਆਵੇਗਾ ਭਾਰੀ ਮੀਂਹ

ਕਾਬੀਲੇਗੌਰ ਹੈ ਵਿਰੋਧੀ ਪਾਰਟੀਆਂ ਮੁਤਾਬਕ ਉਹ ਪੰਜ ਸਾਲਾਂ ਵਿੱਚ ਇੱਕ ਲੱਖ ਤੋਂ ਵੱਧ ਘਰਾਂ ਨੂੰ ਖਾਲੀ ਕਰਵਾਉਣਗੇ। ਆਸਟ੍ਰੇਲੀਆ ਵਿਚ ਅੰਤਰਰਾਸ਼ਟਰੀ ਵਿਿਦਆਰਥੀਆਂ ਅਤੇ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਪਹਿਲਾਂ ਹੀ ਘਟ ਰਹੀ ਹੈ। ਇਸ ਨੇ 2024 ਵਿੱਚ ਵਿਿਦਆਰਥੀ ਵੀਜ਼ਾ ਆਮਦ ਵਿੱਚ 25 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਹੈ, ਜੋ ਪਿਛਲੇ ਸਾਲ 278,000 ਤੋਂ ਘਟ ਕੇ 207,000 ਰਹਿ ਗਈ ਹੈ। ਆਸਟ੍ਰੇਲੀਆ ਅੰਬੈਸੀ ਦੇ ਅਧਿਕਾਰਤ ਏਜੰਟ ਦਾ ਤਰਕ ਹੈ ਕਿ ਆਸਟ੍ਰੇਲੀਆ ਹੁਣ ਕੈਨੇਡਾ ਅਤੇ ਅਮਰੀਕਾ ਦੀ ਤਰਜ਼ ‘ਤੇ ਚੱਲ ਰਿਹਾ ਹੈ। ਉੱਥੇ ਰਿਹਾਇਸ਼ ਅਤੇ ਨੌਕਰੀ ਤੋਂ ਇਲਾਵਾ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਲਈ ਇਸ ਸਾਲ ਵੀ ਪੀ.ਆਰ ਵਿੱਚ 25 ਫੀਸਦੀ ਕਮੀ ਆਉਣ ਦੀ ਸੰਭਾਵਨਾ ਹੈ। ਸਟੂਡੈਂਟ ਵੀਜ਼ਿਆਂ ਨੂੰ ਲੈ ਕੇ ਪਹਿਲਾਂ ਹੀ ਕਾਫੀ ਸਖ਼ਤੀ ਕੀਤੀ ਜਾ ਰਹੀ ਹੈ।