America News : ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਡੱਲਾਸ ਦੇ ਇਕ ਵਿਅਕਤੀ ਨੂੰ ਨਫ਼ਰਤ ਭਰੇ ਸੰਦੇਸ਼ ਭੇਜਣ ਦੀ ਲੜੀ ਵਿਚ ਅਤੇ ਇਕ ਸਿੱਖ ਨਾਗਰਿਕ ਅਧਿਕਾਰ ਸੰਗਠਨ ਅਤੇ ਹੋਰ ਵਿਅਕਤੀਆਂ ਵਿਰੁਧ ਹਿੰਸਕ ਧਮਕੀਆਂ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਹੈ। 49 ਸਾਲ ਦੇ ਭੂਸ਼ਣ ਅਥਾਲੇ ਨੇ ਸੰਘੀ ਅਦਾਲਤ ਵਿਚ ਸੰਘੀ ਸੁਰੱਖਿਆ ਗਤੀਵਿਧੀਆਂ ਵਿਚ ਦਖਲਅੰਦਾਜ਼ੀ ਕਰਨ ਅਤੇ ਕਈ ਥਾਵਾਂ ’ਤੇ ਧਮਕੀਆਂ ਫੈਲਾਉਣ ਦੀ ਗੱਲ ਕਬੂਲ ਕੀਤੀ ਹੈ। ਜਿਸ ਤਹਿਤ ਹੁਣ ਉਸ ਨੂੰ 15 ਸਾਲ ਤਕ ਦੀ ਕੈਦ ਅਤੇ 2 ਲੱਖ 50 ਹਜ਼ਾਰ ਡਾਲਰ ਤਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਅਮਰੀਕੀ ਨਿਆਂ ਵਿਭਾਗ ਮੁਤਾਬਕ ਉਸ ਨੂੰ ਕੈਮਡੇਨ ਫੈਡਰਲ ਕੋਰਟ ’ਚ ਅਮਰੀਕੀ ਜ਼ਿਲ੍ਹਾ ਜੱਜ ਐਡਵਰਡ ਕੀਲ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਸ ਨੂੰ 3 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ।
ਇਹ ਵੀ ਪੜ੍ਹੋ: ਅਮਰੀਕਾ ‘ਚ ਇਕ ਹੋਰ ਜਹਾਜ਼ ਹਾਦਸਾ, ਨਿਊਯਾਰਕ ਜਾ ਰਹੀ ਫ਼ਲਾਈਟ ‘ਚ ਲੱਗੀ ਅੱਗ, ਬਾਲ-ਬਾਲ ਬਚੇ ਯਾਤਰੀ
ਵਕੀਲਾਂ ਨੇ ਕਿਹਾ ਕਿ ਅਥਾਲੇ ਨੇ ਸਤੰਬਰ 2022 ਵਿਚ ਇਕ ਸਿੱਖ ਵਕਾਲਤ ਸਮੂਹ ਨੂੰ ਕਈ ਸੰਦੇਸ਼ ਭੇਜੇ ਸਨ, ਜਿਸ ਵਿਚ ਉਸ ਦੇ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿਤੀ ਗਈ ਸੀ। ਸੰਦੇਸ਼ਾਂ ’ਚ, ਉਸ ਨੇ ਸਿੱਖ ਧਾਰਮਕ ਰਵਾਇਤਾਂ ਨੂੰ ਬੁਰਾ ਭਲਾ ਕਿਹਾ ਅਤੇ ਸੰਗਠਨ ਦੇ ਮੈਂਬਰਾਂ ਦੇ ਵਾਲ ਜ਼ਬਰਦਸਤੀ ਕੱਟਣ ਸਮੇਤ ਉਨ੍ਹਾਂ ਨੂੰ ਸਿਗਰਟ ਪੀਣਾ ਅਤੇ ਤਮਾਕੂ ਖਾਣ ਲਈ ਮਜਬੂਰ ਕਰਨ ਦੀਆਂ ਯੋਜਨਾਵਾਂ ਦਾ ਵਰਣਨ ਕੀਤਾ ਸੀ।
ਇਹ ਵੀ ਪੜ੍ਹੋ: Canada ਤੋਂ ਬਾਅਦ ਹੁਣ Trump ਇਸ ਦੇਸ਼ ਦੀ Fund ਕਰਨਗੇ ਬੰਦ
ਅਥਾਲੇ ਨੇ ਮਾਰਚ 2024 ’ਚ ਵੀ ਅਪਣੀਆਂ ਧਮਕੀਆਂ ਜਾਰੀ ਰੱਖੀਆਂ ਅਤੇ ਹੋਰ ਸੰਦੇਸ਼ ਭੇਜੇ ਜਿਸ ’ਚ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਕ ਬਿਆਨਬਾਜ਼ੀ ਸ਼ਾਮਲ ਸੀ। ਉਸ ਨੇ ਇਹ ਵੀ ਮਨਜ਼ੂਰ ਕੀਤਾ ਕਿ ਉਸ ਨੇ 6-7 ਨਵੰਬਰ, 2021 ਨੂੰ ਅਪਣੇ ਸਾਬਕਾ ਸਹਿ-ਕਰਮਚਾਰੀ ਨੂੰ ਭੇਜੇ ਸੰਦੇਸ਼ ਵੀ ਸ਼ਾਮਲ ਸਨ, ਜਿਸ ਵਿਚ ਉਸ ਨੇ ਪਾਕਿਸਤਾਨ ਅਤੇ ਮੁਸਲਮਾਨਾਂ ਪ੍ਰਤੀ ਅਪਣੀ ਨਫ਼ਰਤ ਜ਼ਾਹਰ ਕੀਤੀ ਸੀ।