ਅਮਰੀਕਾ ਡਿਪੋਰਟ ਕਰ ਭਾਰਤੀਆਂ ਨੂੰ ਅੰਮ੍ਰਿਤਸਰ ਦੀ ਬਜਾਏ ਭੇਜੇਗਾ ਕੋਸਟਾਰੀਕਾ

America News : ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀ ਨੀਤੀ ਅਨੁਸਾਰ ਤਿੰਨ ਭਾਰਤੀਆਂ ਨਾਲ ਭਰੇ ਜਹਾਜ਼ ਅੰਮ੍ਰਿਤਸਰ ਵਿੱਚ ਉਤਾਰੇ ਜਾ ਚੁੱਕੇ ਹਨ। ਜਿੱਥੇ ਇੱਕ ਪਾਸੇ ਗੈਰ ਕਾਨੂੰਨੀ ਭਾਰਤੀਆਂ ਨਾਲ ਭਰਿਆ ਜਹਾਜ਼ ਆਖਿਰ ਅੰਮ੍ਰਿਤਸਰ ਦੀ ਧਰਤੀ ਤੇ ਹੀ ਕਿਉਂ ਉਤਾਰਿਆ ਜਾ ਰਿਹਾ ਹੈ ਤਾਂ ਉਥੇ ਹੀ ਇਸ ਗੱਲ ਤੇ ਸਿਆਸੀ ਤੇ ਤਿੱਖੀਆਂ ਬਿਆਨ ਬਾਜ਼ੀਆਂ ਵੀ ਕੀਤੀਆਂ ਜਾ ਜਾਰੀਆਂ ਹਨ। ਇਸੇ ਬਹਿਸ ਦੇ ਵਿਚਕਾਰ ਹੁਣ ਇਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ਨੂੰ ਹੁਣ ਅੰਮ੍ਰਿਤਸਰ ਨਹੀਂ ਬਲਕਿ ਕੋਸਟਾਰੀਕਾ ਲਿਜਾਇਆ ਜਾਵੇਗਾ,, ਮਿਲੀ ਜਾਣਕਾਰੀ ਮੁਤਾਬਿਕ ਕੋਸਟਾਰੀਕਾ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਦੇ ਲਈ ਸਹਿਮਤ ਹੋ ਗਿਆ ਹੈ।

ਇਹ ਵੀ ਪੜ੍ਹੋ :   ਅਮਰੀਕਾ ਤੇ ਜਰਮਨੀ ਵਿਚਾਲੇ ਦੋ-ਟੁੱਕ

ਮੱਧ ਅਮਰੀਕੀ ਦੇਸ਼ ਕੋਸਟਾ ਰੀਕਾ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਲਈ ਸਹਿਮਤ ਹੋ ਗਿਆ ਹੈ। ਉਸਦੇ ਭਵਿੱਖ ਬਾਰੇ ਫੈਸਲਾ ਉਸਨੂੰ ਕੋਸਟਾ ਰੀਕਾ ਭੇਜੇ ਜਾਣ ਤੋਂ ਬਾਅਦ ਲਿਆ ਜਾਵੇਗਾ। ਕੋਸਟਾ ਰੀਕਾ ਦੇ ਰਾਸ਼ਟਰਪਤੀ ਰੋਡਰੀਗੋ ਚਾਵੇਸ ਰੋਬਲਸ ਦੇ ਦਫ਼ਤਰ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੁਆਰਾ ਫੰਡ ਪ੍ਰਾਪਤ ਪ੍ਰੋਗਰਾਮ ਦੇ ਤਹਿਤ ਦੇਸ਼ ਨਿਕਾਲੇ ਬੁੱਧਵਾਰ ਤੋਂ ਸ਼ੁਰੂ ਹੋਣਗੇ ਅਤੇ ਪ੍ਰਵਾਸੀਆਂ ਨੂੰ ਪਨਾਮਾ ਸਰਹੱਦ ਦੇ ਨੇੜੇ ਇੱਕ ਅਸਥਾਈ ਕੇਂਦਰ ਵਿੱਚ ਹਿਰਾਸਤ ਵਿੱਚ ਰੱਖਿਆ ਜਾਵੇਗਾ। ਹਾਂਲਾਕਿ ਨਾ ਤਾਂ ਕੋਸਟਾ ਰੀਕਾ ਅਤੇ ਨਾ ਹੀ ਅਮਰੀਕਾ ਨੇ ਇਹ ਕਿਹਾ ਹੈ ਕਿ ਕੋਸਟਾ ਰੀਕਾ ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪ੍ਰਵਾਸੀਆਂ ਦਾ ਕੀ ਹੋਵੇਗਾ।

