ਹੱਥਾਂ-ਪੈਰਾਂ ‘ਚ ਜੰਜ਼ੀਰਾਂ ਬਣ ਪ੍ਰਵਾਸੀਆਂ ‘ਤੇ ਕਹਿਰ ਢਾ ਰਿਹਾ ਹੈ ਅਮਰੀਕਾ, ਵੀਡੀਓ ਦੇਖ ਉਡ ਜਾਣਗੇ ਹੋਸ਼

America News : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਲੋਂ ਜਦੋਂ ਦਾ ਅਹੁੱਦਾ ਸੰਭਾਲਿਆ ਗਿਆ ਹੈ। ਉਦੋਂ ਤੋਂ ਹੀ ਦੂਜੇ ਦੇਸ਼ ਪੱਬਾਂ-ਭਾਰ ਹੋਏ ਪਏ ਹਨ। ਕਿਉਂਕੀ ਸਭ ਤੋਂ ਜ਼ਿਆਦਾ ਸਖ਼ਤਾਈ ਡੋਨਾਲਡ ਟਰੰਪ ਵਲੋਂ ਅਮਰੀਕਾ ‘ਚ ਰਹਿੰਦੇ ਗੈਰ-ਕਾਨੂੰ ਪ੍ਰਵਾਸੀਆਂ ‘ਤੇ ਦਿਖਾਈ ਜਾ ਰਹੀ ਹੈ।ਟਰੰਪ ਵਲੋਂ ਫਰਵਰੀ ਮਹੀਨੇ ਦੇ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਨਾਲ ਭਰੀਆਂ ਤਿੰਨ ਫਲਾਈਟਾਂ ਭਾਰਤ ਭੇਜੀਆਂ ਗਈਆਂ। ਜੋ ਕਿ ਅੰਮ੍ਰਿਤਸਰ ‘ਚ ਲੈਂਡ ਹੋਈਆਂ। ਦੂਜੇ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੱਥਾਂ ਪੈਰਾਂ ‘ਚ ਬੇੜੀਆਂ ਪਾ ਕੇ ਭਾਰਤ ਭੇਜੇ ਜਾਣ ‘ਤੇ ਭਾਰਤ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਡਿਪੋਰਟ ਕੀਤੇ ਪ੍ਰਵਾਸੀਆਂ ਨੂੰ ਬੇੜੀਆਂ ਪਾਕੇ ਭੇਜਣ ‘ਤੇ ਕਈ ਮੰਤਰੀਆਂ ਵਲੋਂ ਅਮੀਕਾ ਖ਼ਿਲਾਫ ਸੰਸਦ ‘ਚ ਵੀ ਸਵਾਲ ਚੁੱਕੇ ਗਏ ਸਨ। ਹੱਲੇ ਤੱਕ ਇਹ ਮਾਮਲਾ ਠੰਡਾ ਨਹੀਂ ਹੋਇਆ ਕਿ ਇਸ ਵਿਚਾਲੇ ਅਮਰੀਕਾ ਦਟ ਵਾਈਟ ਹਾਊਸ ਵਲੋਂ ਇੱਕ ਨਵੀਂ ਵੀਡੀਓ ਜਾਰੀ ਕਰ ਦਿੱਤੀ ਹੈ। ਜਿਸ ‘ਚ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਅਮਰੀਕੀ ਪ੍ਰਸ਼ਾਸਨ ਵਲੋਂ ਨੌਜ਼ਵਾਨਾਂ ਨੂੰ ਹੱਥਾਂ-ਪੈਰਾਂ ‘ਚ ਬੇੜੀਆਂ ਪਾ ਕੇ ਡਿਪੋਰਟ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ :  ਕੈਨੇਡਾ ‘ਚ ਚੋਣ ਮੁਕਾਬਲਾ ਹੋਇਆ ਜ਼ਬਰਦਸਤ, Pierre Poilievre ਨੇ ‘ਕੈਨੇਡਾ ਫਸਟ’ ਦੇ ਲਗਾਏ ਨਾਅਰੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ ਵਿੱਚ ਸਹੁੰ ਚੁੱਕਣ ਤੋਂ ਬਾਅਦ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਿਹਾ ਹੈ ਅਤੇ ਵਾਪਸ ਭੇਜ ਰਿਹਾ ਹੈ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਭਾਰਤ, ਮੈਕਸੀਕੋ, ਅਲ ਸਲਵਾਡੋਰ, ਬ੍ਰਾਜ਼ੀਲ, ਕੈਨੇਡਾ, ਕੋਲੰਬੀਆ, ਇਕਵਾਡੋਰ ਵਰਗੇ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। ਅਮਰੀਕੀ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਬਹੁਤ ਹੀ ਅਣਮਨੁੱਖੀ ਤਰੀਕਾ ਅਪਣਾਇਆ ਹੈ। ਇਨ੍ਹਾਂ ਲੋਕਾਂ ਨੂੰ ਫੌਜੀ ਜਹਾਜ਼ਾਂ ਵਿੱਚ ਜੰਜ਼ੀਰਾਂ ਨਾਲ ਬੰਨ੍ਹ ਕੇ ਵਾਪਸ ਭੇਜਿਆ ਜਾ ਰਿਹਾ ਹੈ। ਇਸ ਅਣਮਨੁੱਖੀ ਕਾਰਵਾਈ ਦਾ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਵਿਰੋਧ ਹੋ ਰਿਹਾ ਹੈ, ਪਰ ਟਰੰਪ ਸਰਕਾਰ ਨਾ ਸਿਰਫ਼ ਇਸਨੂੰ ਜਾਰੀ ਰੱਖ ਰਹੀ ਹੈ, ਸਗੋਂ ਇਸ ਦੀਆਂ ਵੀਡੀਓ ਜਾਰੀ ਕਰਕੇ ਪ੍ਰਵਾਸੀਆਂ ਦਾ ਬੇਸ਼ਰਮੀ ਨਾਲ ਮਜ਼ਾਕ ਵੀ ਉਡਾ ਰਹੀ ਹੈ।

