ਅਮਰੀਕਾ ਦੇ ਇਸ ਬਾਰਡਰ ਤੋਂ ਮਿਲਿਆ ਕਰੋੜਾਂ ਦਾ ਕੋਕੀਨ

America News : ਗੈਰ-ਪ੍ਰਵਾਸੀਆਂ ਨੂੰ ਲੈਕੇ ਅਮਰੀਕੀ ਸਰਕਾਰ ਪੱਬਾਂ-ਭਾਰ ਹੋਈ ਪਈ ਹੈ। ਦੂਜੇ ਪਾਸੇ ਅਮਰੀਕਾ ਦੇ ‘ਚ ਫੈਂਟਾਨੀਲ ਡਰੱਗ ਨੂੰ ਲੈਕੇ ਕੈਨੇਡਾ ਅਤੇ ਅਮਰੀਕਾ ਬਾਰਡਰ ‘ਤੇ ਪੂਰੀ ਸਖ਼ਤਾਈ ਵਰਤੀ ਜਾ ਰਹੀ ਹੈ। ਇਸ ਵਿਚਾਲੇ ਬਾਰਡਰਾਂ ‘ਤੇ ਪੂਰੀ ਸਖ਼ਤੀ ਕੀਤੀ ਹੋਈ ਹੈ। ਇਸ ਵਿਚਾਲੇ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਟਰੈਕਟਰ-ਟ੍ਰੇਲਰ ਵਿੱਚ ਲੁਕਾਈ ਹੋਈ 1.6 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ। ਰੋਮਾ ਪੋਰਟ ਆਫ਼ ਐਂਟਰੀ ਦੇ ਪੋਰਟ ਡਾਇਰੈਕਟਰ ਐਂਡਰੇਸ ਗੁਆਰਾ ਨੇ ਕਿਹਾ ਕਿ ਲੰਘੀ 31 ਜਨਵਰੀ ਨੂੰ ਰੋਮਾ ਇੰਟਰਨੈਸ਼ਨਲ ਬ੍ਰਿਜ ਕਾਰਗੋ ਫੈਸੀਲਿਟੀ ‘ਤੇ ਨਿਯੁਕਤ ਸੀਬੀਪੀ ਅਧਿਕਾਰੀਆਂ ਨੇ ਮੈਕਸੀਕੋ ਤੋਂ ਆਉਂਦਾ ਇੱਕ ਟਰੈਕਟਰ ਟ੍ਰੇਲਰ ਰੋਕਿਆ, ਜਿਸ ਵਿੱਚ ਸਾਫਟ ਡਰਿੰਕਸ ਦੀ ਇੱਕ ਵਪਾਰਕ ਖੇਪ ਲਿਜਾਈ ਜਾ ਰਹੀ ਸੀ।

ਇਹ ਵੀ ਪੜ੍ਹੋ : Trump ਦੀ ਧਮਕੀ ਨੇ ਟਰੂਡੋ ਦੀ ਉਡਾਈ ਨੀਂਦ, ਟਰੂਡੋ ਨੇ ਖੋਲ੍ਹਿਆ ਟਰੰਪ ਦੀ ਧਮਕੀ ਦੇ ਭੇਦ

ਦੱਸ ਦਈਏ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਲੋਂ ਜੱਦ ਟਰੈਕਟਰ-ਟ੍ਰੇਲਰ ਦੀ ਜਾਂਚ ਕੀਤੀ ਗਈ ਤਾਂ ਅਧਿਕਾਰੀਆਂ ਨੂੰ ਟਰੈਕਟਰ ਵਿਚੋਂ ਲੁਕਾ ਕੇ ਰੱਖੇ ਗਏ ਕੋਕੀਨ ਦੇ 50 ਪੈਕੇਜ ਮਿਲੇ, ਜਿਨ੍ਹਾਂ ਦਾ ਭਾਰ 120.15 ਪੌਂਡ (54.5 ਕਿਲੋਗ੍ਰਾਮ) ਸੀ। ਕੋਕੀਨ ਦੀ ਅੰਦਾਜ਼ਨ ਬਾਜ਼ਾਰੀ ਕੀਮਤ 1,604,262 ਡਾਲਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਟਰੱਕ, ਨਸ਼ੀਲੇ ਪਦਾਰਥਾਂ ਅਤੇ ਡਰਾਈਵਰ ਨੂੰ ਰੋਮਾ ਪੁਲਿਸ ਵਿਭਾਗ ਦੇ ਹਵਾਲੇ ਕਰ ਦਿੱਤਾ। ਡਰਾਈਵਰ ਨੂੰ ਗ੍ਰਿਫਤਾਰ ਕਰ ਇੱਕ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਹਾਲਾਕਿ ਅਧਿਕਾਰੀਆਂ ਵਲੋਂ ਦੋਸ਼ੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ।