CANADA NEWS : ਪੰਜਾਬ ਅਤੇ ਭਾਰਤ ਤੋਂ ਨੌਜਵਾਨ ਵਿਦੇਸ਼ ਇਸ ਲਈ ਜਾਂਦੇ ਹਨ ਤਾਂ ਕਿ ਉਹ ਆਪਣਾ ਵਧੀਆ ਭਵਿੱਖ ਬਣਾ ਸਕਣ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ। ਪਰ ਦੁੱਖ ਉਦੋਂ ਹੁੰਦਾ ਜਦੋਂ ਕੋਈ ਵਿਦੇਸ਼ ਦੇ ਵਿੱਚ ਅਣਹੋਣੀ ਵਾਪਰ ਜਾਂਦੀ ਹੈ। ਤਾਜ਼ਾ ਮਾਮਲਾ ਕੈਨੇਡਾ (Canada) ਤੋਂ ਸਾਹਮਣੇ ਆਇਆ ਦਰਅਸਲ ਜ਼ਿਲਾ ਲੁਧਿਆਣਾ (Ludhiana) ਦੇ ਕਸਬਾ ਹਨੂਰ ਦੇ ਜੰਪਲ ਨੌਜਵਾਨ ਅਰਸ਼ਪ੍ਰੀਤ ਸਿੰਘ (Arshpreet Singh) ਦੀ ਕੈਨੇਡਾ ਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਂਦੀ ਦੁਖਦ ਖਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਕੈਨੇਡਾ 3300 ਪੰਜਾਬੀ ਕਾਮਿਆਂ ਦੀ ਕਰੇਗਾ ਛੁੱਟੀ!
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਨੌਜਵਾਨ ਆਪਣੇ ਟਰਾਲੇ ‘ਤੇ ਇਗਨੇਸ (Ontario) ਤੋਂ ਲਗਭਗ 50 ਕੁ ਕਿਲੋਮੀਟਰ ਅੱਗੇ ਗਿਆ ਤਾਂ ਅਚਾਨਕ ਆਮੋ ਸਾਹਮਣੇ ਦੋ ਟਰਾਲਿਆਂ ਦੀ ਜਬਰਦਸਤ ਟੱਕਰ ਹੋ ਗਈ। ਅਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਅਰਸ਼ਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੁਖਦਾਈ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਅਤੇ ਪਰਿਵਾਰ ਦੇ ਵਿੱਚ ਹੁਣ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਅਰਸ਼ਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਬਹੁਤ ਹੀ ਲਾਈਕ ਲੜਕਾ ਸੀ ਜੋ ਕਿ 2021 ਦੇ ਵਿੱਚ IELTS ਕਰਕੇ ਕੈਨੇਡਾ ਦੇ Brampton ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਅਤੇ ਹੁਣ ਟਰਾਲਾ ਚਲਾਉਂਦਾ ਸੀ।
ਇਹ ਵੀ ਪੜ੍ਹੋ : Ontario ਵਿਧਾਨ ਸਭਾ ਚੋਣਾਂ ਦਾ ਐਲਾਨ ਅਗਲੇ ਹਫ਼ਤੇ! ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਚੋਣਾਂ
ਦੱਸ ਦੀਏ ਅਰਸ਼ਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇੱਕ ਲੋਤਾ ਪੁੱਤਰ ਸੀ ਤੇ ਉਸਦਾ ਹਜੇ ਵਿਆਹ ਨਹੀਂ ਹੋਇਆ ਸੀ ਅਸ਼ਪ੍ਰੀਤ ਨੇ CBSA Board ਤੋਂ ਦਸਵੀਂ ਕਲਾਸ ਚ 96 ਫੀਸਦੀ ਅੰਕਲ ਲੈ ਕੇ ਪਾਸ ਕੀਤੀ ਸੀ ਅਤੇ ਆਇਸ਼ ਪ੍ਰੀਤ ਛੋਟੇ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਅਤੇ ਆਰਥਿਕ ਤੰਗੀ ਤੇ ਬਾਵਜੂਦ ਉਸਦੇ ਮਾਪਿਆਂ ਨੇ ਸੁਨਹਿਰੇ ਭਵਿੱਖ ਦੇ ਲਈ ਉਸਨੂੰ ਪੜਾ ਕੇ ਕੈਨੇਡਾ ਦੇ ਵਿੱਚ ਰੋਜ਼ੀ ਰੋਟੀ ਦੇ ਲਈ ਤੋਰਿਆ ਸੀ ਪਰ ਇਸ ਦੁਖਦਾਈ ਖਬਰ ਨੇ ਮਾਪਿਆਂ ਦਾ ਵੀ ਲੱਕ ਤੋੜ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਮਿਰਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਆਂਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ।