Canada ਦੀ ਵਿਦੇਸ਼ ਮੰਤਰੀ Melanie Joly ਨੇ ਕੈਨੇਡਾ ਦੀਆਂ Tariff ਵਿਰੋਧੀ ਰਣਨੀਤੀਆਂ ਕੀਤੀਆਂ ਸਾਂਝੀਆਂ

Canada News : ਅਮਰੀਕਾ ਵਲੋਂ ਕੈਨੇਡਾ ‘ਤੇ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਕੈਨੇਡੀਅਨ ਸਿਆਸਤ ਭਖੀ ਹੋਈ ਹੈ, ਅਤੇ ਕੈਨੇਡੀਅਨ ਮੰਤਰੀਆਂ ਵਲੋਂ ਟਰੰਪ ਪ੍ਰਸ਼ਾਸਨ ਦੇ ਨਾਲ ਨਜਿੱਠਨ ਦਾ ਦੌਰ ਵੀ ਜਾਰੀ ਹੈ। ਟੈਰਿਫ ਦੀਆਂ ਧਮਕੀਆਂ ‘ਤੇ ਬੋਲਦੇ ਹੋਏ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਜੋਲੀ ਕਿਹਾ ਕਿ ਉਹ ਯੂਰਪੀਅਨ ਸਹਿਯੋਗੀਆਂ ਨਾਲ ਕੈਨੇਡਾ ਦੀਆਂ ਟੈਰਿਫ ਵਿਰੋਧੀ ਰਣਨੀਤੀਆਂ ਸਾਂਝੀਆਂ ਕਰ ਰਹੀ ਹੈ। ਮਾਮਲਾ ਅਮਰੀਕਾ ਵਲੋਂ ਕੈਨੇਡਾ ‘ਤੇ ਟੈਰਿਫ ਲਗਾਉਣ ਦਾ ਹੈ। ਜੋ ਕਿ ਆਏ ਦਿਨ ਭਖਦਾ ਜਾ ਰਿਹਾ ਹੈ। ਹਾਂਲਾਕਿ ਕੈਨੇਡਾ ਵਲੋਂ ਵੀ ਅਮਰੀਕਾ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਅਤੇ ਹੁਣ ਟੈਰਿਫ ਦੀਆਂ ਅਗਲੇ ਹਫਤੇ ਕੈਨੇਡਾ ‘ਤੇ ਟੈਰਿਫ ਲੱਗਣ ਨੂੰ ਲੈ ਕੇ ਲੰਡਨ ਦੌਰੇ ‘ਤੇ ਗਈ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ :    Trump ਅਗਲੇ ਹਫ਼ਤੇ ਤੋਂ ਕੈਨੇਡੀਅਨ ਸਮਾਨ ‘ਤੇ ਲਗਾਵੇਗਾ 25% ਟੈਰਿਫ

ਜੋਲੀ ਨੇ ਕਿਹਾ ਕਿ ਕੈਨੇਡਾ ਇਕਲੌਤਾ ਦੇਸ਼ ਹੈ ਜਿਸਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪੇਸ਼ ਕੀਤੇ ਗਏ ਟੈਰਿਫ ਖਤਰਿਆਂ ਦਾ ਮੁਕਾਬਲਾ ਕਰਨ ਲਈ ‘ਅਮਰੀਕਾ ਵਿਰੁੱਧ $155 ਬਿਲੀਅਨ ਦੇ ਟੈਰਿਫ ਦਾ ਇੰਨਾ ਸਖ਼ਤ ਜਵਾਬ’ ਦਿੱਤਾ ਹੈ। ਜੋਲੀ ਨੇ ਕਿਹਾ ਕਿ ਉਸਦੀ ਵਿਦੇਸ਼ ਯਾਤਰਾ ਦਾ ਇੱਕ ਹਿੱਸਾ ਯੂਰਪੀਅਨ ਦੇਸ਼ਾਂ ਨਾਲ ਉਨ੍ਹਾਂ ਰਣਨੀਤੀਆਂ ਨੂੰ ਸਾਂਝਾ ਕਰਨ ‘ਤੇ ਕੇਂਦ੍ਰਿਤ ਰਿਹਾ ਹੈ ਜਿਸਦਾ ਉਨ੍ਹਾਂ ਨੂੰ ਜਵਾਬ ਦੇਣ ਦੀ ਲੋੜ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਵਲੋਂ ਕੈਨੇਡਾ ‘ਤੇ ਟੈਰਿਫ ਲਗਾਉਣ ‘ਤੇ ਇੱਕ ਮਹੀਨੇ ਲਈ ਵਿਰਾਮ ਲਗਾ ਦਿੱਤਾ ਸੀ, ਪਰ ਹੁਣ ਡੋਨਾਲਡ ਟਰੰਪ ਵਲੋਂ ਮੁੜ੍ਹ ਅਗਲੇ ਹਫਤੇ ਤੋਂ ਕੈਨੇਡੀਅਨ ਵਸਤਾਂ ‘ਤੇ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ।