ਐਂਡਰਿਊਜ਼ ਫਾਰਮ ‘ਚ ਹੋਈ ਫਾਇਰਿੰਗ ‘ਚ ਨਵਾਂ ਮੋੜ, Policeਨੇ 6 ਮੁਲਜ਼ਮ ਕੀਤੇ ਗ੍ਰਿਫ਼ਤਾਰ

Australia News : ਦੱਖਣੀ ਆਸਟ੍ਰੇਲੀਆ ਦੇ ਐਂਡਰਿਊਜ਼ ਫਾਰਮ ‘ਚ ਹੋਈ ਫਾਇਰਿੰਗ (Firing) ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ । 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ (Police) ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ । ਪੁਲਿਸ ਅਨੁਸਾਰ ਮੁਲਜ਼ਮ ਇੱਕ ਗੈਂਗ ਦੇ ਮੈਂਬਰ ਹਨ, ਇਹਨਾਂ ਵੱਲੋਂ ਕਿਸੇ ਹੋਰ ਦੇ ਭੁਲੇਖੇ ਚ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ, ਵੱਡੀ ਗੱਲ ਇਹ ਕਿ ਮੁਲਜ਼ਮਾਂ ਚ 3 ਨਾਬਾਲਗ ਵੀ ਸ਼ਾਮਲ ਹਨ। ਇਹਨਾਂ ਸਾਰਿਆਂ ਤੇ ਕਤਲ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਦੱਖਣੀ ਆਸਟ੍ਰੇਲੀਆ ਦੇ ਐਂਡਰਿਊਜ਼ ਫਾਰਮ ‘ਚ ਇੱਕ ਨੌਜਵਾਨ ਤੇ ਫਾਇਰਿੰਗ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ । ਇਸ ਘਟਨਾ ਚ ਸ਼ਾਮਲ 6 ਮੁਲਜ਼ਮਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ । ਇਸ ਮਾਮਲੇ ਚ ਪੁਲਿਸ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ । ਪੁਲਿਸ ਅਨੁਸਾਰ ਦਸੰਬਰ ਵਿੱਚ ਐਡੀਲੇਡ ਦੇ ਉੱਤਰ ਵਿੱਚ ਇੱਕ 18 ਸਾਲਾ ਨੌਜਵਾਨ ਨੂੰ ਉਸਦੇ ਬੈੱਡਰੂਮ ਚ ਗੋਲੀ ਮਾਰੀ ਗਈ, ਗੋਲੀ ਉਸਦੇ ਪੈਰ ਚ ਲੱਗੀ ਸੀ । ਹਸਪਤਾਲ ਚ ਸਮੇਂ ਸਿਰ ਦਾਖਲ ਕਰਵਾਏ ਜਾਣ ਤੋਂ ਬਾਅਦ ਉਸਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ ।

ਇਹ ਵੀ ਪੜ੍ਹੋ :    Canada ‘ਚ ਜਬਰੀ ਵਸੂਲੀ ਦੇ ਮਾਮਲੇ ‘ਚ ਭਾਰਤੀ ਦਾ ਹੱਥ, Police ਨੇ ਕੀਤੇ ਕਾਬੂ

ਪੁਲਿਸ ਦੀ ਮੁੱਢਲੀ ਜਾਂਚ ਚ ਇਹ ਸਾਹਮਣੇ ਆਇਆ ਹੈ ਕਿ ਨੌਜਵਾਨ ਨੂੰ ਮੁਲਜ਼ਮਾਂ ਨੇ ਕਿਸੇ ਹੋਰ ਦੇ ਭੁਲੇਖੇ ਚ ਨਿਸ਼ਾਨਾ ਬਣਾਇਆ ਸੀ । ਉਸ ੳੱੁਤੇ 3 ਤੋਂ 4 ਗੋਲੀਆਂ ਚਲਾਈਆਂ ਗਈਆਂ ਸੀ ਇੱਕ ਗੋਲੀ ਉਸਦੀ ਲੱਤ ਵਿੱਚ ਲੱਗੀ ਸੀ । ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਦੱਖਣੀ ਆਸਟ੍ਰੇਲੀਆ ਪੁਲਿਸ ਦੇ ਸਹਾਇਕ ਕਮਿਸ਼ਨਰ ਜੌਣ ਡੇਕਾਂਡੀਆ ਨੇ ਵੀਰਵਾਰ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਚ ਇਹ ਸਾਹਮਣੇ ਆਇਆ ਹੈ ਕਿ ਇਹ ਇੱਕ ਗੈਂਗ ਨਾਲ ਸਬੰਧ ਰੱਖਦੇ ਹਨ। ਇਹਨਾਂ ਮੁਲਜ਼ਮਾਂ ਨੇ ਨੌਜਵਾਨ ਤੇ ਫਾਇਰਿੰਗ ਕਰਨ ਦੀ ਗੱਲ ਮੰਨ ਲਈ ਹੈ, ਮੁਲਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਹੋਰ ਦੇ ਭੁਲੇਖੇ ਚ ਫਾਇਰਿੰਗ ਕੀਤੀ ਸੀ । ਪੁਲਿਸ ਕਮਿਸ਼ਨਰ ਡੇਕਾਂਡੀਆ ਨੇ ਕਿਹਾ ਕਿ ਪੀੜਤ ਨੌਜਵਾਨ ਖੁਸ਼ਕਿਸਮਤ ਰਿਹਾ ਕਿਉਂਕਿ ਘਟਨਾ ਸਮੇਂ 3-4 ਗੋਲੀਆਂ ਚਾਲਈਆਂ ਗਈਆਂ, ਇੱਕ ਉਸਦੀ ਲੱਤ ਚ ਲੱਗੀ ਸੀ , ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ । ਪੁਲਿਸ ਸਹਾਇਕ ਕਮਿਸ਼ਨਰ ਡੇਕਾਂਡੀਆ ਨੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਪੁਸ਼ਟੀ ਹੋਈ ਹੈ ਕਿ ਪੀੜਤ ਨੌਜਵਾਨ ਦਾ ਕਿਸੇ ਵੀ ਗੈਂਗ ਨਾਲ ਸਬੰਧ ਨਹੀਂ ਹੈ । ਪੀੜਤ ਹੁਣ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ।

