ਅਮਰੀਕਾ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲ ਟਰੰਪ (Donald Trump)ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਅਮਰੀਕੀ ਇਮੀਗ੍ਰੇਸ਼ਨ (immigration) ਸਖ਼ਤ ਹੁੰਦਾ ਵਿਖਾਈ ਦੇ ਰਿਹਾ ਹੈ। ਦਰਅਸਲ ਅਮਰੀਕਾ ਦੇ H-1B ਵੀਜ਼ਾ (Visa) ਪ੍ਰੋਗਰਾਮ ਦੇ ਵਿੱਚ ਕੁਝ ਵੱਡੇ ਬਦਲਾਵ ਕੀਤੇ ਗਏ ਹਨ। ਜੋ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਬਣੇ ਹੋਏ ਹਨ। ਅਮਰੀਕਾ ਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੇ ਲਈ H-1B ਵੀਜ਼ਾ ਦੇ ਲਈ ਨਵੇਂ ਨਿਯਮਾਂ ਨੇ ਰਾਹਤ ਦਿੱਤੀ ਹੈ। ਇਹ ਬਦਲਾਵ ਅੱਜ ਯਾਨੀ ਕਿ ਸ਼ੁਕਰਵਾਰ 17 ਜਨਵਰੀ ਤੋਂ ਲਾਗੂ ਹੋ ਗਏ ਹਨ।
British Actress ਅਤੇ Joan Plowright ਦਾ ਹੋਇਆ ਦੇਹਾਂਤ
H-1B ਵੀਜ਼ਾ ਨਿਯਮਾਂ ਦੀ ਤਬਦੀਲੀਆਂ ਦੇ ‘ਤੇ ਬੋਲਦੇ ਹੋਏ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ H-1B ਵੀਜ਼ਾ ਪ੍ਰੋਗਰਾਮ ਚ ਬਦਲਾਵ ਦਾ ਮਕਸਦ ਅਮਰੀਕਾ ਦੇ ਵਿੱਚ ਵਿਦੇਸ਼ੀ ਪ੍ਰਤਿਭਾ ਦੀ ਭਰਤੀ ਵਿੱਚ ਨਿਰਪੱਖਤਾ, ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਉਣਾ ਹੈ ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਤਕਨੀਕੀ ਪੇਸ਼ੇਵਰਾਂ ਨੂੰ ਇੰਨਾ ਤਬਦੀਲੀਆਂ ਦਾ ਸਭ ਤੋਂ ਵੱਧ ਫ਼ਾਇਦਾ ਹੋਣ ਦੀ ਸੰਭਾਵਨਾ ਹੈ
ਕੈਨੇਡੀਅਨ ਪ੍ਰਧਾਨ ਮੰਤਰੀ ਬਨਣ ਲਈ ਭਾਰਤੀ ਅਜਮਾਉਣਗੇ ਕਿਸਮਤ, ਚੰਦਰ ਆਰਿਆ ਨੇ ਭਰਿਆ ਨਾਮਜ਼ਦਗੀ ਪੱਤਰ
ਦੱਸਣਯੋਗ ਹੈ ਕਿ H-1B Program ਦੇ ਵਿੱਚ ਕੰਮ ਦੀ ਪਰਿਭਾਸ਼ਾ ਦੇ ਵਿੱਚ ਤਬਦੀਲੀ ਕੱਲ ਦਿੱਤੀ ਗਈ ਹੈ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਡਿਗਰੀ ਦੇ ਸਿੱਧੇ ਸੰਬੰਧ ਨੂੰ ਤਰਕਪੂਰਨ ਸੰਬੰਧ ਵਜੋਂ ਬਣਾਈ ਰੱਖਣ ਦੀ ਲੋੜ ਨੂੰ ਪਰਿਭਾਸ਼ਿਤ ਕੀਤਾ ਜਿਸਦਾ ਮਤਲਬ ਹੈ ਕਿ ਡਿਗਰੀ ਅਤੇ ਕੰਮ ਦੀਆਂ ਜਿੰਮੇਵਾਰੀਆਂ ਵਿਚਕਾਰ ਇੱਕ ਤਰਕਪੂਰਨ ਸੰਬੰਧ ਹੋਣਾ ਚਾਹੀਦਾ ਹੈ
ਇੱਥੇ ਦੱਸਣਾ ਬੰਦਾ ਹੈ ਕੇ ਬੀਜਾ ਇਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਵਿਸ਼ੇਸ਼ ਯੋਗਤਾਵਾਂ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਸਥਾਈ ਤੌਰ ਉੱਤੇ ਨੌਕਰੀਆਂ ਉੱਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ (ਯੂਐਸ ਸਿਟੀਜਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼) ਦੇ ਅਨੁਸਾਰ ਇਹ ਸੁਧਾਰ ਵੀਜਾ ਮਨਜ਼ੂਰੀ ਪਰ ਇਹ ਪ੍ਰਕ੍ਰਿਆ ਨੂੰ ਸਰਲ ਬਣਾਉਣ ਅਤੇ ਪ੍ਰੋਗਰਾਮ ਦੀ ਲਚਕਤਾ ਨੂੰ ਵਧਾਉਣ ਦੇ ਇਰਾਦੇ ਨਾਲ ਹਨ ਤਾਂ ਜੋ ਰੁਜ਼ਗਾਰ ਦਾਤਾ ਆਪਣੀ ਪ੍ਰਤਿਭਾਸ਼ਾਲੀ ਟੀਮ ਨੂੰ ਬਰਕਰਾਰ ਰੱਖ ਸਕਣ।