America News : ਅਮਰੀਕਾ ‘ਚ ਟਰੰਪ ਵਲੋਂ ਆਪਣੀ ਕੈਬਨਿਟ ਤਿਆਰ ਕੀਤੀ ਜਾ ਰਹੀ ਹੈ। ਇਸ ਵਿਚਾਲੇ ਹੁਣ ਭਾਰਤੀ ਮੂਲ ਦੇ ਅਮਰੀਕੀ ਕਸ਼ ਪਟੇਲ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਬਣ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਪਟੇਲ ਦੀ ਨਿਯੁਕਤੀ ਨੂੰ ਵੀਰਵਾਰ ਨੂੰ ਸੈਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ। ਵ੍ਹਾਈਟ ਹਾਊਸ ਨੇ ਪਟੇਲ ਦੀ ਨਿਯੁਕਤੀ ਨੂੰ ਡੋਨਾਲਡ ਟਰੰਪ ਦੇ ਬਿਹਤਰ ਸ਼ਾਸਨ ਪ੍ਰਦਾਨ ਕਰਨ ਦੇ ਏਜੰਡੇ ਨੂੰ ਲਾਗੂ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ, ਕਸ਼ ਨੇ ਵੀ ਆਪਣਾ ਸਖ਼ਤ ਰੁਖ਼ ਦਿਖਾਇਆ ਹੈ ਅਤੇ ਕਿਹਾ ਹੈ ਕਿ ਜੋ ਲੋਕ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਆਸਟ੍ਰੇਲੀਆਈ ਸਮੁੰਦਰ ‘ਚ ਚੀਨ ਦਾ ਸ਼ਕਤੀ ਪ੍ਰਦਰਸ਼ਨ! ਸਿਡਨੀ ਨੇੜੇ ਦਿਖਾਈ ਦਿੱਤੇ ਚੀਨੀ ਜੰਗੀ ਜਹਾਜ਼
ਅਮਰੀਕਾ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ। ਟਰੰਪ ਪ੍ਰਸ਼ਾਸਨ ‘ਚ ਹਲਚਲ ਤੇਜ਼ ਦੇਖਣ ਨੂੰ ਮਿਲ ਰਹੀ ਹੈ। ਇਸ ਵਿਚਾਲੇ ਹੁਣ ਭਾਰਤੀ ਮੂਲ ਦੇ ਅਮਰੀਕੀ ਕਸ਼ ਪਟੇਲ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ਤੋਂ ਬਾਅਦ, ਕਾਸ਼ ਪਟੇਲ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਟਾਰਨੀ ਜਨਰਲ ਪੈਮ ਬੋਂਡੀ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਇੰਸਟਾਗ੍ਰਾਮ ‘ਤੇ ਇੱਕ ਪੋਸਟ ਵਿੱਚ, ਪਟੇਲ ਨੇ ਕਿਹਾ: “ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦਾ ਨੌਵਾਂ ਡਾਇਰੈਕਟਰ ਨਿਯੁਕਤ ਹੋਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।” ਐਫਬੀਆਈ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਇੱਕ ਲੰਮੀ ਵਿਰਾਸਤ ਹੈ। ਅਮਰੀਕੀ ਲੋਕ ਇੱਕ ਅਜਿਹੀ ਐਫਬੀਆਈ ਦੇ ਹੱਕਦਾਰ ਹਨ ਜੋ ਜਵਾਬਦੇਹ ਹੋਵੇ ਅਤੇ ਨਿਆਂ ਪ੍ਰਤੀ ਵਚਨਬੱਧ ਹੋਵੇ। ਰਾਜਨੀਤੀਕਰਨ ਨੇ ਇਸ ਏਜੰਸੀ ਵਿੱਚ ਜਨਤਾ ਦਾ ਵਿਸ਼ਵਾਸ ਘਟਾ ਦਿੱਤਾ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ: ਐਫਬੀਆਈ ਹੁਣ ਉਨ੍ਹਾਂ ਲੋਕਾਂ ਨੂੰ ਨਹੀਂ ਬਖਸ਼ੇਗਾ ਜੋ ਅਮਰੀਕੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਸੀਂ ਅਜਿਹੇ ਲੋਕਾਂ ਨੂੰ ਲੱਭ ਕੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਵਾਂਗੇ।
ਇਹ ਵੀ ਪੜ੍ਹੋ : Trump ਕੈਨੇਡਾ ‘ਤੇ ਕਰੇਗਾ ਰਾਜ? Canada ਨੂੰ ਮੁੜ੍ਹ 51ਵਾਂ ਰਾਜ ਬਣਾਉਨ ਦੀ ਦਿੱਤੀ ਧਮਕੀ
ਹਾਂਲਾਕਿ ਪਟੇਲ ਦੀ ਨਾਮਜ਼ਦਗੀ ਦਾ ਡੈਮੋਕ੍ਰੇਟਸ ਵੱਲੋਂ ਤਿੱਖਾ ਪਰ ਵਿਰੋਧ ਕਰਦੇ ਹੋਏ ਕਿਹਾ ਕਿ ਕਾਸ਼ ਪਟੇਲ ਐਫਬੀਆਈ ਡਾਇਰੈਕਟਰ ਦਾ ਕੰਮ ਨਹੀਂ ਕਰ ਸਕਦਾ। ਉਹ ਸਪੱਸ਼ਟ ਤੌਰ ‘ਤੇ ਅਯੋਗ ਹੈ। ਜੋ ਲੋਕ ਉਸਦੀ ਪੁਸ਼ਟੀ ਲਈ ਵੋਟ ਦਿੰਦੇ ਹਨ, ਉਹ ਦੇਸ਼ ਦੀ ਚੋਟੀ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਅਤੇ ਕਾਨੂੰਨ ਦੇ ਰਾਜ ਨੂੰ ਉਸ ਦੁਆਰਾ ਕੀਤੇ ਗਏ ਵਿਨਾਸ਼ ਲਈ ਜਵਾਬਦੇਹ ਹੋਣਗੇ। ਦੱਸ ਦਈਏ ਪਟੇਲ ਨੇ ਟਰੰਪ ਦੇ ਪਹਿਲੇ ਪ੍ਰਸ਼ਾਸਨ ਦੌਰਾਨ ਕਈ ਉੱਚ-ਪੱਧਰੀ ਅਹੁਦਿਆਂ ‘ਤੇ ਕੰਮ ਕੀਤਾ ਹੈ। ਜਿਸ ਵਿੱਚ ਰਾਸ਼ਟਰਪਤੀ ਦੀ ਸੁਰੱਖਿਆ ਲਈ ਅੱਤਵਾਦ ਵਿਰੋਧੀ ਸੀਨੀਅਰ ਨਿਰਦੇਸ਼ਕ ਅਤੇ ਕਾਰਜਕਾਰੀ ਰੱਖਿਆ ਸਕੱਤਰ ਦੇ ਚੀਫ਼ ਆਫ਼ ਸਟਾਫ ਸ਼ਾਮਿਲ ਹਨ।