https://x.com/i/status/1891922058415603980

 

ਇਹ ਵੀ ਪੜ੍ਹੋ :   Canada ‘ਚ ਵਾਪਰੇ ਜਹਾਜ਼ ਹਾਦਸੇ ਦਾ ਇੱਕ ਹੋਰ Video ਆਈ ਸਾਹਮਣੇ, ਦੇਖੋ ਕਿਵੇਂ ਭੱਜ-ਭੱਜ ਕੇ ਬਾਹਰ ਨਿਕਲੇ ਯਾਤਰੀ

ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਜੰਜ਼ੀਰਾਂ ਨਾਲ ਬੰਨ੍ਹਿਆ ਗਿਆ ਹੈ ਅਤੇ ਉਨ੍ਹਾਂ ਨੂੰ ਇੱਕ ਜਹਾਜ਼ ‘ਤੇ ਬਿਠਾਇਆ ਗਿਆ ਹੈ। ਵ੍ਹਾਈਟ ਹਾਊਸ ਨੇ ਵੀਡੀਓ ਦਾ ਕੈਪਸ਼ਨ ਦਿੱਤਾ: “ASMR: ਗੈਰ-ਕਾਨੂੰਨੀ ਏਲੀਅਨ ਦੇਸ਼ ਨਿਕਾਲੇ ਦੀ ਉਡਾਣ।” ASMR ਦਾ ਅਰਥ ਹੈ ਆਟੋਨੋਮਸ ਸੈਂਸਰੀ ਮੈਰੀਡੀਅਨ ਰਿਸਪਾਂਸ। ਇਸਨੂੰ ਝਰਨਾਹਟ ਦੀ ਭਾਵਨਾ ਕਿਹਾ ਜਾਂਦਾ ਹੈ। ਇਸ ਸ਼ਬਦ ਦੀ ਵਰਤੋਂ ਆਰਾਮਦਾਇਕ ਅਰਥਾਂ ਲਈ ਵੀ ਕੀਤੀ ਜਾਂਦੀ ਹੈ। ਇਸਦਾ ਮਤਲਬ ਹੈ ਕਿ ਇਹ ਕੈਪਸ਼ਨ ਪ੍ਰਵਾਸੀਆਂ ਦਾ ਮਜ਼ਾਕ ਉਡਾਉਣ ਲਈ ਵੀਡੀਓ ਨੂੰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Trump ਵਲੋਂ ਟਰੂਡੋ ਨੂੰ ਇਕ ਹੋਰ ਝਟਕਾ, America ਨੇ ਕੈਨੇਡੀਅਨ ਕਾਰਾਂ ‘ਤੇ ਲਗਾਇਆ Tariff, 2 ਅਪ੍ਰੈਲ ਤੋਂ ਲਾਗੂ ਹੋਵੇਗਾ ਨਿਯਮ

