ਅਮਰੀਕਾ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਸਹੁੰ ਚੁੱਕ ਸਮਾਗਮ ਤੋਂ ਪਹਿਲਾ ਹੀ ਸਰਗਰਮ ਨਜ਼ਰ ਆ ਰਹੇ ਹਨ। ਡੋਨਾਲਡ ਟਰੰਪ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਪਰ ਸਹੁੰ ਚੁੱਕਣ ਤੋਂ ਪਹਿਲਾਂ ਹੀ ਟਰੰਪ ਨੇ ਆਪਣੇ ਤੇਵਰ ਦਿਖਾਣੇ ਸ਼ੁਰੂ ਕਰ ਦਿੱਤਾ ਹਨ। ਦਰਅਸਲ ਡੋਨਾਲਡ ਟਰੰਪ ਵਲੋਂ ਮੈਕਸੀਕੋ ਅਤੇ ਕੈਨੇਡਾ ਵਰਗੇ ਦੇਸ਼ਾਂ ‘ਤੇ ਟੈਰਿਫ ਲਗਾਉਣ ਦੀਆਂ ਟਿਪਣੀਆਂ ਵਿਚਾਲੇ ਉੁਹ ਟੈਰਿਫ ਵਧਾਉਣ ਨੂੰ ਲੈ ਕੇ ਬਹੁਤ ਗੰਭੀਰ ਹਨ, ਜਿਸ ਤਹਿਤ ਟਰੰਪ ਨੇ ਇਸ ਸਬੰਧੀ ਨਵਾਂ ਸਰਕਾਰੀ ਵਿਭਾਗ ਸ਼ੁਰੂ ਕਰਨ ਦਾ ਵੱਡਾ ਐਲਾਨ ਕਰ ਦਿੱਤਾ ਹੈ।
ਦੁਨੀਆਂ ਭਰ ਚੋਂ ਜਲਦ ਖ਼ਤਮ ਹੋਵੇਗਾ ਮੋਬਾਇਲ ਦਾ ਦੌਰ, ਮਾਰਕ ਜ਼ੁਕਰਬਰਗ ਨੇ ਕੀਤਾ ਵੱਡਾ ਦਾਅਵਾ
ਗੌਰਤਲਬ ਹੈ ਕਿ ਸੀਐਨਐਨ ਦੀ ਇੱਕ ਰਿਪੋਰਟ ਮੁਤਾਬਕ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ “ਬਾਹਰੀ ਮਾਲੀਆ ਸੇਵਾ” ਨਾਮਕ ਇੱਕ ਨਵੀਂ ਏਜੰਸੀ ਸਥਾਪਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਜੋ ਸੰਯੁਕਤ ਰਾਜ ਅਮਰੀਕਾ ਨੂੰ ਬਕਾਇਆ ਵਿਦੇਸ਼ੀ ਦੇਸ਼ਾਂ ਤੋਂ ਪੈਸਾ ਇਕੱਠਾ ਕਰੇਗੀ। ਡੋਨਾਲਡ ਟਰੰਪ 20 ਜਨਵਰੀ ਨੂੰ ਬਾਹਰੀ ਮਾਲੀਆ ਸੇਵਾ (External Revenue Serivce) ਨਾਮ ਦਾ ਇੱਕ ਨਵਾਂ ਸਰਕਾਰੀ ਵਿਭਾਗ ਸ਼ੁਰੂ ਕਰਨ ਜਾ ਰਹੇ ਹਨ। ਇਸ ਵਿਭਾਗ ਦਾ ਕੰਮ ਵਿਦੇਸ਼ਾਂ ਤੋਂ ਹੋਣ ਵਾਲੀ ਆਮਦਨ ਅਤੇ ਲਾਗੂ ਕੀਤੇ ਜਾਣ ਵਾਲੇ ਟੈਰਿਫ ਦੀ ਸਮੇਂ ਸਿਰ ਵਸੂਲੀ ਕਰਨਾ ਹੋਵੇਗਾ। ਇਸ ਵਿਭਾਗ ਤਹਿਤ ਕਸਟਮ, ਟੈਰਿਫ ਅਤੇ ਵਿਦੇਸ਼ੀ ਸਰੋਤਾਂ ਤੋਂ ਹੋਣ ਵਾਲੀ ਹੋਰ ਆਮਦਨ ਇਕੱਠੀ ਕੀਤੀ ਜਾਵੇਗੀ।
