Canada News : ਅਮਰੀਕਾ ਦੇ ਵਲੋਂ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੇ ਬਿਆਨ ਤੋਂ ਬਾਅਦ ਕੈਨੇਡੀਅਨ ਸਿਆਸਤ ਪੱਬਾਂ-ਭਾਰ ਹੋਈ ਪਈ ਹੈ। ਇਸ ਤਹਿਤ ਬੀਤੇ ਦਿਨੀ ਬ੍ਰਿਿਟਸ਼-ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਵਲੋਂ ਆਪਣੇ ਸਾਥੀਆਂ ਸਣੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰਾਂ ਨਾਲ ਵ੍ਹਾਈਟ ਹਾਊਸ ਵਿਖੇ ਮੁਲਾਕਾਤ ਕੀਤੀ ਗਈ। ਮਿਿਟੰਗ ਤੋਂ ਬਾਅਦ ਅਮਰੀਕੀ ਟੈਰਿਫ ਧਮਕੀਆਂ ਦੇ ਮੱਦੇਨਜ਼ਰ ਪ੍ਰੀਮੀਅਰ ਡੇਵਿਡ ਐਬੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੂਬਾ ਆਪਣੇ ਬਾਜ਼ਾਰਾਂ ਵਿੱਚ ਵਿਿਭੰਨਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਐਲੂਮੀਨੀਅਮ ਤੋਂ ਲੈ ਕੇ ਸਮੁੰਦਰੀ ਭੋਜਨ ਤੱਕ ਹਰ ਚੀਜ਼ ਲਈ ‘ਹੋਰ ਗਾਹਕਾਂ ਦੀ ਭਾਲ’ ਕਰ ਰਿਹਾ ਹੈ।
ਇਹ ਵੀ ਪੜ੍ਹੋ : 60 ਦਿਨਾਂ ‘ਚ ਮਿਲੇਗੀ ਕੈਨੇਡਾ ਦੀ PR, ਵਿਦਿਆਰਥੀਆਂ ਤੋਂ ਮੰਗੇ ਦਸਤਾਵੇਜ਼
ਡੇਵਿਡ ਐਬੀ ਦਾ ਕਹਿਣਾ ਹੈ ਮੁਤਾਬਕ ਟਰੰਪ ਦੇ ਸਲਾਹਕਾਰਾਂ ਦਾ ਪ੍ਰੀਮੀਅਰਾਂ ਨੂੰ ਕਹਿਣਾ ਹੈ ਕਿ ਉਨ੍ਹਾਂ ਨੂੰ ਫੈਂਟਾਨਿਲ ਦੇ ਸਰਹੱਦ ਪਾਰ ਕਰਨ ਦੀਆਂ ਚਿੰਤਾਵਾਂ ਬਾਰੇ ਟਰੰਪ ਦੀ ਗੱਲ ਮੰਨਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਪ੍ਰਧਾਨ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਟਰੰਪ ਦੀ ਦਿਲਚਸਪੀ ਨੂੰ ਇਹ ਯਕੀਨੀ ਬਣਾਉਣ ਲਈ ਲੈਣ ਕਿ ਅਮਰੀਕਾ ਨਾਲ ਵਪਾਰ ਦੇ ਮਾਮਲੇ ਵਿੱਚ ਨਿਰਪੱਖ ਵਿਵਹਾਰ ਕੀਤਾ ਜਾਵੇ।