Canada News : ਕੈਨੇਡਾ ਵਿੱਚ ਜਿੱਥੇ ਇਮੀਗ੍ਰਾਂਟਸ ਨੂੰ ਲੈ ਕੇ ਆਏ ਦਿਨ ਨਵੇਂ ਨਿਯਮ ਲਿਆਂਦੇ ਜਾ ਰਹੇ ਹਨ ਤਾਂ ਉਥੇ ਹੀ ਹੁਣ ਕੈਨੇਡਾ ‘ਚ ਸੈਟਲ ਹੋਣ ਦੇ ਚਾਹਵਾਨ ਵਿਦੇਸ਼ੀਆਂ ਖ਼ਾਸ ਕਰ ਕੇ ਭਾਰਤੀਆਂ ਲਈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕੈਨੇਡਾ ਸਰਕਾਰ ਵਲੋਂ ਭਾਰਤੀ ਵਿਿਦਆਰਥੀਆਂ ਲਈ 1 ਲੱਖ 89 ਹਜ਼ਾਰ ਵੀਜ਼ੇ ਜਾਰੀ ਕੀਤੇ ਹਨ, ਅਤੇ ਕੈਨੇਡਾ ਨੇ ਭਾਰਤੀ ਵਿਿਦਆਰਥੀਆਂ ਨੂੰ ਸਟੱਡੀ ਵੀਜ਼ੇ ਜਾਰੀ ਕਰਦਿਆਂ ਕਿਹਾ ਕਿ ਉਹ ਕੈਨੇਡੀਅਨ ਐਜੁਕੇਸ਼ਨ ਸਿਸਟਮ ਦਾ ਅਟੁੱਟ ਹਿੱਸਾ ਬਣੇ ਰਹਿਣਗੇ।
ਇਹ ਵੀ ਪੜ੍ਹੋ : ਡੈਲਟਾ ਏਅਰਲਾਈਨਜ਼ ਯਾਤਰੀਆਂ ਨੂੰ ਦਵੇਗਾ 26-26 ਲੱਖ ਰੁਪਏ ਦਾ ਮੁਆਵਜ਼ਾ
ਭਾਰਤੀ ਵਿਿਦਆਰਥੀਆਂ ਦੀ ਪਹਿਲੀ ਤਰਜੀਹ ਕੈਨੇਡਾ ਹੁੰਦੀ ਹੈ, ਅਤੇ ਉਹ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਕੈਨੇਡਾ ਵੱਲ ਪੜਾਈ ਕਰਨ ਦਾ ਰੁੱਖ ਕਰਦੇ ਹਨ। ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਕੈਨੇਡਾ ਸਰਕਾਰ ਵਲੋਂ ਭਾਰਤੀ ਵਿਿਦਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਜੀ ਹਾਂ ਕੈਨੇਡਾ ਨੇ ਭਾਰਤੀ ਵਿਿਦਆਰਥੀਆਂ ਨੂੰ 1 ਲੱਖ 89 ਹਜ਼ਾਰ ਸਟੱਡੀ ਵੀਜ਼ੇ ਜਾਰੀ ਕਰਦਿਆਂ ਕਿਹਾ ਕਿ ਉਹ ਕੈਨੇਡੀਅਨ ਐਜੁਕੇਸ਼ਨ ਸਿਸਟਮ ਦਾ ਅਟੁੱਟ ਹਿੱਸਾ ਬਣੇ ਰਹਿਣਗੇ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮੀਲਰ ਵੱਲੋਂ ਕੈਨੇਡੀਅਨ ਵਿਿਦਅਕ ਅਦਾਰਿਆਂ ਨੂੰ ਅਫ਼ਰੀਕਾ, ਦੱਖਣੀ ਪੂਰਬੀ ਏਸ਼ੀਆ ਅਤੇ ਲੈਟਿਨ ਅਮੈਰਿਕਨ ਵਿਿਦਆਰਥੀਆਂ ਨੂੰ ਦਾਖਲਾ ਦੇਣ ਵੱਲ ਧਿਆਨ ਕੇਂਦਰਤ ਕਰਨ ਦਾ ਸੱਦਾ। 