America News : ਅਮਰੀਕਾ ਤੋਂ ਇਕ ਵਾਰ ਫਿਰ ਜਹਾਜ਼ ਹਾਦਸੇ ਦੀ ਖ਼ਬਰ ਆਈ ਹੈ। ਹਿਊਸਟਨ ਤੋਂ ਨਿਊਯਾਰਕ ਜਾ ਰਹੀ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਨੂੰ ਐਤਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਪਹਿਲਾਂ ਇੰਜਣ ਵਿੱਚ ਅੱਗ ਲੱਗਣ ਤੋਂ ਬਾਅਦ ਖ਼ਾਲੀ ਕਰ ਲਿਆ ਗਿਆ।ਫ਼ਲਾਈਟ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਡੇ 8 ਵਜੇ ਲਾਗਾਰਡੀਆ ਹਵਾਈ ਅੱਡੇ ਲਈ ਜਾਰਜ ਬੁਸ਼ ਇੰਟਰ ਕੌਂਟੀਨੈਂਟਲ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਸੀ ਕਿ, ਚਾਲਕ ਦਲ ਨੂੰ ਇੰਜਣ ਦਾ ਸਿਗਨਲ ਮਿਿਲਆ ਅਤੇ ਰਨਵੇ ‘ਤੇ ਟੇਕਆਫ਼ ਨੂੰ ਰੋਕ ਦਿੱਤਾ ਗਿਆ, ਅਤੇ ਇਸ ਹਾਦਸੇ ਦੀ ਜਾਣਕਾਰੀ ਖ਼ੁਦ ਏਅਰਲਾਈਨ ਵਲੋਂ ਇੱਕ ਬਿਆਨ ਦੁਆਰਾ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ : Canada ਤੋਂ ਬਾਅਦ ਹੁਣ Trump ਇਸ ਦੇਸ਼ ਦੀ Fund ਕਰਨਗੇ ਬੰਦ
ਫੈਡਰਲ ਏਵੀਏਸ਼ਨ ਅਥਾਰਟੀ ਨੇ ਕਿਹਾ ਕਿ ਇੰਜਣ ‘ਚ ਖ਼ਰਾਬੀ ਸੀ, ਜਿਸ ਕਾਰਨ ਟੇਕਆਫ਼ ਨੂੰ ਰੋਕ ਦਿੱਤਾ ਗਿਆ। ਯਾਤਰੀਆਂ ਨੂੰ ਰਨਵੇ ‘ਤੇ ਉਤਾਰ ਕੇ ਬੱਸ ਰਾਹੀਂ ਟਰਮੀਨਲ ‘ਤੇ ਲਿਜਾਇਆ ਗਿਆ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਅਧਿਕਾਰੀਆਂ ਨੇ ਕਿਹਾ ਕਿ ਸਾਰੇ 104 ਯਾਤਰੀਆਂ ਨੂੰ ਸਲਾਈਡਾਂ ਅਤੇ ਪੌੜੀਆਂ ਦੀ ਵਰਤੋਂ ਕਰਦੇ ਹੋਏ ਰਨਵੇ ‘ਤੇ ਜਹਾਜ਼ ਤੋਂ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ ਅਤੇ ਬੱਸ ਰਾਹੀਂ ਟਰਮੀਨਲ ਤੱਕ ਪਹੁੰਚਾਇਆ ਗਿਆ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਾਦਸੇ ਦੀ ਵੀਡੀਓ ‘ਚ ਨਿਊਯਾਰਕ ਦੇ ਲਾਗਾਰਡੀਆ ਏਅਰਪੋਰਟ ‘ਤੇ ਜਾ ਰਹੇ ਏਅਰਬੱਸ ਏ319 ਜਹਾਜ਼ ਦੇ ਇੰਜਣ ‘ਚੋਂ ਧੂੰਆਂ ਅਤੇ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਕਿ ਯਾਤਰੀਆਂ ਨੂੰ ਐਤਵਾਰ ਦੁਪਹਿਰ ਨੂੰ ਇੱਕ ਹੋਰ ਫ਼ਲਾਈਟ ਲਈ ਮੁੜ-ਨਿਰਧਾਰਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਆਇਰਲੈਂਡ ਵਿੱਚ ‘ਚ ਦੋ ਭਾਰਤੀ ਵਿਦਿਆਰਥੀਆਂ ਦਾ ਹੋਇਆ ਦਰਦਨਾਕ Accident
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਵਾਸ਼ਿੰਗਟਨ ਦੇ ਬਾਹਰ ਰੀਗਨ ਨੈਸ਼ਨਲ ਏਅਰਪੋਰਟ ਦੇ ਕੋਲ ਇੱਕ ਅਮਰੀਕੀ ਏਅਰਲਾਈਨਜ਼ ਦਾ ਜਹਾਜ਼ ਅਮਰੀਕੀ ਸੈਨਾ ਦੇ ਬਲੈਕ ਹਾਕ ਹੈਲੀਕਾਪਟਰ ਨਾਲ ਟਕਰਾ ਗਿਆ ਸੀ। ਹਾਦਸੇ ਕਾਰਨ ਦੋਵੇਂ ਜਹਾਜ਼ ਪੋਟੋਮੈਕ ਨਦੀ ਵਿੱਚ ਡਿੱਗ ਗਏ ਸਨ। ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ 67 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਰਾਤ ਫਿਲਾਡੇਲਫੀਆ ਦੇ ਇਕ ਮਾਲ ਨੇੜੇ ਇਕ ਹੋਰ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ ਸਨ।