ਭਾਰਤੀ ਸਕਿਓਰਿਟੀ ਗਾਰਡ UAE ਵਿਚ ਰਾਤੋਂ-ਰਾਤ ਬਣਿਆ ਕਰੋੜਪਤੀ, 59 ਕਰੋੜ ਰੁਪਏ ਦੀ ਲੱਗੀ ਲਾਟਰੀ

International Desk : ਸੰਯੁਕਤ ਅਰਬ ਅਮੀਰਾਤ (UAE) ਵਿਚ ਰਹਿਣ ਵਾਲਾ ਇਕ ਭਾਰਤੀ ਰਾਤੋ-ਰਾਤ ਕਰੋੜਪਤੀ ਬਣ ਗਿਆ। UAE ਵਿਚ 19 ਸਾਲਾਂ ਤੋਂ ਰਹਿ ਰਹੇ ਇੱਕ ਸੁਰੱਖਿਆ ਗਾਰਡ ਦੀ ਅਚਾਨਕ ਕਿਸਮਤ ਚਮਕ ਗਈ। ਇਸ ਵਿਅਕਤੀ ਦਾ ਨਾਂ ਆਸ਼ਿਕ ਪਤਿਨਹਰਥ ਹੈ ਜੋ ਕੇਰਲ ਦਾ ਰਹਿਣ ਵਾਲਾ ਹੈ। ਉਸ ਨੇ ਬਿਗ ਟਿਕਟ ਰੈਫਲ ਵਿੱਚ ਲਗਭਗ 2.5 ਕਰੋੜ ਦਿਰਹਾਮ (ਲਗਭਗ 59 ਕਰੋੜ ਰੁਪਏ) ਦਾ ਇਨਾਮ ਜਿੱਤਿਆ ਹੈ। ਉਹ ਪਿਛਲੇ 10 ਸਾਲਾਂ ਤੋਂ ਲੱਕੀ ਡਰਾਅ ਦੀਆਂ ਟਿਕਟਾਂ ਖਰੀਦ ਰਿਹਾ ਹੈ।

ਇਹ ਵੀ ਪੜ੍ਹੌ : ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, ਧੜਾਧੜ ਮਿਲਣਗੇ ਭਾਰਤੀਆਂ ਨੂੰ ਮਿਲਣਗੇ Visa

38 ਸਾਲਾ ਆਸ਼ਿਕ ਯੂ.ਏ.ਈ. ਵਿੱਚ ਇਕੱਲਾ ਰਹਿੰਦਾ ਹੈ, ਜਦੋਂ ਕਿ ਉਸਦਾ ਪਰਿਵਾਰ ਭਾਰਤ ਵਿੱਚ ਰਹਿੰਦਾ ਹੈ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਉਸਨੇ ਕਿਹਾ ਕਿ ਮੈਂ ਅਜੇ ਵੀ ਸਦਮੇ ਵਿੱਚ ਹਾਂ। ਜਦੋਂ ਮੈਨੂੰ ਜਿੱਤ ਬਾਰੇ ਫ਼ੋਨ ਆਇਆ, ਤਾਂ ਮੇਰਾ ਦਿਲ ਤੇਜ਼ ਧੜਕਣ ਲੱਗ ਪਿਆ। ਇਹ ਇੱਕ ਵੱਡਾ ਸਰਪ੍ਰਾਈਜ਼ ਸੀ। ਤੁਸੀਂ ਮੇਰੀ ਖੁਸ਼ੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਮੈਂ ਆਖਰਕਾਰ 10 ਸਾਲਾਂ ਬਾਅਦ ਇੱਕ ਵੱਡਾ ਇਨਾਮ ਜਿੱਤ ਲਿਆ।” ਆਸ਼ਿਕ ਨੇ ਕਿਹਾ ਕਿ ਉਸਦੀ ਪਹਿਲੀ ਤਰਜੀਹ ਆਪਣੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਉਸਨੇ ਕਿਹਾ ਕਿ ਮੈਂ ਬਿਗ ਟਿਕਟ ਖਰੀਦਣਾ ਜਾਰੀ ਰੱਖਾਂਗਾ ਅਤੇ ਦੂਜੇ ਲੋਕਾਂ ਨੂੰ ਮੇਰੀ ਸਲਾਹ ਹੈ ਕਿ ਉਹ ਵੀ ਟਿਕਟ ਖਰੀਦਣ। ਇੱਕ ਦਿਨ ਉਨ੍ਹਾਂ ਦੀ ਵੀ ਵਾਰੀ ਜ਼ਰੂਰ ਆਵੇਗੀ।