America News : ਡੇਰੀਅਨ ਗੈਪ ਰਾਹੀਂ ਉੱਤਰੀ-ਅਮਰੀਕੀ ਮਹਾਂਦੀਪ ਵੱਲ ਨੂੰ ਹੋਣ ਵਾਲੇ ਪ੍ਰਵਾਸੀਆਂ ਦੇ ਪ੍ਰਵਾਹ ਵਿੱਚ ਸਾਲ 2024 ਦੌਰਾਨ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। 2024 ਵਿੱਚ ਕੋਲੰਬੀਆ ਅਤੇ ਪਨਾਮਾ ਦੇ ਵਿਚਕਾਰ ਪੈਂਦੇ ਇਸ ਖਤਰਨਾਕ ਜੰਗਲ ਨੂੰ ਕੁੱਲ 3,02,203 ਲੋਕਾਂ ਨੇ ਪਾਰ ਕਰਨ ਦਾ ਜੋਖਮ ਚੁੱਕਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਸੰਯੁਕਤ ਰਾਜ ਅਮਰੀਕਾ ਵੱਲ ਨੂੰ ਪ੍ਰਵਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਨਾਮਾ ਨੈਸ਼ਨਲ ਮਾਈਗ੍ਰੇਸ਼ਨ ਸਰਵਿਸ (ਐੱਸਐੱਨਐੱਮ) ਦੇ ਅੰਕੜਿਆਂ ਅਨੁਸਾਰ, ਇਹ ਅੰਕੜਾ ਪਿਛਲੇ ਸਾਲ 5,20,085 ਦੇ ਰਿਕਾਰਡ ਅੰਕੜੇ ਦੇ ਮੁਕਾਬਲੇ 42% ਦੀ ਗਿਰਾਵਟ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, ਧੜਾਧੜ ਮਿਲਣਗੇ ਭਾਰਤੀਆਂ ਨੂੰ ਮਿਲਣਗੇ Visa
ਪਨਾਮਾ ਖੇਤਰ ਵਿੱਚ ਪੈਂਦਾ ਡੈਰੀਅਨ ਗੈਪ ਜ਼ਮੀਨ ਦਾ ਇੱਕੋ ਇੱਕ ਹਿੱਸਾ ਹੈ ਜੋ ਪੈਨ-ਅਮਰੀਕਨ ਹਾਈਵੇਅ ਰਾਹੀਂ ਗ੍ਰਹਿ ਦੇ ਸਭ ਤੋਂ ਲੰਬੇ ਮਹਾਂਦੀਪ ਦੇ ਦੱਖਣੀ ਅਤੇ ਉੱਤਰੀ ਸਿਰਿਆਂ ਨੂੰ ਜੋੜਦਾ ਹੈ। ਇਹ 5,800 ਕਿਲੋਮੀਟਰ ਖੇਤਰਫਲ ‘ਚ ਫੈਲਿਆ ਹੋਇਆ ਹੈ ਅਤੇ ਕਿਸੇ-ਕਿਸੇ ਥਾਂ ਤੋਂ 80 ਕਿਲੋਮੀਟਰ ਚੌੜਾ ਹੈ। ਡੈਰੀਅਨ ਗੈਪ ਦੀ 30,000 ਕਿਲੋਮੀਟਰ ਤੋਂ ਵੱਧ ਲੰਬੀ ਸੜਕ ਵਿੱਚ 130 ਕਿਲੋਮੀਟਰ ਦਾ ਇੱਕ ਪਾੜਾ ਹੈ। ਇਹ ਵਿਸ਼ਾਲ ਪਾੜਾ ਕੁਦਰਤੀ ਰੁਕਾਵਟ ਦੀ ਅਭੇਦਤਾ ਦਾ ਸਬੂਤ ਹੈ ਜਿਸ ਵਿੱਚ ਸ਼ਾਇਦ ਹੀ ਕੋਈ ਸੰਚਾਰ ਦੇ ਰਾਹ ਹਨ। ਇਹ ਰਸਤੇ ਖ਼ਤਰਿਆਂ ਨਾਲ ਭਰੇ ਹੋਏ ਹਨ। ਜੰਗਲੀ ਜਾਨਵਰਾਂ ਅਤੇ ਬਿਮਾਰੀਆਂ ਤੋਂ ਲੈ ਕੇ ਸੰਗਠਿਤ ਅਪਰਾਧ ਸੈੱਲਾਂ ਦੀ ਮੌਜੂਦਗੀ ਤੱਕ ਇਥੇ ਬਹੁਤ ਸਾਰੀਆਂ ਰੁਕਾਵਟਾਂ ਹਨ।
ਇਹ ਵੀ ਪੜ੍ਹੋ : ਅਮਰੀਕਾ ‘ਚ ਗਰਮਾਇਆ ਮਾਹੌਲ, ਗੈਰ ਕਾਨੂੰਨੀ ਪ੍ਰਵਾਸੀਆਂ ਦੇ ਜ਼ਬਰੀ ਨਿਕਾਲੇ ਵਿਰੁੱਧ ਸੜਕਾਂ ‘ਤੇ ਪ੍ਰਦਰਸ਼ਨ ਸ਼ੁਰੂ