2024 ਦੌਰਾਨ ਕੈਨੇਡਾ ਵੱਲੋਂ 5 ਲੱਖ 18 ਹਜ਼ਾਰ ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜੋ 2023 ਦੇ ਮੁਕਾਬਲੇ ਮਾਮੂਲੀ ਤੌਰ ’ਤੇ ਘੱਟ ਬਣਦੇ ਹਨ। ਕੈਨੇਡਾ ਵਿਚ ਕੌਮਾਂਤਰੀ ਵਿਿਦਆਰਥੀਆਂ ਦੀ ਗਿਣਤੀ ਵਿਚ ਤੇਜ਼ ਵਾਧਾ ਹੋਣ ਕਾਰਨ ਰਿਹਾਇਸ਼ ਦੀ ਸਮੱਸਿਆ ਪੈਦਾ ਹੋਣ ਲੱਗੀ ਅਤੇ ਕੰਮਕਾਜੀ ਥਾਵਾਂ ’ਤੇ ਵਿਿਦਆਰਥੀਆਂ ਦਾ ਆਰਥਿਕ ਸ਼ੋਸ਼ਣ ਵੀ ਹੋਣ ਲੱਗਾ।
ਇਹ ਵੀ ਪੜ੍ਹੋ : Trump ਦੇ ਵਫ਼ਾਦਾਰ ਕਸ਼ ਪਟੇਲ ਨੂੰ FBI ਦਾ ਡਾਇਰੈਕਟਰ ਕੀਤਾ ਨਿਯੁਕਤ, ਵਿਰੋਧੀ ਪਾਰਟੀ ਹੋਈਆਂ ਤੱਤੀਆਂ
ਦੂਜੇ ਪਾਸੇ ਪ੍ਰਾਈਵੇਟ ਕਾਲਜਾਂ ਵੱਲੋਂ ਮੋਟੀਆਂ ਫੀਸਾਂ ਲੈ ਕੇ ਲੁੱਟ ਦਾ ਧੰਦਾ ਵੀ ਚਲਾਇਆ ਗਿਆ ਜਿਸ ਮਗਰੋਂ ਕੈਨੇਡਾ ਸਰਕਾਰ ਕੌਮਾਂਤਰੀ ਵਿਿਦਆਰਥੀਆਂ ਦੇ ਦਾਖਲਿਆਂ ਨਾਲ ਸਬੰਧਤ ਨਿਯਮ ਬਦਲਣ ਲਈ ਮਜਬੂਰ ਹੋ ਗਈ ਅਤੇ ਗਿਣਤੀ ਸੀਮਤ ਕਰ ਦਿਤੀ ਗਈ। ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਵਿਿਦਅਕ ਅਦਾਰਿਆਂ ਨੂੰ ਸਿਰਫ਼ ਗਿਣਤੀ ਵੱਲ ਨਹੀਂ ਜਾਣਾ ਚਾਹੀਦਾ ਅਤੇ ਬਿਹਤਰੀਨ ਮਿਆਰ ਅਤੇ ਕਾਰਗੁਜ਼ਾਰੀ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੌਮਾਂਤਰੀ ਵਿਿਦਆਰਥੀਆਂ ਦੀ ਗਿਣਤੀ ਘਟਾਏ ਜਾਣ ਮਗਰੋਂ ਕਈ ਵਿਿਦਅਕ ਅਦਾਰਿਆਂ ਵੱਲੋਂ ਆਪਣੇ ਕੋਰਸ ਅਤੇ ਸਟਾਫ਼ ਵਿਚ ਕਟੌਤੀ ਕਰਨ ਲਈ ਮਜਬੂਰ ਹੋ ਗਏ। ਹੈਮਿਲਟਨ ਦੇ ਮੋਹੌਕ ਕਾਲਜ ਵੱਲੋਂ ਆਪਣਾ 20 ਫੀ ਸਦੀ ਸਟਾਫ਼ ਘਟਾ ਦਿਤਾ ਗਿਆ ਅਤੇ ਤਕਰੀਬਨ 16 ਕੋਰਸ ਬੰਦ ਕਰ ਦਿਤੇ ਗਏ।