TRUMP ਤੋਂ ਬਾਅਦ ਹੁਣ ਮੰਤਰੀਆਂ ਦੀ ਵਾਰੀ, ਮਾਰਕੋ ਰੂਬੀਓ ਨੇ ਅਮਰੀਕੀ ਵਿਦੇਸ਼ ਮੰਤਰੀ ਵਜੋਂ ਚੁੱਕੀ ਸਹੁੰ, ਐੱਸ ਜੈਸ਼ੰਕਰ ਨਾਲ ਕਰਨਗੇ ਮੁਲਾਕਾਤ

AMERICA NEWS : ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਜਿਸ ਤੋਂ ਬਾਅਦ ਹੁਣ ਟਰੰਪ ਦੇ ਕੈਬਨਿਟ ਮੈਂਬਰਾਂ ਵੱਲੋਂ ਵੀ ਸਹੁੰ ਚੁੱਕ ਸਮਾਗਮ ਸ਼ੁਰੂ ਹੋ ਚੁੱਕਿਆ ਹੈ। ਦਰਅਸਲ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਅੱਜ ਮਾਰਕੋ ਰੂਬੀਓ ਨੂੰ ਵਿਦੇਸ਼ ਮੰਤਰੀ ਵਜੋਂ ਸੌਂਹੁੰ ਚੁਕਾਈ। ਰੂਬੀਓ ਇਸ ਅਹੂਦੇ ‘ਤੇ ਨਿਯੁਕਤ ਹੋਣ ਵਾਲੇ ਟਰੰਪ ਕੈਬਿਨਟ ਦੇ ਪਹਿਲੇ ਨਾਮਜਦ ਮੈਂਬਰ ਬਣੇ ਹਨ। ਸਹੁੰ ਚੁੱਕਣ ਤੋਂ ਬਾਅਦ ਰੂਬੀਓ ਨੇ ਕਿਹਾ ਕਿ- ਟਰੰਪ ਦੀ ਪਹਿਲੀ ਤਰਜੀਹ ਅਮਰੀਕਾ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਨਾਲ_ਨਾਲ ਸਰਕਾਰ ਅਤੇ ਵਿਦੇਸ਼ ਵਿਭਾਗ ਵੱਲੋਂ ਚੁੱਕੇ ਗਏ ਕਦਮਾਂ ਦੁਆਰਾ ਦੇਸ਼ ਨੂੰ ਮਜ਼ਬੂਤ ਸੁਰੱਖਿਆ ਅਤੇ ਵਧੇਰੇ ਖੁਸ਼ਹਾਲ ਬਣਾਉਣਾ ਹੋਵੇਗਾ ।

ਇਹ ਵੀ ਪੜ੍ਹੋ : Canada ਚ ਪੰਜਾਬੀ ਰੇਡੀਓ ਸੰਪਾਦਕ ਜੋਗਿੰਦਰ ਬਾਸੀ ਦੇ ਘਰ ‘ਤੇ ਹੋਇਆ ਹਮਲਾ

ਅਮਰੀਕੀ ਵਿਦੇਸ਼ ਵਿਭਾਗ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੱਤਰ ਰੂਬੀਓ ਮੰਤਰਾਲੇ ਦੇ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਮੁਲਾਕਾਤ ਕਰਨਗੇ, ਅਤੇ ਇਹ ਮੁਲਾਕਾਤ ਰੂਬੀਓ ਦੇ ਵਿਦੇਸ਼ ਮੰਤਰੀ ਵਜੋਂ ਪਹਿਲੇ ਦਿਨ ਦੇ ਸ਼ੈਡਿਊਲ ਦੇ ਵਿੱਚ ਸ਼ਾਮਿਲ ਹੈ। ਦੱਸ ਦੀਏ ਜੈ ਸ਼ੰਕਰ ਇਸ ਸਮੇਂ ਵਾਸ਼ਿੰਗਟਨ ਦੇ ਦੌਰੇ ਉੱਤੇ ਹਨ। ਜਿੱਥੇ ਉਹ ਰਿਪਬਲੀਕਨ ਪਾਰਟੀ ਦੇ ਨੇਤਾ ਡੋਨਾਲਡ ਕੰਪ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਆਏ ਹੋਏ ਹਨ।