ਲਾਸ ਏਂਜਲਸ ‘ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ, 16 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ
ਇਸ ਦੇ ਨਾਲ ਹੀ ਦੱਸ ਦਈਏ ਕਿ ਟਰੰਪ ਨੇ TRUTH Social ‘ਤੇ ਲਿਿਖਆ ਕਿ “ਬਹੁਤ ਲੰਬੇ ਸਮੇਂ ਤੋਂ ਅਸੀਂ ਅੰਦਰੂਨੀ ਮਾਲੀਆ ਸੇਵਾ (IRS) ਦੀ ਵਰਤੋਂ ਕਰਦੇ ਹੋਏ ਆਪਣੇ ਮਹਾਨ ਲੋਕਾਂ ‘ਤੇ ਟੈਕਸ ਲਗਾਉਣ ‘ਤੇ ਨਿਰਭਰ ਰਹੇ ਹਾਂ। “ਨਰਮ ਅਤੇ ਤਰਸਯੋਗ ਤੌਰ ‘ਤੇ ਕਮਜ਼ੋਰ ਵਪਾਰ ਸਮਝੌਤਿਆਂ ਰਾਹੀਂ, ਅਮਰੀਕੀ ਅਰਥਵਿਵਸਥਾ ਨੇ ਦੁਨੀਆ ਨੂੰ ਵਿਕਾਸ ਅਤੇ ਖੁਸ਼ਹਾਲੀ ਪ੍ਰਦਾਨ ਕੀਤੀ ਹੈ, ਜਦੋਂ ਕਿ ਆਪਣੇ ਆਪ ‘ਤੇ ਟੈਕਸ ਲਗਾਇਆ ਹੈ, ਇਹ ਬਦਲਣ ਦਾ ਸਮਾਂ ਹੈ। ਮੈਂ ਅੱਜ ਐਲਾਨ ਕਰ ਰਿਹਾ ਹਾਂ ਕਿ ਮੈਂ ਸਾਡੇ ਟੈਰਿਫ, ਡਿਊਟੀਆਂ ਅਤੇ ਵਿਦੇਸ਼ੀ ਸਰੋਤਾਂ ਤੋਂ ਆਉਣ ਵਾਲੇ ਸਾਰੇ ਮਾਲੀਏ ਨੂੰ ਇਕੱਠਾ ਕਰਨ ਲਈ ਬਾਹਰੀ ਮਾਲੀਆ ਸੇਵਾ ਬਣਾਵਾਂਗਾ। ਟਰੰਪ ਨੇ ਅੱਗੇ ਕਿਹਾ ਕਿ “ਅਸੀਂ ਉਨ੍ਹਾਂ ਲੋਕਾਂ ਤੋਂ ਵਸੂਲਣਾ ਸ਼ੁਰੂ ਕਰਾਂਗੇ ਜੋ ਵਪਾਰ ਨਾਲ ਸਾਡੇ ਤੋਂ ਪੈਸਾ ਕਮਾਉਂਦੇ ਹਨ ਅਤੇ ਉਹ ਅੰਤ ਵਿੱਚ ਆਪਣੇ ਨਿਰਪੱਖ ਹਿੱਸੇ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਣਗੇ”।
ਦੁਨੀਆਂ ਭਰ ਚੋਂ ਜਲਦ ਖ਼ਤਮ ਹੋਵੇਗਾ ਮੋਬਾਇਲ ਦਾ ਦੌਰ, ਮਾਰਕ ਜ਼ੁਕਰਬਰਗ ਨੇ ਕੀਤਾ ਵੱਡਾ ਦਾਅਵਾ
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਟਰੰਪ ਚੀਨ ਸਮੇਤ ਕਈ ਹੋਰ ਦੇਸ਼ਾਂ ਦੇ ਉਤਪਾਦਾਂ ‘ਤੇ ਟੈਕਸ ਵਧਾਉਣ ਦਾ ਵੀ ਇਰਾਦਾ ਰੱਖਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਜਲਦੀ ਹੀ ਦੂਜੇ ਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ‘ਤੇ ਟੈਰਿਫ ਵਧਾਉਣ ਦਾ ਐਲਾਨ ਕਰ ਸਕਦੇ ਹਨ।