ਸ਼ੂਗਰ-ਵਜ਼ਨ ਘਟਾਉਣ ਵਾਲੀ ਦਵਾਈ ਲੋਕਾਂ ਲਈ ਬਣ ਰਹੀ ਮੌ/ਤ ਦਾ ਕਾਰਨ?

Information News : ਭਾਰ ਘਟਾਉਣਾ ਮੌਜੂਦਾ ਸਮੇਂ ਦੀਆਂ ਸਭ ਤੋਂ ਵੱਡੀਆਂ ਸਿਹਤ ਚੁਣੌਤੀਆਂ ਵਿੱਚੋਂ ਇੱਕ ਹੈ, ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੋਟਾਪੇ ਜਾਂ ਵੱਧ ਭਾਰ ਤੋਂ ਪੀੜਤ ਨੇ। ਡਾਕਟਰ ਇਸਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਘਰ ਕਹਿੰਦੇ ਹਨ, ਵੱਧ ਭਾਰ ਵਾਲੇ ਲੋਕਾਂ ਨੂੰ ਸ਼ੂਗਰ, ਦਿਲ ਦੀਆਂ ਬਿਮਾਰੀਆਂ ਤੋਂ ਲੈ ਕੇ ਕੈਂਸਰ ਤੱਕ ਦੀਆਂ ਸਮੱਸਿਆਵਾਂ ਦਾ ਖ਼ਤਰਾ ਹੁੰਦਾ ਹੈ। ਇਸ ਲਈ, ਸਾਰੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਛੋਟੀ ਉਮਰ ਤੋਂ ਹੀ ਆਪਣਾ ਭਾਰ ਘੱਟ ਰੱਖਣ ਲਈ ਉਪਾਅ ਕਰਦੇ ਰਹਿਣ। ਕਿਉਂਕਿ ਭਾਰ ਵਧਣ ਨਾਲ ਸ਼ੂਗਰ ਦਾ ਖ਼ਤਰਾ ਵੀ ਵਧਦਾ ਹੈ, ਇਸ ਲਈ ਪਹਿਲਾਂ GLP-1 Mounjaro ਦਵਾਈ ਬਾਰੇ ਬਹੁਤ ਚਰਚਾ ਹੋਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਸ਼ੂਗਰ ਦੀ ਦਵਾਈ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦੀ ਹੈ। 

ਇਹ ਵੀ ਪੜ੍ਹੌ : iPhone 17 ਦੀਆਂ ਕੀਮਤਾਂ ਨੂੰ ਲੈ ਕੇ ਖੁਲਾਸਾ, ਸਤੰਬਰ ਮਹੀਨੇ ‘ਚ ਫੋਨ ਦੇ ਲਾਂਚ ਹੋਣ ਦੀ ਉਮੀਦ

ਅਜਿਹੀ ਸਥਿਤੀ ਵਿੱਚ, ਇਸਦੀ ਮੰਗ ਵੀ ਤੇਜ਼ੀ ਨਾਲ ਵਧੀ, ਪਰ ਹਾਲ ਹੀ ਦੀਆਂ ਰਿਪੋਰਟਾਂ ਇਸ ਦਵਾਈ ਕਾਰਨ ਗੰਭੀਰ ਸਿਹਤ ਜੋਖਮਾਂ ਦਾ ਖੁਲਾਸਾ ਕਰ ਰਹੀਆਂ ਹਨ।ਭਾਰ ਘਟਾਉਣ ਅਤੇ ਸ਼ੂਗਰ ਲਈ ਵਰਤੇ ਜਾਣ ਵਾਲੇ ਇਸ ਟੀਕੇ ਦੀ ਵਰਤੋਂ ਕਰਨ ਵਾਲੇ ਸੈਂਕੜੇ ਲੋਕਾਂ ਨੇ ਪੈਨਕ੍ਰੀਸਅ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਹੈ। ਇਸ ਤੋਂ ਬਾਅਦ, ਮਾਹਿਰਾਂ ਨੇ ਦੁਬਾਰਾ ਇਸਦੇ ਮਾੜੇ ਪ੍ਰਭਾਵਾਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕੀ ਪੈਨਕ੍ਰੀਸਅ ਸ਼ਰੀਰ ਦਾ ਉਹ ਮਹੱਤਵਪੂਰਣ ਅੰਗ ਹੈ ਜੋ ਪਾਚਨ ਅਤੇ ਹਾਰਮੋਨ ਉਤਪਾਦਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। GLP-1 ਦਵਾਈਆਂ (ਗਲੂਕਾਗਨ ਵਰਗੇ ਪੇਪਟਾਇਡ-1 ਰੀਸੈਪਟਰ ਐਗੋਨਿਸਟ) ਨਾਲ ਜੁੜੇ ਲੋਕਾਂ ਦੇ ਪੈਨਕ੍ਰੇਟਾਈਟਿਸ ਦੀ ਸ਼ਿਕਾਇਤ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ, ਲੋਕਾਂ ਨੂੰ ਪੈਨਕ੍ਰੀਅਸ ਦੀ ਅਚਾਨਕ ਸੋਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੌ : UK ਵੱਲੋਂ Skilled Worker Visa ਨੂੰ ਲੈ ਕੇ ਚੇਤਾਵਨੀ

ਰਿਪੋਰਟਾਂ ਅਨੁਸਾਰ, ਹੁਣ ਤੱਕ ਪੈਨਕ੍ਰੇਟਾਈਟਿਸ ਦੇ ਲਗਭਗ 400 ਮਾਮਲੇ ਸਾਹਮਣੇ ਆਏ ਹਨ। ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਅਥਾਰਟੀ ਏਜੰਸੀ (MHRA) ਦੇ ਬੁਲਾਰੇ ਨੇ ਕਿਹਾ, “ਵਧਦੀ ਵਰਤੋਂ ਦੇ ਨਾਲ, ਅਸੀਂ GLP-1 ਦਵਾਈਆਂ ਕਾਰਨ ਪੈਨਕ੍ਰੇਟਾਈਟਿਸ ਦੇ ਮਾਮਲਿਆਂ ਦੀ ਗਿਣਤੀ ਵਿੱਚ ਵਾਧੂ ਵਾਧਾ ਦੇਖਣ ਨੂੰ ਮਿਲਿਆ ਹੈ। ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਹਸਪਤਾਲ ਵਿੱਚ ਦਾਖਲ ਛੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਦਵਾਈ ਦੇ ਮਾੜੇ ਪ੍ਰਭਾਵਾਂ ਕਾਰਨ ਹੁੰਦੀ ਹੈ। MHRA ਮਾਹਿਰਾਂ ਨੇ ਕਿਹਾ ਕਿ, “ਅਸੀਂ ਮਰੀਜ਼ਾਂ ਦੀ ਸੁਰੱਖਿਆ ਵੱਲ ਗੰਭੀਰਤਾ ਨਾਲ ਧਿਆਨ ਦੇ ਰਹੇ ਹਾਂ। ਉਦੋਂ ਤੱਕ ਸਾਰਿਆਂ ਨੂੰ ਇਸ ਦਵਾਈ ਦੀ ਵਰਤੋਂ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ।”