Phagwara News – ਫਗਵਾੜਾ ਦੇ ਵਿਚ ਮੇਅਰ ਦੀਆਂ ਚੋਣਾਂ ਹੋਈਆਂ। ਫਗਵਾੜਾ ਵਾਸੀਆਂ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਫਗਵਾੜਾ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਰਾਮ ਉੱਪਲ ਨੂੰ ਫਗਵਾੜਾ ਦਾ ਮੇਅਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ‘ਤੇ ਵੀ ‘ਆਪ’ ਦਾ ਹੀ ਕਬਜ਼ਾ ਹੋਇਆ ਹੈ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਬਣੇ ਹਨ।
ਇਹ ਵੀ ਪੜ੍ਹੋ : ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਝਟਕਾ, PR ਅਰਜ਼ੀਆਂ ‘ਚ 25% ਕੀਤੀ ਕਟੌਤੀ
ਦੱਸ ਦਈਏ ਬੀਤੀ 30 ਜਨਵਰੀ ਨੂੰ ਚੰਡੀਗੜ੍ਹ ‘ਚ ਮੇਅਰ ਦੀਆਂ ਚੋਣਾਂ ਹੋਈਆਂ ਸਨ। ਜਿਸ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਮਾਤ ਦਿੰਦੇ ਹੋਏ ਬੀਜੇਪੀ ਦੀ ਉਮੀਦਵਾਰ ਹਰਪ੍ਰੀਤ ਕੌਰ (Harpreet Kaur Babla) ਨੂੰ ਕੁੱਲ 19 ਵੋਟਾਂ ਨਾਲ ਜਿੱਤ ਹਾਂਸਲ ਕੀਤੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਪ੍ਰੇਮਲਤਾ ਦੇ ਹੱਕ ਵਿੱਚ 17 ਵੋਟਾਂ ਪਈਆਂ। ਅੰਕੜਿਆਂ ਦੀ ਖੇਡ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਦੇ ਹੱਕ ਵਿੱਚ ਸੀ ਪਰ ਭਾਜਪਾ ਨੇ ਇਹ ਖੇਡ ਜਿੱਤ ਲਈ ਸੀ।
ਇਹ ਵੀ ਪੜ੍ਹੋ : 2025 ਦੇ ਐਲਾਨੇ ਗਏ ਬਜਟ ਨੂੰ PM ਮੋਦੀ ਨੇ ਦੱਸਿਆ ਭਾਰਤੀਆਂ ਦੇ ਸੁਫ਼ਨੇ ਪੂਰਾ ਕਰਨ ਵਾਲਾ ਹੈ ਬਜਟ
ਜ਼ਿਕਰਯੋਗ ਹੈ ਕਿ ਕੌਂਸਲਰਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟ ਪਾਈ ਸੀ। ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਨੇ ਕਰਾਸ ਵੋਟਿੰਗ ਨੂੰ ਰੋਕਣ ਤੇ ਇੱਕ-ਇੱਕ ਵੋਟ ਬਚਾਉਣ ਲਈ ਆਪਣੇ ਸਾਰੇ ਕੌਂਸਲਰਾਂ ਨੂੰ ਇੱਕ ਰਿਜ਼ੋਰਟ ਵਿੱਚ ਰੱਖਿਆ ਸੀ। ਆਮ ਆਦਮੀ ਪਾਰਟੀ ਦੇ ਕੌਂਸਲਰ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਸਨ ਜਦੋਂ ਕਿ ਕਾਂਗਰਸੀ ਕੌਂਸਲਰਾਂ ਦੀ ਨਿਗਰਾਨੀ ਪਾਰਟੀ ਆਗੂਆਂ ਵੱਲੋਂ ਖੁਦ ਕੀਤੀ ਜਾ ਰਹੀ ਸੀ, ਪਰ ਇਹ ਚਾਲ ਵੀ ਕੰਮ ਨਹੀਂ ਆਈ।