America News : ਕੁੱਝ ਅਜਿਹੇ ਹਾਦਸੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਕਰਕੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਮੰਨ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਅਮਰੀਕਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਹਾਜ਼ ਹਾਦਸੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਹਾਦਸਿਆਂ ਦੀ ਕਾਰਵਾਈ ਪੂਰੀ ਨਹੀਂ ਹੋਈ ਕਿ ਇਸ ਵਿਚਾਲੇ ਹੁਣ ਅਮਰੀਕਾ ਦੇ ਵਿੱਚ ਇੱਕ ਹੋਰ ਦਰਦਨਾਕ ਹਾਦਸਾ ਹੋਣ ਦੀ ਦੁੱਖਦ ਖ਼ਬਰ ਸਾਹਮਣੇ ਆਈ ਹੈ। ਜੀ ਹਾਂ ਅਮਰੀਕਾ ਦੇ ਵਿੱਚ ਇੱਕ ਹੋਰ ਜਹਾਜ਼ ਹਾਦਸਾ ਵਾਪਰਿਆ ਹੈ, ਅਤੇ ਇਸ ਖ਼ੌਫਨਾਕ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ‘ਚ ਸਾਫ ਤੌਰ ‘ਤੇ ਦੇਖਿਆ ਜਾ ਕਸਦਾ ਹੈ ਕਿ ਅਮਰੀਕੀ ਜਲ ਸੈਨਾ ਦਾ ਲੜਾਕੂ ਜਹਾਜ਼ ਕਿਸ ਤਰ੍ਹਾਂ ਹਾਦਸਾਗ੍ਰਸਤ ਹੋ ਕੇ ਸਮੁੰਦਰ ਵਿਚ ਜਾ ਡਿੱਗਿਆ। ਅਮਰੀਕਾ ‘ਚ ਇੱਕ ਹੋਰ ਜਹਾਜ਼ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਅਮਰੀਕੀ ਨੇਵੀ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਕੇ ਸਮੁੰਦਰ ਵਿੱਚ ਡਿੱਗ ਗਿਆ। ਹਾਲਾਂਕਿ ਹਾਦਸੇ ‘ਚ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਪਰ ਪਾਇਲਟ ਬਚ ਗਏ। ਮਛੇਰਿਆਂ ਅਤੇ ਤੱਟ ਰੱਖਿਅਕਾਂ ਦੀ ਮਦਦ ਨਾਲ, ਉਨ੍ਹਾਂ ਨੂੰ ਸੁਰੱਖਿਅਤ ਬਚਾਇਆ ਗਿਆ।
ਇਹ ਵੀ ਪੜ੍ਹੋ : Trump ਨੇ ਸਟੀਲ ਅਤੇ ਐਲੂਮੀਨੀਅਮ ‘ਤੇ 25% ਲਗਾਇਆ ਟੈਰਿਫ, 12 ਮਾਰਚ ਤੋਂ ਹੋਵੇਗਾ ਲਾਗੂ
ਇਹ ਹਾਦਸਾ ਸੈਨ ਡਿਏਗੋ ਦੇ ਨੇੜੇ ਵਿਡਬੇ ਟਾਪੂ ‘ਤੇ ਵਾਪਰਿਆ, ਜਿੱਥੇ ਇੱਕ ਅਮਰੀਕੀ ਨੇਵੀ EA-18G ਗ੍ਰੋਲਰ ਜੈੱਟ ਹਾਦਸਾਗ੍ਰਸਤ ਹੋਇਆ ਹੈ। ਇਹ ਪਿਛਲੇ ਚਾਰ ਮਹੀਨਿਆਂ ਵਿੱਚ ਵਿਡਬੇ ਆਈਲੈਂਡ ‘ਤੇ ਅਮਰੀਕੀ ਜਲ ਸੈਨਾ ਦੇ ਹਵਾਈ ਅੱਡੇ ‘ਤੇ ਦੂਜਾ ਹਾਦਸਾ ਹੈ, ਜਦੋਂ ਕਿ ਪਿਛਲੇ ਡੇਢ ਮਹੀਨਿਆਂ ਵਿੱਚ ਅਮਰੀਕੀ ਫੌਜ ਨਾਲ ਜੁੜੀ ਦੂਜੀ ਦੁਰਘਟਨਾ ਹੈ। ਜੈੱਟ ਜਹਾਜ਼ ਨੇ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ ਲਗਭਗ 10:15 ਵਜੇ ਉਡਾਣ ਭਰੀ, ਪਰ ਕੁਝ ਹੀ ਪਲਾਂ ਵਿੱਚ ਇਹ ਕੰਟਰੋਲ ਗੁਆ ਬੈਠਾ ਅਤੇ ਸੈਨ ਡਿਏਗੋ ਖਾੜੀ ਵਿੱਚ ਹਾਦਸਾਗ੍ਰਸਤ ਹੋ ਗਿਆ। ਦੋਵੇਂ ਚਾਲਕ ਦਲ ਦੇ ਮੈਂਬਰ ਸਮੇਂ ਸਿਰ ਬਾਹਰ ਨਿਕਲ ਗਏ ਅਤੇ ਪਾਣੀ ਵਿੱਚ ਡਿੱਗ ਪਏ, ਜਿੱਥੇ ਉਨ੍ਹਾਂ ਨੂੰ ਮਛੇਰਿਆਂ ਅਤੇ ਅਮਰੀਕੀ ਤੱਟ ਰੱਖਿਅਕਾਂ ਨੇ ਲਗਭਗ 10 ਮਿੰਟਾਂ ਦੇ ਅੰਦਰ ਬਚਾ ਲਿਆ। ਦੋਵੇਂ ਪਾਇਲਟਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦੀ ਪੁਸ਼ਟੀ ਅਮਰੀਕੀ ਤੱਟ ਰੱਖਿਅਕ ਬਲ ਦੇ ਬੁਲਾਰੇ ਪੈਟੀ ਅਫਸਰ ਕ੍ਰਿਸਟੋਫਰ ਸੈਪੀ ਨੇ ਕੀਤੀ।
https://x.com/i/status/1889855538902737194
ਇਹ ਵੀ ਪੜ੍ਹੋ : ਆਸਟ੍ਰੇਲੀਆ ”ਚ ਪੜ੍ਹਾਈ ਦੌਰਾਨ 48 ਘੰਟਿਆਂ ਤੋਂ ਵੱਧ ਕੰਮ ਕੀਤਾ ਤਾਂ ਨਹੀਂਨ ਹੋਵੇਗੀ ਖ਼ੈਰ
AP ਦੀ ਰਿਪੋਰਟ ਦੇ ਅਨੁਸਾਰ, ਦੋ-ਸੀਟਾਂ ਵਾਲੇ ਜੈੱਟ ਨੂੰ ਇਲੈਕਟ੍ਰਾਨਿਕ ਅਟੈਕ ਸਕੁਐਡਰਨ (VAQ) 135 ਦੇ ਤਹਿਤ NAS ਵਿਡਬੇ ਆਈਲੈਂਡ ਵਿਖੇ ‘ਬਲੈਕ ਰੇਵਨਜ਼’ ਯੂਨਿਟ ਵਿੱਚ ਤਾਇਨਾਤ ਕੀਤਾ ਗਿਆ ਸੀ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਜਹਾਜ਼ ਕੈਲੀਫੋਰਨੀਆ ਕਿਉਂ ਗਿਆ। ਬੁੱਧਵਾਰ ਦੁਪਹਿਰ ਤੱਕ, ਇਸਦਾ ਮਲਬਾ ਖਾੜੀ ਦੇ ਅੰਦਰ ਹੀ ਰਿਹਾ। ਜੇਕਰ ਪਿਛਲੇ ਕੁੱਝ ਸਾਲਾਂ ਵਿਚ ਅਮਰੀਕਾ ‘ਚ ਹੋਏ ਵੱਡੇ ਹਾਦਸਿਆਂ ਦੀ ਗੱਲ ਕੀਤੀ ਜਾਵੇ ਤਾਂ ਵਿਚ ਕਈ ਵੱਡੇ ਜਹਾਜ਼ ਹਾਦਸੇ ਹੋਏ ਹਨ ਤੁਹਾਨੂੰ ਦੱਸ ਦਈਏ ਕਿ 29 ਜਨਵਰੀ, 2025 ਤੇ 12 ਨਵੰਬਰ, 2001 ਨੂੰ ਅਮਰੀਕਾ ਵਿਚ ਵੱਡੇ ਜਹਾਜ਼ ਹਾਦਸੇ ਹੋਏ ਸਨ।ਇਨ੍ਹਾਂ ਤੋਂ ਇਲਾਵਾਂ 15 ਦਿਨ ਪਹਿਲਾਂ ਇੱਕ ਯਾਤਰੀਆਂ ਨਾਲ ਭਰਿਆ ਜਹਾਜ਼ ਵੀ ਕਰੈਸ਼ ਹੋ ਕੇ ਨਦੀ ਵਿੱਚ ਜਾ ਡਿੱਗਿਆ ਸੀ, ਅਤੇ ਇਸ ਹਾਦਸੇ ਦੇ ਵਿੱਚ 67 ਦੇ 67 ਸਾਰੇ ਯਾਤਰੀ ਮਾਰੇ ਗਏ ਸਨ, ਪਰ ਹੁਣ ਤਾਜ਼ਾ ਹਾਦਸੇ ਨੂੰ ਵੇਖ ਅਮਰੀਕਾ ‘ਚ ਇੱਕ ਵਾਰ ਫਿਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਦੇ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਅਤੇ ਅਮਰੀਕੀ ਜਲ ਸੈਨਾ ਅਤੇ ਹੋਰਨਾਂ ਅਧਿਕਾਰੀਆਂ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।