America News : ਡੋਨਾਲਡ ਟਰੰਪ (Donald Trump) ਆਪਣਾ ਰਾਸ਼ਟਰਪਤੀ ਵਜੋਂ ਅਹੁੱਦਾ ਸੰਬਾਲਣ ਤੋਂ ਬਾਅਦ Action Mode ਦੇ ਵਿੱਚ ਆ ਗਏ ਹਨ। Trump ਵਲੋਂ ਆਪਣਾ ਕਾਰਜਕਾਲ ਸੰਬਾਲਦੇ ਹੋਏ ਵੱਖ-ਵੱਖ ਫੈਸਲਿਆਂ ‘ਤੇ ਮੋਹਰ ਲਗਾਣੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਸਾਂਸਦਾਂ ਨੇ ਅਮਰੀਕਾ ਵਿੱਚ ਜਨਮੇ ਕਿਸੇ ਵੀ ਵਿਅਕਤੀ ਲਈ ਆਟੋਮੈਟਿਕ ਨਾਗਰਿਕਤਾ ਦੇ ਨਿਯਮ ਨੂੰ ਬਦਲਣ ਦੇ ਕਾਰਜਕਾਰੀ ਆਦੇਸ਼ ਦਾ ਵਿਰੋਧ ਕੀਤਾ ਹੈ। ਟਰੰਪ ਮੁਤਾਬਕ ਇਸ ਕਦਮ ਦਾ ਅਸਰ ਦੁਨੀਆ ਭਰ ਦੇ ਗੈਰ-ਕਾਨੂੰਨੀ ਪ੍ਰਵਾਸੀਆਂ (Illiegal Immigrants) ਤੋਂ ਇਲਾਵਾਂ ਭਾਰਤ ਦੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ‘ਤੇ ਵੀ ਪਵੇਗਾ। ਇਸ ਤਹਿਤ ਟਰੰਪ ਨੇ ਆਪਣੇ ਕਾਰਜਕਾਲ ਦੇ ਕੁੱਝ ਹੀ ਘੰਟਿਆਂ ਬਾਅਦ ਦੇਸ਼ ਵਿੱਚ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੇ ਘਰ ਪੈਦਾ ਹੋਏ ਬੱਚਿਆਂ ਨੂੰ ਹੁਣ ਨਾਗਰਿਕਤਾ (PR) ਨਾ ਦੇਣ ਵਾਲੇ ਕਾਨੂੰਨ ‘ਤੇ ਦਸਤਖ਼ਤ ਕੀਤੇ। ਹਾਂਲਾਕਿ ਇਹ ਹੁਕਮ ਦੇਸ਼ ਵਿਚ ਕਾਨੂੰਨੀ ਤੌਰ ‘ਤੇ ਅਤੇ ਅਸਥਾਈ ਤੌਰ ‘ਤੇ ਰਹਿਣ ਵਾਲੀਆਂ ਕੁਝ ਮਾਵਾਂ ਦੇ ਬੱਚਿਆਂ ‘ਤੇ ਵੀ ਲਾਗੂ ਹੋਵੇਗਾ, ਜਿਵੇਂ ਕਿ ਵਿਦੇਸ਼ੀ ਵਿਦਿਆਰਥੀ ਜਾਂ ਸੈਲਾਨੀ।
ਇਹ ਵੀ ਪੜ੍ਹੋ : TRUMP ਤੋਂ ਬਾਅਦ ਹੁਣ ਮੰਤਰੀਆਂ ਦੀ ਵਾਰੀ, ਮਾਰਕੋ ਰੂਬੀਓ ਨੇ ਅਮਰੀਕੀ ਵਿਦੇਸ਼ ਮੰਤਰੀ ਵਜੋਂ ਚੁੱਕੀ ਸਹੁੰ, ਐੱਸ ਜੈਸ਼ੰਕਰ ਨਾਲ ਕਰਨਗੇ ਮੁਲਾਕਾਤ
ਇੱਥੇ ਦੱਸਣਾ ਬਣਦਾ ਹੈ ਕਿ ‘ਐੱਚ-1ਬੀ’ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਲਈ ਇਸ ਵੀਜ਼ਾ ਪ੍ਰੋਗਰਾਮ ‘ਤੇ ਨਿਰਭਰ ਕਰਦੀਆਂ ਹਨ।
ਇਹ ਵੀ ਪੜ੍ਹੋ : Canada ਚ ਪੰਜਾਬੀ ਰੇਡੀਓ ਸੰਪਾਦਕ ਜੋਗਿੰਦਰ ਬਾਸੀ ਦੇ ਘਰ ‘ਤੇ ਹੋਇਆ ਹਮਲਾ
ਜ਼ਿਕਰਯੋਗ ਹੈ ਕਿ ਭਾਰਤੀ ਅਮਰੀਕੀ ਕਾਂਗਰਸਮੈਨ ਸ਼੍ਰੀ ਥਾਨੇਦਾਰ ਨੇ ਕਿਹਾ ਕਿ ਡੋਨਾਲਡ ਟਰੰਪ ਜੋ ਵੀ ਕਹਿੰਦਾ ਹੈ ਜਾਂ ਕਰਦਾ ਹੈ, ਜਨਮ ਸਿੱਧ ਨਾਗਰਿਕਤਾ (PR) ਦੇਸ਼ ਦਾ ਕਾਨੂੰਨ ਹੈ ਅਤੇ ਰਹੇਗਾ। ਮੈਂ ਇਸਨੂੰ ਹਰ ਕੀਮਤ ‘ਤੇ ਬਚਾਉਣ ਲਈ ਲੜਾਂਗਾ। ਹਾਂਲਾਕਿ ਭਾਰਤੀ ਅਮਰੀਕੀ ਕਾਂਗਰਸਵੂਮੈਨ ਪ੍ਰਮਿਲਾ ਜੈਪਾਲ ਨੇ ਇਸਨੂੰ ਗੈਰ-ਸੰਵਿਧਾਨਕ ਕਿਹਾ। ਉਨ੍ਹਾਂ ਕਿਹਾ, “ਸਪੱਸ਼ਟ ਸ਼ਬਦਾਂ ਵਿੱਚ ਕਹੀਏ ਤਾਂ ਇਹ ਗੈਰ-ਸੰਵਿਧਾਨਕ ਹੈ ਅਤੇ ਸਿਰਫ਼ ਇੱਕ ਹੁਕਮ ‘ਤੇ ਦਸਤਖ਼ਤ ਕਰਕੇ ਨਹੀਂ ਕੀਤਾ ਜਾ ਸਕਦਾ। ਜੇਕਰ ਇਸਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਇਹ ਸਾਡੇ ਦੇਸ਼ ਦੇ ਕਾਨੂੰਨਾਂ ਅਤੇ ਸੰਵਿਧਾਨ ਵਿੱਚ ਨਿਰਧਾਰਤ ਉਦਾਹਰਣਾਂ ਦਾ ਮਜ਼ਾਕ ਹੋਵੇਗਾ।” ਇਮੀਗ੍ਰੇਸ਼ਨ ਅਧਿਕਾਰ ਸਮੂਹਾਂ ਦੇ ਇੱਕ ਗਠਜੋੜ ਨੇ ਇਸ ਹੁਕਮ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ, ਇਹ ਕਹਿੰਦੇ ਹੋਏ ਕਿ ਇਹ ਗੈਰ-ਸੰਵਿਧਾਨਕ ਹੈ।