Danielle Smith ਦੀ Donald Trump ਨਾਲ ਮੁਲਾਕਾਤ ਤੋਂ ਬਾਅਦ ਕੈਨੇਡਾ ਦੇ ਰਿਸ਼ਤੇ ‘ਤੇ ਪਵੇਗਾ ਅਸਰ?

ਐਡਮਿੰਟਨ :  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਵਲੋਂ ਕੈਨੇਡਾ (Canada) ‘ਤੇ ਟੈਰਿਫ ਲਗਾਉਣ ਦੀਆਂ ਧਮਕੀਆਂ ਦੇ ਵਿਚਕਾਰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ (Danielle Smith) ਵਲੋਂ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ ਗਈ,ਅਤੇ ਦੋਹਾਂ ਦੀ ਮੁਲਾਕਾਤ ਦੌਰਾਨ ਦੋਸਤਾਨਾ ਮਾਹੌਲ ਵਿਚ ਗੱਲਬਾਤ ਹੋਈ ਅਤੇ ਦੋਹਾਂ ਮੁਲਕਾਂ ਦਰਮਿਆਨ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਤੇ ਜ਼ੋਰ ਦਿਤਾ ਗਿਆ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਮਿਥ ਨੇ ਕਿਹਾ ਕਿ ਟਰੰਪ ਅਮਰੀਕਾ ਦੇ ਵਪਾਰ ਘਾਟੇ ਨੂੰ ਲੈ ਕੇ ਅੜੇ ਹੋਏ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਸਹੁੰ ਚੁੱਕ ਸਮਾਗਮ ਵਾਲੇ ਦਿਨ ਵੱਖ ਵੱਖ ਮਸਲਿਆਂ ਬਾਰੇ 100 ਕਾਰਜਕਾਰੀ ਹੁਕਮ ਜਾਰੀ ਹੋ ਸਕਦੇ ਹਨ।

15-17 ਜੂਨ ਨੂੰ G-7 ਸੰਮੇਲਨ ਦੀ ਪ੍ਰਧਾਨਗੀ ਕਰੇਗਾ Canada

ਡੈਨੀਅਲ ਸਮਿਥ ਨੂੰ ਜਦੋਂ ਇਹ ਪੁੱਛਿਆ ਗਿਆ ਕਿ 25 ਫੀ ਸਦੀ ਟੈਕਸ ਲੱਗਣ ਦੀ ਸੂਰਤ ਵਿਚ ਕੈਨੇਡਾ ਦਾ ਹੁੰਗਾਰਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਤਾਂ ਐਲਬਰਟਾ ਦੀ ਪ੍ਰੀਮੀਅਰ ਨੇ ਆਖਿਆ ਕਿ ਜੇ ਅਮਰੀਕੀ ਵਸਤਾਂਤੇ 25 ਫੀ ਸਦੀ ਮੋੜਵਾਂ ਟੈਕਸ ਲਾਗੂ ਕੀਤਾ ਤਾਂ ਕੈਨੇਡਾ ਵਾਸੀਆਂ ਨੂੰ ਭੁਗਤਣਾ ਹੋਵੇਗਾ ਜਿਸ ਦੇ ਮੱਦੇਨਜ਼ਰ ਡੂੰਘਾਈ ਨਾਲ ਸੋਚਵਿਚਾਰ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇ।

 ਕੈਲੀਫੋਰਨੀਆ ‘ਚ ਜੰਗਲੀ ਅੱਗਾਂ ਕਾਰਨ ਆਸਕਰ ਨਾਮਜ਼ਦਗੀਆਂ ਦਾ ਐਲਾਨ ਟਲਿਆ

ਜ਼ਿਕਰਯੋਗ ਹੈ ਕਿ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਲੱਗਣ ਵਾਲੇ ਟੈਕਸਾਂ ਵਾਸਤੇ ਕੈਨੇਡਾ ਸਰਕਾਰ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਅਤੇ ਜੇ ਮੋੜਵੀਂ ਕਾਰਵਾਈ ਵਜੋਂ ਤੇਲ ਸਪਲਾਈ ਘਟਾਉਣ ਦੀ ਕਾਰਵਾਈ ਕੀਤੀ ਗਈ ਤਾਂ ਕੈਨੇਡਾ ਦੀ ਏਕਤਾ ਖਤਰੇ ਵਿਚ ਘਿਰ ਜਾਵੇਗੀ।