ਐਬੀ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਟਰੰਪ ਭਵਿੱਖ ਵਿੱਚ ਪ੍ਰੀਮੀਅਰਾਂ ਨਾਲ ਮੁਲਾਕਾਤ ਕਰਨ ਵਿੱਚ ਦਿਲਚਸਪੀ ਰੱਖ ਸਕਦੇ ਹਨ, ਅਤੇ ਹੋਰ ਅਮਰੀਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉਨ੍ਹਾਂ ਦੇ ਅਹੁਦਿਆਂ ‘ਤੇ ਨਿਯੁਕਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਚਰਚਾ ਜਾਰੀ ਰਹੇਗੀ।
ਇਹ ਵੀ ਪੜ੍ਹੋ : ਕੇਵਿਨ ਬ੍ਰੋਸੋ ਕੈਨੇਡਾ ਦੇ ਨਵੇਂ “ਫੈਂਟਾਨਿਲ ਜ਼ਾਰ” ਨਿਯੁਕਤ
ਦੱਸ ਦਈਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬ੍ਰਸੇਲਜ਼, ਬੈਲਜੀਅਮ ਵਿੱਚ ਯੂਰਪੀਅਨ ਨੇਤਾਵਾਂ ਨਾਲ ਮੁਲਾਕਾਤ ਕੀਤੀ ਗਈ। ਜਿਸ ਤੋਂ ਬਾਅਦ ਪੀਐਮ ਟਰੂਡੋ ਨੇ ਪੱਤਰਕਾਰਾਂ ਵਲੋਂ ਕੈਨੇਡਾ ਦੇ ਸੰਯੁਕਤ ਰਾਜ ਦਾ 51ਵਾਂ ਰਾਜ ਬਣਨ ਦੀ ਅਸਲੀਅਤ ਬਾਰੇ ਪੁੱਛਿਆ ਤਾਂ ਟਰੂਡੋ ਨੇ ਜਵਾਬ ਦਿੱਤਾ ਕਿ “ਕੈਨੇਡਾ ਇੱਕ ਮਜ਼ਬੂਤ ਕੰਟਰੀ ਹੈ ਅਤੇ ਅਸੀਂ ਮਜ਼ਬੂਤ ਤਰੀਕੇ ਨਾਲ ਇਸਦਾ ਜਵਾਬ ਦੇਵਾਂਗੇ ਚਾਹੇ ਅਮਰੀਕਾ ਅੱਗੇ ਜੋ ਵੀ ਕਰੇ। ਇਨ੍ਹਾਂ ਹੀ ਨਹੀਨ ਟਰੂਡੋ ਨੇ ਅੱਗੇ ਕਿਹਾ ਕਿ ਕੈਨੇਡੀਅਨਾਂ ਦੁਆਰਾ ਟੈਰਿਫ ਦੀ ਧਮਕੀ ਦਾ ਜਵਾਬ “ਪ੍ਰੇਰਣਾਦਾਇਕ” ਰਿਹਾ ਹੈ।
ਇਹ ਵੀ ਪੜ੍ਹੋ : America ਤੋਂ ਆਵੇਗਾ ਇਕ ਹੋਰ ਜਹਾਜ਼, 180 ਹੋਰ ਗੈਰ-ਪ੍ਰਵਾਸੀਆਂ ਨੂੰ ਕੀਤਾ ਡਿਪੋਰਟ!
ਜ਼ਿਕਰਯੋਗ ਹੈ ਕਿ ਪੀਐਮ ਜਸਟਿਨ ਟਰੂਡੋ ਸਣੇ ਕੈਨੇਡੀਅਨ ਮੰਤਰੀਆਂ ਵਲੋਂ ਵੀ ਟਰੰਪ ਦੇ ਇਸ ਫੈਸਲੇਂ ‘ਤੇ ਨਾਰਾਜ਼ਗੀ ਜਤਾਈ ਜਾ ਰਹੀ ਹੈ। ਕਿਉਂਕੀ ਕੈਨੇਡਾ ‘ਚ ਕੋਈ ਵੀ ਨਹੀਂ ਚਾਹੁੰਦਾ ਕਿ ਕੈਨੇਡਾ ਅਮਰੀਕਾ ਦੀ 51ਵੀਂ ਸਟੇਟ ਬਣੇ। ਪਰ ਦੂਜੇ ਪਾਸੇ ਹੁਣ ਦੇਖਣਾ ਇਹ ਕਾਫੀ ਜ਼ਿਆਦਾ ਦਿਲਚਿਸਪ ਰਹੇਗਾ, ਕਿ ਕੈਨੇਡੀਅਨ ਮੰਤਰੀਆਂ ਦੀਆਂ ਅਮਰੀਕਾ ਨਾਲ ਮੁਲਾਕਾਤਾਂ ਕੋਈ ਰੰਗ ਲਿਆਉਂਦੀਆਂ ਨੇ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।