Canada News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀ ਧਮਕੀ “ਅਸਲੀ” ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੀਐਮ ਟਰੂਡੋ ਇਹ ਗੱਲ ਟੋਰਾਂਟੋ ਵਿੱਚ ਕੈਨੇਡਾ-ਅਮਰੀਕਾ ਆਰਥਿਕ ਸੰਮੇਲਨ ਵਿੱਚ ਕਾਰੋਬਾਰੀ ਆਗੂਆਂ ਨੂੰ ਕਹੀ। ਟਰੂਡੋ ਨੇ ਕਿਹਾ ਕਿ ਟਰੰਪ ਦੀ ਧਮਕੀ ਕੈਨੇਡਾ ਦੀ ਮਹੱਤਵਪੂਰਨ ਖਣਿਜਾਂ ਤੱਕ ਪਹੁੰਚ ਤੋਂ ਪ੍ਰੇਰਿਤ ਹੋ ਸਕਦੀ ਹੈ। ਰਿਪੋਰਟ ਵਿਚ ਕੈਨੇਡੀਅਨ ਪੀ.ਐੱਮ. ਦੇ ਹਵਾਲੇ ਨਾਲ ਕਿਹਾ ਗਿਆ, “ਅਮਰੀਕੀ ਰਾਸ਼ਟਰਪਤੀ ਦੇ ਮਨ ਵਿੱਚ ਇਹ ਹੈ ਕਿ ਅਜਿਹਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਸਾਡੇ ਦੇਸ਼ ਨੂੰ ਆਪਣੇ ਵਿੱਚ ਸ਼ਾਮਲ ਕਰਨਾ ਅਤੇ ਇਹ ਇੱਕ ਅਸਲੀ ਗੱਲ ਹੈ।” ਟੈਰਿਫ ‘ਤੇ ਵਧੇਰੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਟਰੰਪ ਇਸ ਲਈ ਅੱਗੇ ਵਧ ਰਹੇ ਹਨ ਕਿਉਂਕਿ ਅਮਰੀਕਾ ਨੂੰ ਕੈਨੇਡਾ ਦੇ ਮਹੱਤਵਪੂਰਨ ਖਣਿਜ ਸਰੋਤਾਂ ਤੋਂ ਲਾਭ ਮਿੱਲ ਸਕਦਾ ਹੈ।
ਇਹ ਵੀ ਪੜ੍ਹੋ : Canada ਨੇ ਪ੍ਰਵਾਸੀਆਂ ਨੂੰ Permanent Residency ਲਈ ਅਰਜ਼ੀ ਦੇਣ ਦਾ ਦਿੱਤਾ ਸੱਦਾ
ਦੱਸ ਦੇਈਏ ਕਿ ਪਿਛਲੇ ਹਫ਼ਤੇ ਟਰੰਪ ਪ੍ਰਸ਼ਾਸਨ ਨੇ ਕੈਨੇਡਾ ਤੋਂ ਆਯਾਤ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਜਵਾਬ ਵਿਚ ਕੈਨੇਡਾ ਨੇ 155 ਬਿਲੀਅਨ ਕੈਨੇਡੀਅਨ ਡਾਲਰ (107 ਬਿਲੀਅਨ ਡਾਲਰ) ਮੁੱਲ ਦੇ ਅਮਰੀਕੀ ਸਮਾਨ ‘ਤੇ 25 ਫੀਸਦੀ ਟੈਰਿਫ ਲਗਾ ਦਿੱਤਾ। ਟਰੰਪ ਨੇ ਕਿਹਾ ਕਿ ਜੇਕਰ ਕੈਨੇਡਾ ਭਾਰੀ ਟੈਰਿਫਾਂ ਤੋਂ ਬਚਣਾ ਚਾਹੁੰਦਾ ਹੈ ਤਾਂ ਉਹ ਅਮਰੀਕਾ ਦਾ 51ਵਾਂ ਰਾਜ ਬਣ ਸਕਦਾ ਹੈ। ਹਾਲਾਂਕਿ, ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਪ੍ਰਸਤਾਵਿਤ ਟੈਰਿਫ ਨੂੰ ਘੱਟੋ-ਘੱਟ 30 ਦਿਨਾਂ ਲਈ ਰੋਕ ਦਿੱਤਾ ਸੀ ਕਿਉਂਕੀ ਟਰੂਡੋ ਵੱਲੋਂ ਕੈਨੇਡੀਅਨ ਸਰਹੱਦ ‘ਤੇ ਸੁਰੱਖਿਆ ਮਜ਼ਬੂਤ ਕਰਨ ਦੀ ਵਚਨਬੱਧਤਾ ਤੋਂ ਬਾਅਦ, ਟਰੰਪ ਨੇ ਪ੍ਰਸਤਾਵਿਤ ਟੈਰਿਫਾਂ ਨੂੰ ਘੱਟੋ-ਘੱਟ ਇੱਕ ਮਹੀਨੇ ਲਈ ਰੋਕਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : Canada ਵਿੱਚ ਵਿਦੇਸ਼ੀ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਲਈ Open Work Permit ਵਿੱਚ ਹੋਇਆ ਬਦਲਾਅ
ਟਰੰਪ ਨਾਲ ਗੱਲਬਾਤ ਹੋਣ ਤੋਂ ਬਾਅਦ, ਪੀਐਮ ਟਰੂਡੋ ਨੇ ਕਿਹਾ ਕਿ ਕੈਨੇਡਾ ਆਪਣੀ ਪਹਿਲਾਂ ਐਲਾਨੀ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਨੂੰ ਲਾਗੂ ਕਰੇਗਾ। ਉਨ੍ਹਾਂ ਨੇ ਇਸ ਦੇ ਨਾਲ ਹੀ ਇੱਕ ‘ਫੈਂਟਾਨਿਲ ਜ਼ਾਰ’ ਨਿਯੁਕਤ ਕਰਨ ਅਤੇ ਡਰੱਗ ਕਾਰਟੈਲ ਨੂੰ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਵੀ ਵਚਨਬੱਧਤਾ ਪ੍ਰਗਟਾਈ। ਟਰੰਪ ਕਾਫ਼ੀ ਸਮੇਂ ਤੋਂ ਕੈਨੇਡਾ ਪ੍ਰਤੀ ਹਮਲਾਵਰ ਰਵੱਈਆ ਅਪਣਾ ਰਹੇ ਹਨ, ਹਾਂਲਾਕਿ ਉਹ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਬਾਰੇ ਗੱਲ ਕਰ ਚੁੱਕੇ ਹਨ। ਇੰਨਾ ਹੀ ਨਹੀਂ, ਕਈ ਮੌਕਿਆਂ ‘ਤੇ ਉਨ੍ਹਾਂ ਨੇ ਜਸਟਿਨ ਟਰੂਡੋ ਨੂੰ ‘ਕੈਨੇਡਾ ਦੇ ਮਹਾਨ ਰਾਜ ਦਾ ਗਵਰਨਰ’ ਕਿਹਾ ਹੈ।