ਇਹ ਵੀ ਪੜ੍ਹੋ :   Trump ਵਲੋਂ ਟਰੂਡੋ ਨੂੰ ਇਕ ਹੋਰ ਝਟਕਾ, America ਨੇ ਕੈਨੇਡੀਅਨ ਕਾਰਾਂ ‘ਤੇ ਲਗਾਇਆ Tariff, 2 ਅਪ੍ਰੈਲ ਤੋਂ ਲਾਗੂ ਹੋਵੇਗਾ ਨਿਯਮ

ਇਹ ਸੌਦਾ ਅਮਰੀਕਾ ਨੂੰ ਨਕਾਰਾਤਮਕ ਦ੍ਰਿਸ਼ਟੀਕੋਣ ਅਤੇ ਦੇਸ਼ ਨਿਕਾਲਾ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਲਈ ਦੇਸ਼ ਦੇ ਅੰਦਰ ਵੱਡੇ ਪੱਧਰ ‘ਤੇ ਨਜ਼ਰਬੰਦੀ ਕੇਂਦਰ ਸਥਾਪਤ ਕਰਨ ਦੀ ਜ਼ਰੂਰਤ ਤੋਂ ਬਚਣ ਵਿੱਚ ਮਦਦ ਕਰੇਗਾ। ਰਾਸ਼ਟਰਪਤੀ ਦਫ਼ਤਰ ਨੇ ਕਿਹਾ, “ਕੋਸਟਾ ਰੀਕਨ ਸਰਕਾਰ 200 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਵਿੱਚ ਸੰਯੁਕਤ ਰਾਜ ਅਮਰੀਕਾ ਨਾਲ ਸਹਿਯੋਗ ਕਰਨ ਲਈ ਸਹਿਮਤ ਹੋ ਗਈ ਹੈ।” ਉਨ੍ਹਾਂ ਕਿਹਾ ਕਿ ਦੇਸ਼ ਨਿਕਾਲਾ ਦਿੱਤੇ ਜਾਣ ਵਾਲਿਆਂ ਵਿੱਚ ਭਾਰਤ ਅਤੇ ਮੱਧ ਏਸ਼ੀਆ ਦੇ ਲੋਕ ਸ਼ਾਮਲ ਹੋਣਗੇ। ਬਿਆਨ ਦੇ ਅਨੁਸਾਰ ਅਮਰੀਕਾ ਦੁਆਰਾ ਫੰਡ ਕੀਤੇ ਗਏ ਦੇਸ਼ ਵਾਪਸੀ ਦੀ ਨਿਗਰਾਨੀ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਆਈ ਓ ਐਮ ਦੁਆਰਾ ਕੀਤੀ ਜਾ ਰਹੀ ਹੈ ਜੋ ਦੇਸ਼ ਵਿੱਚ ਰਹਿਣ ਦੌਰਾਨ ਪ੍ਰਵਾਸੀਆਂ ਦੀ ਦੇਖਭਾਲ ਦੀ ਨਿਗਰਾਨੀ ਕਰੇਗਾ

ਇਹ ਵੀ ਪੜ੍ਹੋ :   Trump ਦੀ ਇਮੀਗ੍ਰੇਸ਼ਨ ਜੱਜਾਂ ‘ਤੇ ਵੱਡੀ ਕਾਰਵਾਈ, ਸਹੁੰ ਚੁੱਕਣ ਤੋਂ ਪਹਿਲਾ ਜਾਰੀ ਕੀਤਾ Notice

ਇੱਥੇ ਦੱਸਣਾ ਬਣਦਾ ਹੈ ਕਿ ਭਾਰਤ ਅਮਰੀਕਾ ਵਿੱਚ ਘੱਟੋ-ਘੱਟ 18,000 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲੈਣ ਲਈ ਸਹਿਮਤ ਹੋ ਗਿਆ ਹੈ ਅਤੇ ਵਾਸ਼ਿੰਗਟਨ ਨੇ ਉਨ੍ਹਾਂ ਨੂੰ ਸਿੱਧੇ ਭਾਰਤ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਹਫ਼ਤੇ ਵਾਸ਼ਿੰਗਟਨ ਦੀ ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਅਮਰੀਕਾ ਵਿੱਚ ਮੌਜੂਦ ਕਿਸੇ ਵੀ ਪ੍ਰਮਾਣਿਤ ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲਵੇਗਾ ਅਤੇ ਮਨੁੱਖੀ ਤਸਕਰਾਂ ਵਿਰੁੱਧ ਵੀ ਕਾਰਵਾਈ ਕਰੇਗਾ ਜੋ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਕੋਸਟਾ ਰੀਕਾ ਨਾਲ ਇਹ ਪ੍ਰਬੰਧ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੈਕਡਾਊਨ ਵਿੱਚ ਸਹਿਯੋਗ ਕਰਨ ਲਈ ਕੀਤੇ ਗਏ ਦੌਰੇ ਤੋਂ ਬਾਅਦ ਹੋਇਆ ਹੈ।