ਇਹ ਵੀ ਪੜ੍ਹੋ :   Canada ‘ਚ ਜਬਰੀ ਵਸੂਲੀ ਦੇ ਮਾਮਲੇ ‘ਚ ਭਾਰਤੀ ਦਾ ਹੱਥ, Police ਨੇ ਕੀਤੇ ਕਾਬੂ

ਦੱਸ ਦਈਏ ਕਿ ਘਟਨਾ 16 ਦਸੰਬਰ ਨੂੰ ਐਂਡਰਿਊਜ਼ ਫਾਰਮ ‘ਚ ਵਾਪਰੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਗਹਿਰਾਈ ਨਾਲ ਜਾਂਚ ਕਰਨ ਤੋਂ ਬਾਅਦ ਅੱਜ 7 ਤੋਂ 8 ਥਾਵਾਂ ਤੇ ਛਾਪੇਮਾਰੀ ਕੀਤੀ ਤੇ ਘਟਨਾ ਚ ਸ਼ਾਮਲ 6 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਇਹ ਸਾਰੇ ਬਦਨਾਮ ਗੈਂਗ 051 ਦੇ ਮੈਂਬਰ ਹਨ । ਉਸ ਦਿਨ ਇਹਨਾਂ ਦਾ ਨਿਸ਼ਾਨਾ ਵਿਰੋਧੀ ਕੇਬੀਐਸ ਗੈਂਗ ਦਾ ਮੈਂਬਰ ਸੀ , ਪਰ ਪਤੇ ਦੀ ਗਲਤੀ ਕਾਰਨ ਇਹ ਕਿਸੇ ਹੋਰ ਨੂੰ ਨਿਸ਼ਾਨਾ ਬਣਾ ਗਏ । ਪੁਲਿਸ ਜਾਂਚ ਚ ਇਹ ਵੀ ਸਾਹਮਣੇ ਆਇਆ ਹੈ ਕਿ ਘਟਨਾ ਨੂੰ ਇੱਕ ਤੋਂ ਵੱਧ ਹਥਿਆਰ ਨਾਲ ਅੰਜਾਮ ਦਿੱਤਾ ਗਿਆ ਕਿਉਂਕਿ ਉੱਥੋਂ ਬਰਮਦ ਗੋਲੀਆਂ ਵੱਖ ਵੱਖ ਕੈਲੀਬਰ ਦੀਆਂ ਹਨ।

ਇਹ ਵੀ ਪੜ੍ਹੋ : Canada ‘ਚ ਜਬਰੀ ਵਸੂਲੀ ਦੇ ਮਾਮਲੇ ‘ਚ ਭਾਰਤੀ ਦਾ ਹੱਥ, Police ਨੇ ਕੀਤੇ ਕਾਬੂ

ਅਹਿਮ ਗੱਲ ਇਹ ਕਿ ਮੁਲਜ਼ਮਾਂ ਚ 3 ਨਾਬਾਲਗ ਵੀ ਸ਼ਾਮਲ ਹਨ।ਪੁਲਿਸ ਅਨੁਸਾਰ ਅੱਜ ਜਿਹਨਾਂ 7 ਥਾਂਵਾਂ ਦੀ ਤਲਾਸ਼ੀ ਲਈ ਗਈ ਉੱਥੋਂ ਇੱਕ ਬੰਦੂਕ ਮਿਲੀ ਹੈ, ਜਿਸਦੀ ਵਰਤੋਂ ਗੋਲੀਬਾਰੀ ਲਈ ਕੀਤੀ ਗਈ ਸੀ । ਇਸਦੁੇ ਨਾਲ ਹੀ ਜਦੋਂ ਕਿ ਵੱਡੀ ਮਾਤਰਾ ਵਿੱਚ ਐਮਡੀਐਮਏ ਵਾਲੀਆਂ ਨਸ਼ੇ ਦੀਆਂ ਗੋਲੀਆਂ ਵੀ ਮਿਲੀਆਂ ਹਨ।vਇੱਕ 17 ਸਾਲ ਦੇ ਨਾਬਾਲਗ ਉੱਤੇ ਇੱਕ ਨਿਰਧਾਰਤ ਹਥਿਆਰ ਅਤੇ ਸੰਬੰਧਿਤ ਅਸਲਾ ਰੱਖਣ ਦਾ ਦੋਸ਼ ਲਗਾਇਆ ਗਿਆ ਹੈ ਜਦੋਂ ਕਿ ਇੱਕ 21 ਸਾਲ ਦੇ ਮੁਲਜ਼ਮ ਤੇ ਨਿਯੰਤਰਿਤ ਡਰੱਗ ਦੀ ਵਪਾਰਕ ਮਾਤਰਾ ਦੀ ਤਸਕਰੀ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ । ਫਿਲਹਾਲ ਇਹਨਾਂ ਸਾਰਿਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੁਣ ਭਲਕੇ ਇਹਨਾਂ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।