ਅਮਰੀਕਾ: ਅਮਰੀਕਾ (America) ਦੇ ਵਿੱਚ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ‘ਤੇ ਪੂਰੀ ਤਰ੍ਹਾਂ ਤਰਜੀਹ ਦਿੱਤੀ ਜਾ ਰਹੀ ਹੈ। ਇਸ ਤਿਹਤ ਹੁਣ ਮਸ਼ਹੂਰ ਸ਼ਾਰਟ ਵੀਡੀਓ ਐਪ ਟਿਕਟਾਕ (Tik-Tok) ਨੂੰ ਅਮਰੀਕਾ ਵਿੱਚ ਬੈਨ (Banned) ਕਰ ਦਿੱਤਾ ਜਾਵੇਗਾ। ਅੰਤਰਰਾਸ਼ਟਰੀ ਮੀਡੀਆ ‘ਚ ਆ ਰਹੀਆਂ ਖਬਰਾਂ ਮੁਤਾਬਕ 19 ਜਨਵਰੀ, 2025 ਤੋਂ ਅਮਰੀਕਾ ‘ਚ ਟਿਕਟਾਕ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਦਾ ਕਾਰਨ ਜੋਅ ਬਾਈਡੇਨ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਨਵਾਂ ਕਾਨੂੰਨ ਮੰਨਿਆ ਜਾ ਰਿਹਾ ਹੈ।
ਚੋਣਾਂ ਤੋਂ ਪਹਿਲਾਂ ਅਲਬਾਨੀਜ਼ ਦੀ ਸਖ਼ਤਾਈ, ਆਸਟ੍ਰੇਲੀਆਈ ਸਿਆਸਤ ‘ਚ ਕੀਤੀ ਵੱਡੀ ਫੇਰਬਦਲ
ਦੱਸਣਯੋਗ ਹੈ ਕਿ 2024 ਦੇ ਅਪ੍ਰੈਲ ਮਹੀਨੇ ਵਿੱਚ ਜੋਅ ਬਾਈਡੇਨ ਪ੍ਰਸ਼ਾਸਨ ਵਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਸੋਸ਼ਲ ਮੀਡੀਆ ਬਾਰੇ ਇੱਕ ਨਵਾਂ ਕਾਨੂੰਨ ਲਿਆਂਦਾ ਸੀ। ਇਸ ਕਾਨੂੰਨ ਦੇ ਅਨੁਸਾਰ ਟਿਕਟੋਕ ਨੂੰ ਚੀਨੀ ਮੂਲ ਕੰਪਨੀ ਭੇਟੲਧੳਨਚੲ ਤੋਂ ਵੇਚਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਟਿਕਟਾਕ ਨੂੰ ਅਮਰੀਕਾ ਵਿੱਚ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਚੀਨੀ ਮੂਲ ਕੰਪਨੀ ਬਾਈਟਡਾਂਸ ਜੋਅ ਜੋਡੇਨ ਦੀ ਸਰਕਾਰ ਦੇ ਆਦੇਸ਼ਾਂ ਦੇ ਅਨੁਸਾਰ ਟਿਕਟਾਕ ਨੂੰ ਵੇਚਣ ਲਈ ਤਿਆਰ ਨਹੀਂ ਹੈ।
ਚੋਣਾਂ ਤੋਂ ਪਹਿਲਾਂ ਅਲਬਾਨੀਜ਼ ਦੀ ਸਖ਼ਤਾਈ, ਆਸਟ੍ਰੇਲੀਆਈ ਸਿਆਸਤ ‘ਚ ਕੀਤੀ ਵੱਡੀ ਫੇਰਬਦਲ
ਕਾਬੀਲੇ ਗੌਰ ਹੈ ਬਾਈਡੇਨ ਸਰਕਾਰ ਮਹਿਸੂਸ ਕੀਤਾ ਕਿ ਚੀਨ ਵੱਲੋਂ ਇਸ ਐਪ ਰਾਹੀਂ ਅਮਰੀਕੀ ਨਾਗਰਿਕਾਂ ਦਾ ਨਿੱਜੀ ਡਾਟਾ ਇਕੱਠਾ ਕਰਨ ਦੀ ਸੰਭਾਵਨਾ ਹੈ। ਰੱਖਿਆ ਅਤੇ ਅਰਥਵਿਵਸਥਾ ਦੇ ਖੇਤਰਾਂ ਵਿੱਚ ਚੀਨ ਅਤੇ ਅਮਰੀਕਾ ਵਿਚਾਲੇ ਪਹਿਲਾਂ ਹੀ ਸਖਤ ਮੁਕਾਬਲਾ ਹੈ। ਚੀਨ ਵਿਸ਼ਵ ਨੇਤਾ ਦੀ ਭੂਮਿਕਾ ਨਿਭਾਉਣ ਲਈ ਉਤਸੁਕ ਹੈ ਜੋ ਅਮਰੀਕਾ ਇਸ ਸਮੇਂ ਨਿਭਾ ਰਿਹਾ ਹੈ। ਇਸ ਨਾਲ ਅਮਰੀਕਾ ਡਰੈਗਨ ਕੰਟਰੀ ਨੂੰ ਰੋਕਣ ਲਈ ਜਵਾਬੀ ਰਣਨੀਤੀ ਲਿਖ ਰਿਹਾ ਹੈ। ਇਸ ਸੰਦਰਭ ਵਿੱਚ ਚੀਨੀ ਪਿਛੋਕੜ ਵਾਲੇ ਟਿਕਟਾਕ ਨੂੰ ਅਮਰੀਕਾ ਵਿੱਚ ਬੈਨ ਕਰ ਦਿੱਤਾ ਗਿਆ ਹੈ।