ਪੰਜਾਬ ਸਰਕਾਰ ਦਾ NRI’s ਲਈ ਵੱਡਾ ਉਪਰਾਲਾ, ਹੈਲਪਲਾਈਨ ਨੰਬਰ ਕੀਤਾ ਜਾਰੀ

Punjab News : ਅਕਸਰ ਵਿਦੇਸ਼ ਤੋਂ ਪੰਜਾਬ ਆਉਣ ਵਾਲੇ ਐਨ.ਆਰ.ਆਈਜ਼ ਕਿਸੇ ਨਾ ਕਿਸੇ ਕਾਰਨ ਵਿਵਾਦਾਂ ‘ਚ ਘਿਰੇ ਰਹਿੰਦੇ ਹਨ, ਅਤੇ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਦੇ ਵਿਚ ਹੁਣ ਪੰਜਾਬ ਸਰਕਾਰ ਵਲੋਂ ਐਨ.ਆਰ.ਆਈਜ਼ ਲਈ ਵੱਡਾ ਉਪਰਾਲਾ ਕਰਦੇ ਹੋਏ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਨਿਪਟਾਉਣ ਦੇ ਮਕਸਦ ਤਹਿਤ ਵ੍ਹਟਸਐਪ ਨੰਬਰ 905 600 9884 ਜਾਰੀ ਕੀਤਾ ਗਿਆ ਹੈ। ਜਿਸ ਰਾਹੀਂ ਅਮਰੀਕਾ-ਕੈਨੇਡਾ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਮੌਜੂਦ ਪੰਜਾਬੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਭਾਰਤੀ ਸਕਿਓਰਿਟੀ ਗਾਰਡ UAE ਵਿਚ ਰਾਤੋਂ-ਰਾਤ ਬਣਿਆ ਕਰੋੜਪਤੀ, 59 ਕਰੋੜ ਰੁਪਏ ਦੀ ਲੱਗੀ ਲਾਟਰੀ

ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਦੇ ਜਲਦ ਤੋਂ ਜਲਦ ਨਿਪਟਾਰੇ ਵਾਸਤੇ ਇਹ ਸ਼ਿਕਾਇਤਾਂ ਸਬੰਧਤ ਵਿਭਾਗਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਐਨ.ਆਰ.ਆਈ. ਵਿੰਗ ਦੇ ਏ.ਡੀ.ਜੀ.ਪੀ. ਨੂੰ ਭੇਜੀਆਂ ਜਾਣਗੀਆਂ ਜਿਥੇ ਉਨ੍ਹਾਂ ਨੂੰ ਐਨ.ਆਰ.ਆਈ. ਪੁਲਿਸ ਵਿੰਗ, ਐਨ.ਆਰ.ਆਈ. ਸਟੇਟ ਕਮਿਸ਼ਨ ਅਤੇ ਐਨ.ਆਰ.ਆਈ. ਸਭਾ ਨਾਲ ਸਬੰਧਤ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਪਨਾਮਾ ‘ਚ ਵਧੀ ਸਖਤਾਈ

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਸ਼ਾਸਨਿਕ ਸੁਧਾਰ ਐਨ.ਆਰ.ਆਈ. ਮਾਮਲਿਆਂ ਬਾਰੇ ਦੱਸਿਆ ਕਿ ਉਨ੍ਹਾਂ ਦਾ ਮਹਿਕਮਾ ਵਿਦੇਸ਼ਾਂ ਵਿਚ ਵਸੇ ਪੰਜਾਬੀ ਦੇ ਜਨਮ ਸਰਟੀਫ਼ਿਕੇਟ ਅਤੇ ਵੱਖ ਵੱਖ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਸਹੂਲਤ ਮੁਹੱਈਆ ਕਰਵਾ ਰਿਹਾ ਹੈ। ਬਰਥ ਸਰਟੀਫ਼ਿਕੇਟ ਤੋਂ ਇਲਾਵਾ ਜਨਮ ਦੀ ਦੇਰ ਨਾਲ ਐਂਟਰੀ, ਪੁਲਿਸ ਕਲੀਅਰੈਂਸ, ਮੈਡੀਕਲ ਸਰਟੀਫ਼ਿਕੇਟ, ਸਿੱਖਿਆ ਯੋਗਤਾ ਸਰਟੀਫ਼ਿਕੇਟ, ਡਰਾਈਵਿੰਗ ਲਾਇਸੰਸ ਸਰਟੀਫ਼ਿਕੇਟ, ਮੌਤ ਸਰਟੀਫ਼ਿਕੇਟ, ਵਿਆਹ ਜਾਂ ਤਲਾਕ ਦਾ ਸਰਟੀਫ਼ਿਕੇਟ, ਡਿਕਰੀ ਅਤੇ ਗੋਦ ਲੈਣ ਨਾਲ ਸਬੰਧਤ ਡੀਡ ਸ਼ਾਮਲ ਹਨ।