ਟੋਰਾਂਟੋ : ਡੋਨਾਲਡ ਟਰੰਪ (Donald Trump) ਵਲੋਂ ਕੈਨੇਡਾ (Canada) ‘ਤੇ ਟੈਰਿਫ (Tariff) ਲਗਾਉਣ ਦੀਆਂ ਧਮਕੀਆਂ ਤੋਂ ਬਾਅਦ ਕੈਨੇਡੀਅਨ ਲੀਡਰ ਸਰਗਰਮ ਨਜ਼ਰ ਆ ਰਹੇ ਹਨ। ਇਸ ਤਹਿਤ ਹੁਣ ਅਮਰੀਕਾ ਦੀਆਂ ਟੈਕਸ ਦਰਾਂ ਲੱਗਣ ਮਗਰੋਂ ਕੈਨੇਡਾ ‘ਤੇ ਪੈਣ ਵਾਲੇ ਆਰਥਿਕ ਬੋਝ ਨੂੰ ਵੇਖਦਿਆਂ ਉਨਟਾਰੀਓ (Ontario) ਦੇ ਪ੍ਰੀਮੀਅਰ ਡਗ ਫ਼ੋਰਡ (Doug Ford) ਵੱਲੋਂ ਜਲਦ ਤੋਂ ਜਲਦ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਸੰਕੇਤੇ ਦਿਤੇ ਜਾ ਰਹੇ ਹਨ। ਡਗ ਫ਼ੋਰਡ ਨੇ ਕਿਹਾ ਕਿ ਹੁਣ ਫੈਸਲਾ ਉਨਟਾਰੀਓ ਦੇ ਲੋਕ ਕਰਨਗੇ ਕਿ ਗੁਆਂਢੀ ਮੁਲਕ ਦੇ ਸੰਭਾਵਤ ਟੈਕਸਾਂ ਦਾ ਅਸਰ ਘਟਾਉਣ ਲਈ ਸੂਬਾ ਸਰਕਾਰ ਨੂੰ ਅਰਬਾਂ ਡਾਲਰ ਖਰਚੇ ਕਰਨੇ ਚਾਹੀਦੇ ਹਨ ਜਾਂ ਨਹੀਂ।
ਕੈਲੀਫੋਰਨੀਆ ‘ਚ ਜੰਗਲੀ ਅੱਗਾਂ ਕਾਰਨ ਆਸਕਰ ਨਾਮਜ਼ਦਗੀਆਂ ਦਾ ਐਲਾਨ ਟਲਿਆ
ਫ਼ੋਰਡ ਨੇ ਅੱਗੇ ਕਿਹਾ ਕਿ ਅਮਰੀਕਾ ਵੱਲੋਂ ਕੈਨੇਡੀਅਨ ਵਸਤਾਂ ’ਤੇ ਟੈਕਸ (Tax) ਲਾਗੂ ਕਰ ਦਿਤਾ ਗਿਆ ਤਾਂ ਸਾਨੂੰ ਅਰਬਾਂ ਡਾਲਰ ਖਰਚ ਕਰਨੇ ਪੈ ਸਕਦੇ ਹਨ ਅਤੇ ਹੁਣ ਫ਼ੈਸਲਾ ਸੂਬੇ ਦੇ ਲੋਕ ਕਰਨਗੇ ਕਿਉਂਕਿ ਇਹ ਉਨ੍ਹਾਂ ਦਾ ਪੈਸਾ ਹੈ। ਇਹ ਪੁੱਛੇ ਜਾਣ ਕਿ ਜੇ ਟਰੰਪ ਵੱਲੋਂ ਟੈਕਸ ਲਾਗੂ ਕੀਤੇ ਗਏ ਤਾਂ ਕੀ ਉਨਟਾਰੀਓ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਹੋਣਗੀਆਂ, ਦੇ ਜਵਾਬ ਵਿਚ ਡਗ ਫ਼ੋਰਡ ਨੇ ਕਿਹਾ ਕਿ ਦੇਖੋ, 20 ਜਾਂ 21 ਜਨਵਰੀ ਨੂੰ ਕੀ ਕੁਝ ਵਾਪਰਦਾ ਹੈ।
15-17 ਜੂਨ ਨੂੰ G-7 ਸੰਮੇਲਨ ਦੀ ਪ੍ਰਧਾਨਗੀ ਕਰੇਗਾ Canada
ਦੱਸ ਦਈਏ ਕਿ ਡਗ ਫ਼ੋਰਡ ਅਤੇ ਕੈਨੇਡੀਅਨ ਰਾਜਾਂ ਦੇ ਪ੍ਰੀਮੀਅਰਾਂ ਵਲੋਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਜਾਵੇਗੀ। ਜਿਸ ਦੌਰਾਨ ਮੋੜਵੀਂ ਕਾਰਵਾਈ ’ਤੇ ਵਿਚਾਰ ਵਟਾਂਦਰਾ ਵੀ ਹੋਵੇਗਾ।