ਐੱਸਐੱਨਐੱਮ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਸੰਘਣੇ ਜੰਗਲ ਨੂੰ ਪਾਰ ਕਰਨ ਵਾਲੇ 70 ਕੌਮੀਅਤਾਂ ਦੇ 3,02,203 ਪ੍ਰਵਾਸੀਆਂ ਵਿੱਚੋਂ 68 ਫ਼ੀਸਦੀ ਯਾਨਿ 206,905 ਪ੍ਰਵਾਸੀ ਵੈਨੇਜ਼ੁਏਲਾ ਦੇ ਸਨ। ਇਸ ਤੋਂ ਬਾਅਦ 17,300 ਪ੍ਰਵਾਸੀ ਕੋਲੰਬੀਅਨ, 16,255 ਪ੍ਰਵਾਸੀ ਇਕਵਾਡੋਰੀਅਨ, 12,345 ਪ੍ਰਵਾਸੀ ਚੀਨੀ ਅਤੇ 11,909 ਪ੍ਰਵਾਸੀ ਹੈਤੀਆਈ ਸਨ। ਇੰਨਾ ਅੰਕੜਿਆਂ ‘ਚੋਂ ਅੱਧੇ ਤੋਂ ਵੱਧ ਬਾਲਗ ਪੁਰਸ਼ ਸਨ, 28% ਔਰਤਾਂ ਅਤੇ ਲਗਭਗ 21% ਮੁੰਡੇ ਅਤੇ ਕੁੜੀਆਂ ਸਨ। ਪਨਾਮਾ ਅਧਿਕਾਰੀਆਂ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਇਸ ਯਾਤਰਾ ਦੌਰਾਨ ਘੱਟੋ-ਘੱਟ 55 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਅੰਤਰਰਾਸ਼ਟਰੀ ਸੰਗਠਨਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਇਸ ਤੋਂ ਲਗਭਗ ਦੁੱਗਣੀ ਹੋ ਸਕਦੀ ਹੈ।
ਪਨਾਮਾ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਪ੍ਰਵਾਸੀਆਂ ਨੂੰ ਜੰਗਲ ਵਿੱਚੋਂ ਕੋਯੋਟ (ਬਘਿਆੜ ਦੀ ਇੱਕ ਕਿਸਮ), ਮਾਫੀਆ ਦੇ ਹੱਥੋਂ ਕਤਲ, ਡਕੈਤੀ ਜਾਂ ਜਿਨਸੀ ਹਮਲੇ ਦਾ ਸ਼ਿਕਾਰ ਹੋਣ ਤੋਂ ਰੋਕਣਾ ਹੈ। ਪਨਾਮਾ ਦੀ ਰਾਸ਼ਟਰੀ ਪ੍ਰਵਾਸ ਸੇਵਾ ਦੇ ਜਨਰਲ ਡਾਇਰੈਕਟਰ, ਰੋਜਰ ਮੋਜਿਕਾ ਨੇ ਬੀਬੀਸੀ ਮੁੰਡੋ ਨੂੰ ਦੱਸਿਆ “ਅਸੀਂ ਇੱਕ ਰਸਤਾ ਸਥਾਪਤ ਕੀਤਾ ਹੈ ਜਿਸਨੂੰ ਮੈਂ ਸਭ ਤੋਂ ਸੁਰੱਖਿਅਤ ਨਹੀਂ, ਪਰ ਸਭ ਤੋਂ ਘੱਟ ਖ਼ਤਰਨਾਕ ਕਹਾਂਗਾ। ਇੱਥੇ ਪ੍ਰਵਾਸੀਆਂ ਦੁਆਰਾ ਕੀਤੇ ਜਾ ਰਹੇ ਅਪਰਾਧਿਕ ਕੰਮਾਂ ਨੂੰ ਘੱਟ ਕਰਨ ਲਈ ਲਗਾਤਾਰ ਗਸ਼ਤ ਰੱਖੀ ਜਾਂਦੀ ਹੈ।”ਪਨਾਮਾ ਦੇ ਮਾਈਗ੍ਰੇਸ਼ਨ ਡਾਇਰੈਕਟਰ ਨੇ ਦੱਸਿਆ, “ਰਾਸ਼ਟਰੀ ਸਰਹੱਦੀ ਸੇਵਾ (ਸੇਨਾਫਰੰਟ) ਨੇ ਗਸ਼ਤ ਦੀ ਇੱਕ ਲੜੀ ਸਥਾਪਤ ਕੀਤੀ, ਜਿਸ ਵਿੱਚ ਕਰਮਚਾਰੀ ਜੰਗਲ ਵਿੱਚ ਗਸ਼ਤ ਕਰਦੇ ਹਨ, ਆਵਾਜਾਈ ਵਿੱਚ ਆਉਣ ਵਾਲੇ ਲੋਕਾਂ ਨੂੰ ਕਵਰੇਜ ਅਤੇ ਸੁਰੱਖਿਆ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ।”