ਅਮਰੀਕਾ ਤੋਂ ਆਉਣਗੇ 2 ਜਹਾਜ਼, ਡਿਪੋਰਟ ਹੋਏ ਪੰਜਾਬੀਆਂ ਦੀ ਆ ਗਈ ਪੂਰੀ LIST

America News : ਅਮਰੀਕਾ ਵਲੋਂ ਭਾਰਤੀਆਂ ਨੂੰ ਡਿਪੋਰਟ ਕਰ ਭਾਰਤ ਭੇਜਣ ਦਾ ਸਿਲਸਿਲਾ ਜਾਰੀ ਹੈ। ਟਰੰਪ ਵਲੋਂ ਹੁਣ 119 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੀ ਦੂਜੀ ਫਲਾਈਟ ਸ਼ਨੀਵਾਰ ਰਾਤ 10.15 ਵਜੇ ਅੰਮ੍ਰਿਤਸਰ ‘ਚ ਉਤਰੇਗੀ। ਡਿਪੋਰਟ ਹੋਏ ਪ੍ਰਵਾਸੀਆਂ ਦੀ ਲੀਸਟ ਜਾਰੀ ਹੋ ਚੁੱਕੀ ਹੈ। ਇਨ੍ਹਾਂ 119 ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਵਾਲੇ ਇਸ ਜਹਾਜ਼ ਵਿੱਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਯੂਪੀ ਦੇ 3, ਮਹਾਰਾਸ਼ਟਰ-ਰਾਜਸਥਾਨ ਤੋਂ 2-2 ਅਤੇ ਹਿਮਾਚਲ-ਜੰਮੂ-ਕਸ਼ਮੀਰ ਤੋਂ 1-1 ਲੋਕ ਸਵਾਰ ਹੋਣਗੇ। 

ਇਹ ਵੀ ਪੜ੍ਹੋ :       ਡਿਪੋਰਟੇਸ਼ਨ ਦੇ ਮੁੱਦੇ ‘ਤੇ ਤੱਤੇ ਹੋਏ CM ਮਾਨ, ਕੇਂਦਰ ‘ਤੇ ਪੰਜਾਬ ਨੂੰ ਬਦਨਾਮ ਕਰਨ ਦੇ ਲਗਾਏ ਦੋਸ਼

 

ਇਹ ਵੀ ਪੜ੍ਹੋ :      Canada ਨੇ ਨਵੇਂ ਨਿਯਮ ਕੀਤੇ ਲਾਗੂ, ਇਮਿਗ੍ਰੇਸ਼ਨ ਅਫਸਰਾਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ!

ਦੱਸ ਦਈਏ ਕਿ ਇਸ ਤੋਂ ਇਕ ਦਿਨ ਬਾਅਦ ਭਾਵ ਐਤਵਾਰ ਨੂੰ ਇਕ ਹੋਰ ਜਹਾਜ਼ 10.15 ਵਜੇ ਲੈਂਡ ਕਰੇਗਾ। ਇਸ ਵਿੱਚ ਪੰਜਾਬ ਦੇ 31 ਲੋਕ ਹੋਣਗੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾ ਇਕ ਜਹਾਜ਼ 5 ਫਰਵਰੀ ਨੂੰ ਆਇਆ ਸੀ। ਇਸ ਵਿੱਚ 104 ਭਾਰਤੀਆਂ ਨੂੰ ਸੰਗਲ ਵਿੱਚ ਪਾ ਕੇ ਡਿਪੋਰਟ ਕੀਤਾ ਗਿਆ ਸੀ। ਇਸ ਵਿੱਚ ਸਭ ਤੋਂ ਵੱਧ 33-33 ਲੋਕ ਹਰਿਆਣਾ ਅਤੇ ਗੁਜਰਾਤ ਦੇ ਸਨ। ਇਸ ਵਿੱਚ ਪੰਜਾਬ ਦੇ 30 ਲੋਕ ਸ਼ਾਮਲ ਸਨ। ਹੁਣ ਇਸ ਤੋਂ ਬਾਅਦ 2 ਜਹਾਜ਼ ਆ ਰਹੇ ਹਨ, ਜਿਨ੍ਹਾਂ ਵਿੱਚੋਂ ਇਕ ਸ਼ਨੀਵਾਰ ਤੇ ਦੂਜਾ ਐਤਵਾਰ ਨੂੰ ਭਾਰਤ ਵਿੱਚ ਲੈਂਡ ਕਰੇਗਾ।