ਇਹ ਵੀ ਪੜ੍ਹੋ :   ਹੱਥਾਂ-ਪੈਰਾਂ ‘ਚ ਜੰਜ਼ੀਰਾਂ ਬਣ ਪ੍ਰਵਾਸੀਆਂ ‘ਤੇ ਕਹਿਰ ਢਾ ਰਿਹਾ ਹੈ ਅਮਰੀਕਾ, ਵੀਡੀਓ ਦੇਖ ਉਡ ਜਾਣਗੇ ਹੋਸ਼

ਗੌਰ ਤਲਬ ਹੈ ਕਿ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦਾ ਦੌਰਾ ਸਮਾਪਤ ਹੋਇਆ ਹੈ। ਜਿੱਥੇ ਉਨਾਂ ਨੇ ਇਮੀਗ੍ਰੇਸ਼ਨ ਸਮੇਤ ਮੁੱਖ ਦੁਵੱਲੇ ਮੁੱਦਿਆਂ ਤੇ ਚਰਚਾ ਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਟਰੰਪ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਤੇਜ਼ ਕੀਤੀ ਗਈ ਸਖਤੀ ਦੇ ਵਿਚਕਾਰ ਕੁੱਲ 332 ਭਾਰਤੀਆਂ ਦੇ ਤਿੰਨ ਜੱਥੇ ਪਹਿਲਾਂ ਹੀ ਭਾਰਤ ਵਾਪਸ ਭੇਜੇ ਜਾ ਚੁੱਕੇ ਨੇ। ਇਸ ਮਹੀਨੇ ਦੇ ਸ਼ੁਰੂ ਵਿੱਚ ਪਨਾਮਾ ਨੂੰ ਦੇਸ਼ ਨਿਕਾਲੇ ਪ੍ਰਵਾਸੀਆਂ ਦੀ ਆਪਣੀ ਪਹਿਲੀ ਉਡਾਨ ਪ੍ਰਾਪਤ ਹੋਈ ਸੀ ਜਿਸ ਵਿੱਚ ਚੀਨ ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਦੇ ਵਿਅਕਤੀ ਸ਼ਾਮਿਲ ਸਨ।

ਇਹ ਵੀ ਪੜ੍ਹੋ :   Canada ‘ਚ ਵਾਪਰੇ ਜਹਾਜ਼ ਹਾਦਸੇ ਦਾ ਇੱਕ ਹੋਰ Video ਆਈ ਸਾਹਮਣੇ, ਦੇਖੋ ਕਿਵੇਂ ਭੱਜ-ਭੱਜ ਕੇ ਬਾਹਰ ਨਿਕਲੇ ਯਾਤਰੀ

ਗੁਆਟੇ ਮਾਲਾ ਨੂੰ ਅਜੇ ਤੱਕ ਆਪਣਾ ਪਹਿਲਾ ਜੱਥਾ ਪ੍ਰਾਪਤ ਨਹੀਂ ਹੋਇਆ ਹੈ ਹਾਲਾਂਕਿ ਇਹ ਪ੍ਰਬੰਧ ਅਜੇ ਵੀ ਲਾਗੂ ਨੇ ਰਾਸ਼ਟਰਪਤੀ ਟਰੰਪ ਦੇ ਅਧੀਨ ਅਮਰੀਕੀ ਪ੍ਰਸ਼ਾਸਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਆਪਣੇ ਰੁੱਖ ਸਖਤ ਕਰਦਾ ਜਾ ਰਿਹਾ ਹੈ… ਟਰੰਪ ਦੇ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਅਤੇ ਅਮਰੀਕਾ ਦੀ ਦੱਖਣੀ ਸਰਹੱਦ ਨੂੰ ਸੁਰੱਖਿਤ ਕਰਨ ਦੇ ਆਪਣੇ ਵਿਆਪਕ ਯਤਨਾਂ ਦੇ ਹਿੱਸੇ ਵਜੋਂ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਕੰਮ ਤੇਜ਼ੀ ਨਾਲ ਜਾਰੀ ਰੱਖਿਆ ਹੈ…. ਜਿਨਾਂ ਵਿੱਚੋਂ ਪੰਜਾਬੀ ਪ੍ਰਵਾਸੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਹਨ।