ਮਾਂ ਦੇ ਸਾਹਮਣੇ ਗੋਲ਼ੀਆਂ ਨਾਲ ਭੁਨਿੰਆ ਖਿਡਾਰੀ

ਅਮਰੀਕਾ: ਅਮਰੀਕਾ ਰਾਜ ਪੈਂਸਲਵੇਨੀਆ ਦੇ ਸਭ ਤੋਂ ਵੱਡੇ ਸ਼ਹਿਰ ਫਲਾਡੇਲਫੀਆ ਦੇ ਵਿੱਚ ਸਥਿਤ ਸੈਮੂਅਲ ਫੇਜ਼ ਹਾਈ ਸਕੂਲ ਦੇ ਵਿੱਚ ਦਿਲ ਕੰਬਾਊ ਵਾਰਦਾਤ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸਕੂਲ ਦੇ ਵਿੱਚ 17 ਸਾਲਾਂ ਦੇ ਖਿਡਾਰੀ ਨੋਹ ਸਕਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਇਹ ਘਟਨਾ ਉਦੋਂ ਵਾਪਰੀ ਜਦੋਂ ਨੋਹ ਆਪਣੀ ਮਾਂ ਦੇ ਨਾਲ ਸਕੂਲ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ 14 ਜਨਵਰੀ ਨੂੰ ਸਵੇਰੇ 7:15 ਵਜੇ ਟੈਕਨੀਕਰੀਕ ਪਾਰਕ ਦੇ ਨੇੜੇ ਵਾਪਰੀ ਹੈ। ਦੂਜੇ ਪਾਸੇ ਚਸ਼ਮਦੀਦਾਂ ਨੇ ਦੱਸਿਆ ਕਿ ਉਹਨਾਂ ਨੇ ਪਹਿਲਾ ਕਈ ਰਾਊਂਡ ਫਾਇਰਿੰਗ ਦੀ ਆਵਾਜ਼ ਸੁਣੀ ਅਤੇ ਇਸ ਤੋਂ ਬਾਅਦ ਸਕਰੀਨ ਦੀ ਮਾਂ ਚੀਕਣ ਲੱਗ ਪਈ ਹਾਲਾਂਕਿ ਮਾਂ ਦੇ ਜਖਮੀ ਹੋਣ ਦੀ ਕੋਈ ਖਬਰ ਨਹੀਂ ਹੈ। 

America ਦੇ ਵਿੱਚ ਆਵੇਗਾ ਭਿਆਨਕ ਭੁਚਾਲ, ਬਿਗਸ ਨੇ ਤਬਾਹੀ ਦੀ ਕੀਤੀ ਭਵਿੱਖਬਾਨੀ

ਦੱਸਣਯੋਗ ਹੈ ਕਿ ਸਕਰੀ ਨੇ ਮੌਤ ਤੋਂ ਲਗਭਗ 24 ਘੰਟੇ ਪਹਿਲਾਂ ਆਪਣੀ ਇੱਕ ਰੈਪ ਵੀਡੀਓ ਵੀ ਜਾਰੀ ਕੀਤੀ ਸੀ। ਇਸ ਵਿੱਚ ਉਸਨੇ ਆਪਣੇ ਕੁਝ ਦੋਸਤਾਂ ਦੇ ਨਾਲ ਮਾਸਕ ਪਹਿਨੇ ਹੋਏ ਸਨ ਅਤੇ ਹੱਥਾਂ ਦੇ ਵਿੱਚ ਬੰਦੂਕਾਂ ਫੜੀਆਂ ਹੋਈਆਂ ਸੀ। ਸੋਸ਼ਲ ਮੀਡੀਆ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੋ ਦੀ ਮੌਤ ਦਾ ਇਸ ਨਾਲ ਕੋਈ ਜ਼ਰੂਰ ਸੰਬੰਧ ਹੈ।

ਕੈਨੇਡਾ ‘ਚ ਸਿਆਸਤ ਹੋਈ ਸਰਗਰਮ, ਕੀ ਮਾਰਕ ਕਾਰਨੇ ਬਨਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ?

ਜ਼ਿਕਰਯੋਗ ਹੈ ਕਿ ਨੌ ਸਕਰੀ ਨੇ ਸੈਮਲ ਫੇਲਸ ਹਾਈ ਸਕੂਲ ਦੇ ਲਈ ਖੂਬ ਸ਼ਾਤਦਾਰ ਪ੍ਰਦਰਸ਼ਨ ਕੀਤੇ ਸਨ। ਸਕਰੀ ਆਪਣੇ ਸਕੂਲ ਦੇ ਵਿੱਚ SAT ਵਿੱਚ ਸਭ ਤੋਂ ਵੱਧ ਸਕੋਰ ਸੀ ਅਤੇ ਮੁੰਡਿਆਂ ਦੀ ਬਾਸਕਟਬਾਲ ਟੀਮ ਦਾ ਇੱਕ ਮੁੱਖ ਖਿਡਾਰੀ ਵੀ ਸੀ। ਇਸ ਘਟਨਾ ਤੋਂ ਬਾਅਦ ਹਫਤੇ ਦੇ ਬਾਕੀ ਦਿਨਾਂ ਦੇ ਲਈ ਸਾਰੀਆਂ ਖੇਡਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਅਤੇ ਸਕੂਲ ਵੱਲੋਂ ਇਸ ਦੁਖਦ ਘਟਨਾ ਉੱਤੇ ਚਿੰਤਾ ਜਾਹਿਰ ਕੀਤੀ ਜਾ ਰਹੀ ਹੈ।