ਐਲਨ ਮਸਕ ਦਾ ਭੈੜਾ ਮਜ਼ਾਕ!
ਟੇਸਲਾ ਦੇ ਸੀਈਓ ਅਤੇ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ, ਐਲੋਨ ਮਸਕ ਨੇ ਇਸ ਵ੍ਹਾਈਟ ਹਾਊਸ ਵੀਡੀਓ ਨੂੰ ਰੀਟਵੀਟ ਕੀਤਾ ਅਤੇ ਲਿਖਿਆ “ਹਾਹਾ, ਵਾਹ।” ਸੋਸ਼ਲ ਮੀਡੀਆ ‘ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਇਸਨੂੰ ਘਿਣਾਉਣਾ ਅਤੇ ਬੇਸ਼ਰਮੀ ਦੀ ਸਿਖਰ ਕਿਹਾ ਹੈ। ਸੋਸ਼ਲ ਯੂਜ਼ਰਸ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀਆਂ ਅਤੇ ਜ਼ੰਜੀਰਾਂ ਨਾਲ ਬੰਨ੍ਹ ਕੇ ਉਨ੍ਹਾਂ ਦੇ ਦੇਸ਼ ਵਾਪਸ ਭੇਜਣਾ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਕਿਸੇ ਵੀ ਸੱਭਿਅਕ ਸਮਾਜ ਲਈ ਕਲੰਕ ਹੈ। ਅਮਰੀਕਾ ਤੋਂ ਭਾਰਤ ਵਾਪਸ ਆਏ ਡਿਪੋਰਟੀਆਂ ਨੇ ਵੀ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਖੁਲਾਸਾ ਕੀਤਾ ਹੈ। ਅਮਰੀਕਾ ਤੋਂ ਵਾਪਸ ਆਏ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਗਿਆ ਸੀ ਅਤੇ ਮਾਨਸਿਕ ਤਸੀਹੇ ਦਿੱਤੇ ਗਏ ਸਨ। ਹੁਣ ਤੱਕ, ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਤਿੰਨ ਅਮਰੀਕੀ ਫੌਜੀ ਜਹਾਜ਼ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਭਾਰਤ ਵਿੱਚ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਨਾਗਰਿਕਾਂ ਨਾਲ ਅਜਿਹਾ ਅਣਮਨੁੱਖੀ ਸਲੂਕ ਬੰਦ ਕੀਤਾ ਜਾਵੇ ਪਰ ਅਮਰੀਕਾ ਇਸ ਵੇਲੇ ਆਪਣੀ ਮਨਮਾਨੀ ‘ਤੇ ਅਡੋਲ ਜਾਪਦਾ ਹੈ।

ਇਹ ਵੀ ਪੜ੍ਹੋ :    Trump ਦੀ ਇਮੀਗ੍ਰੇਸ਼ਨ ਜੱਜਾਂ ‘ਤੇ ਵੱਡੀ ਕਾਰਵਾਈ, ਸਹੁੰ ਚੁੱਕਣ ਤੋਂ ਪਹਿਲਾ ਜਾਰੀ ਕੀਤਾ Notice

ਅਮਰੀਕਾ ਵਿੱਚ ਸਭ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਮੈਕਸੀਕੋ ਤੋਂ ਹਨ, ਜਿਨ੍ਹਾਂ ਦੀ ਗਿਣਤੀ 40 ਲੱਖ ਦੇ ਕਰੀਬ ਹੈ। ਇਸ ਤੋਂ ਬਾਅਦ, ਅਲ ਸਲਵਾਡੋਰ ਤੋਂ 7.5 ਲੱਖ ਅਤੇ ਭਾਰਤ ਤੋਂ 7.25 ਲੱਖ ਲੋਕ ਅਮਰੀਕਾ ਵਿੱਚ ਹਨ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਅਮਰੀਕਾ ਨੇ ਲਗਭਗ 18,000 ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਿੱਥੇ ਹੱਲੇ ਤੱਕ ਅਮਰੀਕਾ ਵਲੋਂ ਗੈਰ-ਕਾਨੂੰਨੀ ਭਾਰਤੀਆਂ ਨੂੰ ਹੱਥਾਂ-ਪੈਰਾਂ ‘ਚ ਬੇੜੀਆਂ ਪਾ ਕੇ ਡਿਪੋਰਟ ਕਰਨ ਦਾ ਮਾਮਲਾ ਠੰਡਾ ਨਹੀਂ ਪਿਆ ਸੀ ਤਾਂ ਉਥੇ ਹੀ ਹੁਣ ਅਮਰੀਕਾ ਦੇ ਵਾਈਟ ਹਾਊਸ਼ ਵਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬੇੜੀਆਂ ਪਾਕੇ ਡਿਪੋਰਟ ਕਰਨ ਦੀ ਇਕ ਵੀਡੀਓ ਸਾਂਝੀ ਕਰ ਦਿੱਤੀ ਗਈ ਹੈ। ਪਰ ਦੇਖਣਾ ਹੁਣ ਹੋਵੇਗਾ ਕਿ ਇਹ ਵੀਡੀਓ ਅੱਗੇ ਜਾ ਕੀਵੇਂ ਧੂੜ ਵੜਦੀ ਹੈ ਅਤੇ ਕੀ ਨਵਾਂ ਮੋੜ ਲੈਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।