ਪਾਕਿਸਤਾਨ ਦਾ ਨੂਰ ਖਾਨ ਏਅਰਬੇਸ ਭਾਰਤ ਦੇ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਉਹੀ ਏਅਰਬੇਸ ਹੈ ਜਿਸ ਨੂੰ ਭਾਰਤੀ ਫੌਜ ਨੇ ਬ੍ਰਹਿਮੋਸ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਸੀ ਤੇ ਇਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਭਾਰਤ ਦੇ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਜੰਗ ਤੋਂ ਪਿੱਛੇ ਹਟ ਗਿਆ ਤੇ ਜੰਗਬੰਦੀ ਦੀ ਅਪੀਲ ਕਰਨ ਲੱਗ ਪਿਆ।ਹੁਣ ਇਸ ਏਅਰਬੇਸ ਬਾਰੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਪਾਕਿ ਦੇ ਲੇਖਕ ਤੇ ਸੁਰੱਖਿਆ ਮਾਹਿਰ ਇਮਤਿਆਜ਼ ਗੁਲ ਨੇ ਦਾਅਵਾ ਕੀਤਾ ਹੈ ਕਿ ਰਾਵਲਪਿੰਡੀ ਨੇੜੇ ਨੂਰ ਖਾਨ ਏਅਰਬੇਸ ਹੁਣ ਪਾਕਿਸਤਾਨ ਦਾ ਨਹੀਂ, ਸਗੋਂ ਅਮਰੀਕਾ ਦਾ ਫੌਜੀ ਅੱਡਾ ਹੈ।ਗੁਲ ਅਨੁਸਾਰ ਇਹ ਏਅਰਬੇਸ ਅਮਰੀਕੀ ਫੌਜ ਦੇ ਕੰਟਰੋਲ ’ਚ ਹੈ। ਪਾਕਿਸਤਾਨੀ ਫੌਜ ਨੂੰ ਇੱਥੇ ਕਿਸੇ ਵੀ ਤਰ੍ਹਾਂ ਦਾ ਦਖਲ ਦੇਣ ਦੀ ਆਗਿਆ ਨਹੀਂ ਹੈ। ਹੁਣ ਜਦੋਂ ਨੂਰ ਖਾਨ ਏਅਰਬੇਸ ਦੀ ਸੱਚਾਈ ਸਾਹਮਣੇ ਆ ਰਹੀ ਹੈ ਕਿ ਇਹ ਅਮਰੀਕੀ ਫੌਜ ਦੇ ਕੰਟਰੋਲ ਹੇਠ ਹੈ ਤਾਂ ਪਾਕਿਸਤਾਨ ਦੀ ਫੌਜੀ ਪ੍ਰਭੂਸੱਤਾ ਤੇ ਸਵਾਲ ਖੜ੍ਹੇ ਹੋ ਗਏ ਹਨ।
ਅਪ੍ਰੇਸ਼ਨ ਸਿੰਦੂਰ ਮਗਰੋਂ ਨਹੀਂ ਰਿਹਾ ਪਾਕਿਸਤਾਨ ਦਾ ਨੂਰ ਖਾਨ ਏਅਰਬੇਸ, ਅਮਰੀਕੀ ਫੌਜ ਨੇ ਕੀਤਾ ਕਬਜ਼ਾ
