Ontario ਵਿਧਾਨ ਸਭਾ ਚੋਣਾਂ ਹੋਈਆਂ ਦਿਲਚਸਪ, ਦੇਖੋ ਕਿਹੜੀ ਪਾਰਟੀ ਨੇ ਮਾਰੀ ਬਾਜ਼ੀ

Canada News : ਕੈਨੇਡਾ ਦੇ ਵਿਚ ਚੋਣਾਂ ਦਿਲਚਸਪ ਹੁੰਦੀਆਂ ਜਾ ਰਹੀਆਂ ਹਨ। ਉਨਟਾਰੀਓ ਵਿਚ ਚੋਣ ਪ੍ਰਚਾਰ ਆਰੰਭ ਹੋਣ ਮਗਰੋਂ ਸੱਤਾਧਾਰੀ ਪੀ.ਸੀ. ਪਾਰਟੀ ਦੀ ਲੀਡ ਵਿਚ ਕਮੀ ਆਈ ਹੈ ਅਤੇ ਬੌਨੀ ਕਰੌਂਬੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ 31 ਫ਼ੀ ਸਦੀ ਦੇ ਅੰਕੜੇ ਤੱਕ ਪੁੱਜ ਚੁੱਕੀ ਹੈ। ਉਧਰ 19 ਫ਼ੀ ਸਦੀ ਲੋਕਾਂ ਨੇ ਐਨ.ਡੀ.ਪੀ. ਨੂੰ ਪਹਿਲੀ ਪਸੰਦ ਦੱਸਿਆ ਜਦਕਿ ਗਰੀਨ ਪਾਰਟੀ ਚਾਰ ਫ਼ੀ ਸਦੀ ਲੋਕਾਂ ਦੀ ਹਮਾਇਤ ਨਾਲ ਚੌਥੇ ਸਥਾਨ ’ਤੇ ਚੱਲ ਰਹੀ ਹੈ। ਨੈਨੋਜ਼ ਰਿਸਰਚ ਦੇ ਸਰਵੇਖਣ ਮੁਤਾਬਕ ਪ੍ਰੀਮੀਅਰ ਡਗ ਫ਼ੋਰਡ ਦੀ ਪਾਰਟੀ ਨੂੰ 39.7 ਫ਼ੀ ਸਦੀ ਲੋਕਾਂ ਦੀ ਹਮਾਇਤ ਮਿਲ ਰਹੀ ਹੈ ਜਿਨ੍ਹਾਂ ਵਿਚ ਪੱਕੇ ਤੌਰ ’ਤੇ ਅਤੇ ਕੱਚੇ-ਪੱਕੇ ਤੌਰ ’ਤੇ ਵੋਟ ਪਾਉਣ ਦੇ ਇੱਛਕ ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ : ਐਕਸ਼ਨ ਮੋਡ ”ਚ ਆਇਆ UK , 609 ਗੈਰ-ਕਾਨੂੰਨੀ ਪ੍ਰਵਾਸੀ ਡਿਪੋਰਟ!

ਸਰਵੇਖਣ ਦਰਸਾਉਂਦੇ ਹਨ ਕਿ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੂੰ ਪ੍ਰੀਮੀਅਰ ਵਜੋਂ ਪਸੰਦ ਕਰਨ ਵਾਲਿਆਂ ਦੀ ਗਿਣਤੀ 15 ਫ਼ੀ ਸਦੀ ਅਤੇ ਗਰੀਨ ਪਾਰਟੀ ਦੇ ਮਾਈਕ ਸ਼ਰੀਨਰ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦਾ ਅੰਕੜਾ ਪੰਜ ਫ਼ੀ ਸਦੀ ਦਰਜ ਕੀਤਾ ਗਿਆ। ਨੈਨੋਜ਼ ਰਿਸਰਚ ਦੇ ਨਿਕ ਨੈਨੋਜ਼ ਨੇ ਦੱਸਿਆ ਕਿ ਸਰਵੇਖਣ ਦੇ ਨਤੀਜਿਆਂ ਵਿਚ ਤਿੰਨ ਫੀ ਸਦੀ ਤਰੁਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਜੋ 7 ਫ਼ਰਵਰੀ ਤੋਂ 9 ਫ਼ਰਵਰੀ ਦਰਮਿਆਨ ਕੀਤਾ ਗਿਆ। ਇਕ ਵੱਖਰੇ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਸੱਤਾਧਾਰੀ ਪੀ.ਸੀ. ਪਾਰਟੀ ਟੋਰਾਂਟੋ ਅਤੇ ਹੈਮਿਲਟਨ ਇਲਾਕੇ ਨੂੰ ਵਧੇਰੇ ਤਰਜੀਹ ਦੇ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਵਿਧਾਨ ਸਭਾ ਲਈ 27 ਜਨਵਰੀ ਨੂੰ ਵੋਟਾਂ ਪੈਣਗੀਆਂ।

ਇਹ ਵੀ ਪੜ੍ਹੋ : 60 ਦਿਨਾਂ ‘ਚ ਮਿਲੇਗੀ ਕੈਨੇਡਾ ਦੀ PR, ਵਿਦਿਆਰਥੀਆਂ ਤੋਂ ਮੰਗੇ ਦਸਤਾਵੇਜ਼

ਦੱਸ ਦਈਏ ਸਰਵੇਖਣ ਦੌਰਾਨ 9.4 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਯਕੀਨੀ ਤੌਰ ’ਤੇ ਕਹਿਣਾ ਮੁਸ਼ਕਲ ਹੈ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣਗੇ। ਸਰਵੇਖਣ ਦੇ ਅੰਕੜਿਆਂ ਮੁਤਾਬਕ ਟੋਰਾਂਟੋ ਵਿਚ ਮੁਕਾਬਲਾ ਹੋਰ ਵੀ ਦਿਲਚਸਪ ਮੰਨਿਆ ਜਾ ਰਿਹਾ ਹੈ ਜਿਥੇ 36.2 ਫ਼ੀ ਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਪੀ.ਸੀ. ਪਾਰਟੀ ਨੂੰ ਵੋਟ ਪਾਉਣਗੇ ਜਦਕਿ 34.3 ਫ਼ੀ ਸਦੀ ਲਿਬਰਲ ਪਾਰਟੀ ਦੇ ਹੱਕ ਵਿਚ ਭੁਗਤਣ ਦੀ ਗੱਲ ਕਰ ਰਹੇ ਹਨ। ਇਸੇ ਤਰ੍ਹਾਂ ਐਨ.ਡੀ.ਪੀ. ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 24.3 ਫ਼ੀ ਸਦੀ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ NRI’s ਲਈ ਵੱਡਾ ਉਪਰਾਲਾ, ਹੈਲਪਲਾਈਨ ਨੰਬਰ ਕੀਤਾ ਜਾਰੀ

ਇਸ ਦੇ ਉਲਟ ਗਰੇਟਰ ਟੋਰਾਂਟੋ ਏਰੀਆ ਵਿਚ 48 ਫੀ ਸਦੀ ਲੋਕਾਂ ਨੇ ਪੀ.ਸੀ. ਪਾਰਟੀ ਦਾ ਪੱਖ ਲਿਆ ਜਦਕਿ ਲਿਬਰਲ ਪਾਰਟੀ 10 ਫ਼ੀ ਸਦੀ ਪੱਛੜੀ ਹੋਈ ਨਜ਼ਰ ਆਈ। ਉਨਟਾਰੀਓ ਦੇ ਤਰਜੀਹੀ ਪ੍ਰੀਮੀਅਰ ਵਜੋਂ ਡਗ ਫ਼ੋਰਡ ਦੀ ਚੜ੍ਹਤ ਬਰਕਰਾਰ ਹੈ ਅਤੇ ਸਰਵੇਖਣ ਦੌਰਾਨ 39 ਫ਼ੀ ਸਦੀ ਲੋਕਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਜਦਕਿ 26 ਫ਼ੀ ਸਦੀ ਲੋਕ ਲਿਬਰਲ ਆਗੂ ਬੌਨੀ ਕਰੌਂਬੀ ਨੂੰ ਸੂਬੇ ਦੀ ਪ੍ਰੀਮੀਅਰ ਦੇਖਣਾ ਚਾਹੁੰਦੇ ਹਨ।