AMERICA NEWS : ਅਮਰੀਕਾ ਦੇ ਵਿੱਚ ਡੋਨਲਡ ਟਰੰਪ (Donald Trump) ਦੇ ਵੱਲੋਂ ਰਾਸ਼ਟਰਪਤੀ ਦੇ ਵਜੋਂ ਸਹੁੰ ਚੁੱਕਣ ਤੋਂ ਬਾਅਦ ਮਾਹੌਲ ਕਾਫੀ ਜਿਆਦਾ ਗਰਮਾਉਂਦਾ ਜਾ ਰਿਹਾ ਹੈ। ਡੋਨਲਡ ਟਰੰਪ ਦੇ ਵੱਲੋਂ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਕਿ ਹੋ ਅਮਰੀਕਾ (America)ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ (Illegal Immigrants) ਨੂੰ ਜਲਦ ਹੀ ਖਤਮ ਕਰ ਦੇਣਗੇ। ਇਸ ਵਿਚਾਲੇ ਹੁਣ ਅਮੀਰੀਕਾ ਨੇ ਅੱਜ ਯਾਨੀ ਕਿ ਸ਼ੁਕਰਵਾਰ ਨੂੰ ਖੁਲਾਸਾ ਕੀਤਾ ਹੈ ਕਿ 500 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ ਗਿਆ ਹੈ ਅਤੇ ਦੇਸ਼ ਦੇ ਅੰਦਰ ਗੈਰ ਦਸਤਾਵੇਜੀ ਪ੍ਰਵਾਸੀਆਂ ਦੇ ਮੁੱਦੇ ਨੂੰ ਹੱਲ ਕਰਨ ਦੇ ਉਦੇਸ਼ ਦੇ ਨਾਲ ਇੱਕ ਮਹੱਤਵਪੂਰਨ ਚੱਲ ਰਹੀ ਪਹਿਲ ਦੇ ਹਿੱਸੇ ਵਜੋਂ ਫੌਜੀ ਜਹਾਜ਼ਾਂ ਰਾਹੀਂ ਕਈ ਗੈਰ ਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:Canada ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ, ਨਹੀਂ ਵੇਖੇ ਜਾਂਦੇ ਵਿਲਕਦੇ ਮਾਪੇ
ਮਿਲੀ ਜਾਣਕਾਰੀ ਮੁਤਾਬਕ ਦੇਸ਼ ਨਿਕਾਲੇ ਦੀਆਂ ਉਡਾਨਾਂ ਸ਼ੁਰੂ ਹੋ ਗਈਆਂ ਹਨ ਰਾਸ਼ਟਰਪਤੀ ਪੂਰੀ ਦੁਨੀਆਂ ਨੂੰ ਇੱਕ ਮਜਬੂਤ ਅਤੇ ਸਪਸ਼ਟ ਸੰਦੇਸ਼ ਭੇਜ ਰਹੇ ਨੇ ਜੇਕਰ ਤੁਸੀਂ ਗੈਰ ਕਾਨੂੰਨੀ ਤੌਰ ਉੱਤੇ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹਨਾਂ ਨੇ ਅੱਜ ਪਹਿਲਾਂ ਆਪਣੇ ਇੱਕ ਪੋਸਟ ਵਿੱਚ ਕਿਹਾ।
ਇਹ ਵੀ ਪੜ੍ਹੋ: Surrey ‘ਚ ਤਾੜ-ਤਾੜ ਚੱਲੀਆਂ ਗੋ+ਲ਼ੀਆਂ, ਪੰਜਾਬੀ ਨੌਜਵਾਨ ਹੋਇਆ ਹਲਾਕ
ੳਾਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਅੱਜ38 ਗੈਰ ਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੇ ਵਿੱਚ ਇੱਕ ਸ਼ੱਕੀ ਅੱਤਵਾਦੀ ਟ੍ਰੇਨ ਡੀ ਰਾਗੂਆ ਗੈਂਗ ਦੇ ਚਾਰ ਮੈਂਬਰ ਅਤੇ ਨਾਬਾਲਗਾਂ ਵਿਰੁੱਧ ਜਿਨਸੀ ਅਪਰਾਧਾਂ ਦੇ ਦੋਸ਼ੀ ਕਈ ਗੈਰ ਕਾਨੂੰਨੀ ਸ਼ਾਮਿਲ ਹਨ। ਟਰੰਪ ਪ੍ਰਸ਼ਾਸਨ ਨੇ ਸੈਂਕੜੇ ਗੈਰ ਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ ਫੌਜੀ ਜਹਾਜ਼ਾਂ ਰਾਹੀਂ ਵੀ ਦੇਸ਼ ਨਿਕਾਲਾ ਦੇਣਾ ਸ਼ੁਰੂ ਕਰ ਦਿੱਤਾ ਹੈ।