ਸ਼ੈਰੀਡਨ ਕਾਲਜ ਵੱਲੋਂ 40 ਕੋਰਸ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਨਾਲ ਹੀ ਮਾਰਖਮ ਕੈਂਪਸ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿਤਾ। ਇਸੇ ਤਰ੍ਹਾਂ ਟਿਿਮਨਜ਼ ਦੇ ਨੌਰਦਨ ਕਾਲਜ ਨੇ ਸਾਲ 2025-26 ਦੌਰਾਨ 60 ਲੱਖ ਡਾਲਰ ਦਾ ਘਾਟਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਦਕਿ 2026-27 ਦੌਰਾਨ ਘਾਟਾ ਵਧ ਕੇ ਇਕ ਕਰੋੜ 20 ਲੱਖ ਡਾਲਰ ਤੱਕ ਜਾ ਸਕਦਾ ਹੈ।
ਇਹ ਵੀ ਪੜ੍ਹੋ : Trump ਦੇ ਵਫ਼ਾਦਾਰ ਕਸ਼ ਪਟੇਲ ਨੂੰ FBI ਦਾ ਡਾਇਰੈਕਟਰ ਕੀਤਾ ਨਿਯੁਕਤ, ਵਿਰੋਧੀ ਪਾਰਟੀ ਹੋਈਆਂ ਤੱਤੀਆਂ
ਦੇਈਏ ਕਿ ਕੌਮਾਂਤਰੀ ਵਿਿਦਆਰਥੀਆਂ ਦੀ ਗਿਣਤੀ ਘਟਾਉਣ ਦੇ ਨਾਲ ਨਾਲ ਕੈਨੇਡਾ ਸਰਕਾਰ ਵੱਲੋਂ ਅੰਡਰ ਗ੍ਰੈਜੁਏਟ ਕੋਰਸਾਂ ਵਾਸਤੇ ਸਪਾਊਜ਼ ਵੀਜ਼ਾ ਪੂਰੀ ਤਰ੍ਹਾਂ ਬੰਦ ਕਰ ਦਿਤੇ ਗਏ ਜਦਕਿ ਪੋਸਟ ਗ੍ਰੈਜੁਏਟ ਵਾਲੇ ਵੀ ਚੋਣਵੇਂ ਕੋਰਸਾਂ ਵਿਚ ਹੀ ਸਪਾਊਜ਼ ਵੀਜ਼ਾ ਮਿਲਦਾ ਹੈ ਜਿਸ ਨਾਲ ਪੰਜਾਬ ਵਿਚ ਹੋਣ ਵਾਲੇ ਆਇਲੈਟਸ ਵਿਆਹ ਬੰਦ ਹੋ ਗਏ। ਦੱਸ ਦੇਈਏ ਕਿ ਕੌਮਾਂਤਰੀ ਵਿਿਦਆਰਥੀਆਂ ਦੀ ਗਿਣਤੀ ਘਟਾਉਣ ਦੇ ਨਾਲ ਨਾਲ ਕੈਨੇਡਾ ਸਰਕਾਰ ਵੱਲੋਂ ਅੰਡਰ ਗ੍ਰੈਜੁਏਟ ਕੋਰਸਾਂ ਵਾਸਤੇ ਸਪਾਊਜ਼ ਵੀਜ਼ਾ ਪੂਰੀ ਤਰ੍ਹਾਂ ਬੰਦ ਕਰ ਦਿਤੇ ਗਏ ਜਦਕਿ ਪੋਸਟ ਗ੍ਰੈਜੁਏਟ ਵਾਲੇ ਵੀ ਚੋਣਵੇਂ ਕੋਰਸਾਂ ਵਿਚ ਹੀ ਸਪਾਊਜ਼ ਵੀਜ਼ਾ ਮਿਲਦਾ ਹੈ ਜਿਸ ਨਾਲ ਪੰਜਾਬ ਵਿਚ ਹੋਣ ਵਾਲੇ ਆਇਲੈਟਸ ਵਿਆਹ ਬੰਦ ਹੋ ਗਏ।