ਅਨੀਤਾ ਆਨੰਦ ਪੀਐਮ ਦੀ ਦੌੜ ਤੋਂ ਹੋਈ ਬਾਹਰ, ਹੁਣ ਕੌਣ ਹੋਵੇਗਾ ਕੈਨੇਡਾ ਦਾ ਪ੍ਰਧਾਨਮੰਤਰੀ ?

ਓਟਾਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਕੈਨੇਡੀਅਨ ਸਿਆਸਤ ਕਾਫ਼ੀ ਜ਼ਿਆਦਾ ਦਿਲਚਸਪ ਹੁੰਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਦੀ ਦੌੜ ਦੇ ਲਈ ਭਾਰਤੀ ਮੂਲ ਦੀ ਅਨੀਤਾ ਆਨੰਦ ਦੇ ਨਾਮ ‘ਤੇ ਵਿਰਾਮ ਲੱਗ ਗਿਆ ਹੈ। ਦਰਅਸਲ ਅਨੀਤਾ ਆਨੰਦ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਪਿੱਛੇ ਹਟ ਗਈ ਹੈ। ਨਾਲ ਹੀ ਉਸ ਨੇ ਐਲਾਨ ਕੀਤਾ ਹੈ ਕਿ ਉਹ ਸੰਸਦ ਲਈ ਦੁਬਾਰਾ ਚੋਣ ਵੀ ਨਹੀਂ ਲੜੇਗੀ।

UK ਨੇ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ, ਗੈਰ-ਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਸਖ਼ਤ ਹੋਈ ਸਰਕਾਰ

ਜ਼ਿਕਰਯੋਗ ਹੈ ਕਿ ਟਰਾਂਸਪੋਰਟ ਮੰਤਰੀ ਆਨੰਦ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਕਸ਼ੇ ਕਦਮ ‘ਤੇ ਚੱਲ ਰਹੀ ਹੈ ਅਤੇ ਅਕਾਦਮਿਕ ਖੇਤਰ ਵਿੱਚ ਵਾਪਸ ਆ ਕੇ ਆਪਣੇ ਕਰੀਅਰ ਦਾ ਅਗਲਾ ਅਧਿਆਇ ਸ਼ੁਰੂ ਕਰੇਗੀ।

UK ‘ਚ ਪੰਜਾਬੀ ਮੂਲ ਦੇ ਭੈਣ ਭਰਵਾਂ ਨੂੰ ਹੋਈ ਸਜ਼ਾ, ‘ਸਿੱਖ ਯੂਥ ਯੂਕੇ’ ਨਾਂ ਦੀ ਸੰਸਥਾ ਦੇ ਨਾਮ ‘ਤੇ ਮਾਰਦੇ ਸੀ ਠੱਗੀ

ਇੱਥੇ ਦੱਸਣਾ ਬਣਦਾ ਹੈ ਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਵਿਚ ਵਿਰੋਧੀ ਕੰਜ਼ਰਵੇਟਿਵ ਪਾਰਟੀ ਅਤੇ ਇਸ ਦੇ ਨੇਤਾ ਪਿਏਰੇ ਮਾਰਸੇਲ ਪੋਲੀਵਰੇ ਦੇ ਹੱਕ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਖ਼ਤਮ ਹੋਣ ਦੇ ਨਾਲ, ਦੋ ਹੋਰ ਪ੍ਰਮੁੱਖ ਸਿਆਸਤਦਾਨਾਂ, ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਅਤੇ ਵਿੱਤ ਮੰਤਰੀ ਡੋਮਿਿਨਕ ਲੇਬਲੈਂਕ ਨੇ ਵੀ ਦੌੜ ਛੱਡ ਦਿੱਤੀ ਹੈ। ਟਰੂਡੋ ਦੀ ਥਾਂ ਲੈਣ ਲਈ ਜਿਨ੍ਹਾਂ ਨੇ ਪਿਛਲੇ ਹਫ਼ਤੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ।

ਵਿਦਾਇਗੀ ਤੋਂ ਪਹਿਲਾਂ ਬਾਈਡੇਨ ਦਾ ਵੱਡਾ ਖੁਲਾਸਾ, ਬਾਈਡੇਨ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਵਜੋਂ ਦੇਣਗੇ ਆਪਣਾ ਆਖਰੀ ਭਾਸ਼ਣ

ਦੱਸ ਦਈਏ ਕਿ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ ਇਸ ਹਫ਼ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ 9 ਮਾਰਚ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦਾ ਐਲਾਨ ਕਰੇਗੀ। ਹਾਂਲਾਕਿ ਟਰੂਡੋ ਨਵੇਂ ਨੇਤਾ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਬਣੇ ਰਹਿਣਗੇ।